Weather Update : ਪੰਜਾਬ ਵਿੱਚ ਮੌਸਮ ਦਾ ਹਾਲ ਜਾਣੋ
ਚੰਡੀਗੜ੍ਹ, 1 ਅਗਸਤ 2025 : ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਣ ਵਾਲੇ ਦਿਨਾਂ 'ਚ ਹਲਕੀ ਬਾਰਿਸ਼ ਅਤੇ ਵਾਰਵਾਰ ਬੱਦਲ ਧੱਕ ਰਹਿਣ ਦੀ ਉਮੀਦ ਹੈ। ਦਰਅਸਲ ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ। ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਹਾਲ ਹੀ ਵਿੱਚ ਹੋਈ ਵਧੀਆ ਬਾਰਿਸ਼ ਕਾਰਨ ਕੁਝ ਹਾਲਾਤਾਂ ਵਿੱਚ ਸੁਧਾਰ ਆਇਆ, ਪਰ ਇਸ ਵੇਲੇ ਜੁਲਾਈ ਮਹੀਨੇ ਵਿੱਚ ਸੂਬੇ ਭਰ ਵਿੱਚ ਆਮ ਨਾਲੋਂ 9% ਘੱਟ ਮੀਂਹ ਹੋਇਆ ਹੈ। ਮੌਸਮ ਵਿਦਿਆਨ ਕੇਂਦਰ ਨੇ ਅਨੁਮਾਨ ਲਾਇਆ ਕਿ ਅਗਸਤ ਵਿੱਚ ਆਮ ਤੋਂ ਵੱਧ ਬਾਰਿਸ਼ ਹੋ ਸਕਦੀ ਹੈ।
1 ਤੋਂ 31 ਜੁਲਾਈ ਤੱਕ, ਪੰਜਾਬ ਵਿੱਚ ਕੁੱਲ 146.7 ਮਿਲੀਮੀਟਰ ਬਾਰਿਸ਼ ਹੋਈ, ਹੋਲਾਂਕਿ ਆਮ ਤੌਰ ਤੇ ਇਹ ਅੰਕੜਾ 161.4 ਮਿਲੀਮੀਟਰ ਹੁੰਦਾ ਹੈ। ਜੁਲਾਈ ਦੇ ਆਖਰੀ ਹਫ਼ਤੇ ਵਿੱਚ ਵਧੀਆ ਬਾਰਿਸ਼ ਹੋਈ, ਜਿਸ ਨਾਲ ਕੁਝ ਹਾਲਾਤਾਂ ਵਿੱਚ ਸੁਧਾਰ ਆਇਆ। ਜ਼ਿਲ੍ਹਾ-ਵਾਰ ਮਾਨਸੂਨ ਹਾਲਾਤ ਅਜਿਹੇ ਰਹੇ:
ਪੀਲਾ ਜ਼ੋਨ: ਕਪੂਰਥਲਾ 'ਚ ਆਮ ਨਾਲੋਂ 76% ਘੱਟ ਮੀਂਹ ਪਇਆ (ਕੇਵਲ 39.3 ਮਿਲੀਮੀਟਰ, ਆਮ 163.6 ਮਿਲੀਮੀਟਰ)
ਰੈੱਡ ਜ਼ੋਨ: ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਐਸਬੀਐਸ ਨਗਰ, ਬਰਨਾਲਾ, ਸੰਗਰੂਰ, ਮੁਕਤਸਰ, ਫਾਜ਼ਿਲਕਾ ਵਿੱਚ 20% ਤੋਂ ਵੱਧ ਘੱਟ ਬਾਰਿਸ਼
ਗ੍ਰੀਨ ਜ਼ੋਨ: ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਫਰੀਦਕੋਟ, ਬਠਿੰਡਾ, ਮਾਨਸਾ (20% ਵੱਧ ਜਾਂ ਘੱਟ ਬਾਰਿਸ਼)
ਡਾਰਕ ਬਲੂ ਜ਼ੋਨ: ਤਰਨਤਾਰਨ 'ਚ ਆਮ ਨਾਲੋਂ 122% ਵੱਧ ਮੀਂਹ ਹੋਇਆ (245.7 ਮਿਲੀਮੀਟਰ ਆਮ 110.7 ਦੇ ਮੁਕਾਬਲੇ)
ਨੀਲਾ ਜ਼ੋਨ: ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਮੋਗਾ