ਫਰਿਜ਼ਨੋ ਦੀ ਮਸ਼ਹੂਰ ਰਿਐਲਟਰ ਐਮੀਂ ਗਿੱਲ ਦਾ ਦਿਹਾਂਤ
(ਫਿਊਨਰਲ 14 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਾਂਤ ਭਵਨ ਵਿਖੇ 10 ਤੋਂ 12 ਵਜੇ ਦਰਮਿਆਨ)
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 11 ਦਸੰਬਰ, 2024:
ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅਤੇ ਗਿੱਲ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਮਸ਼ਹੂਰ ਰਿਐਲਟਰ ਅਮਰਿੰਦਰ ਕੌਰ ਗਿੱਲ, ਜਿਸਨੂੰ ਸਾਰੇ ਪਿਆਰ ਨਾਲ ਐਮੀਂ ਗਿੱਲ ਕਹਿਕੇ ਬਲਾਉਂਦੇ ਸਨ, ਪਿਛਲੇ ਦਿਨੀ ਬੜੀ ਛੋਟੀ ਉਮਰ ਵਿੱਚ ਅਚਾਨਕ ਅਲਵਿਦਾ ਆਖ ਗਈ। ਉਹ ਆਪਣੇ ਪਿੱਛੇ ਦੋ ਧੀਆਂ ਉਮਰ 10 ਤੇ 5 ਸਾਲ ਅਤੇ ਪਿਆਰ ਕਰਨ ਵਾਲਾ ਪਤੀ ਛੱਡ ਗਈ। ਐਮੀਂ ਗਿੱਲ ਦੂਸਰਿਆ ਦੀ ਮਦਦ ਕਰਨ ਵਾਲੀ ਬਹੁਤ ਹੀ ਨਰਮ ਦਿਲ ਇਨਸਾਨ ਸੀ। ਐਮੀਂ ਗਿੱਲ ਜਿਸ ਨੂੰ ਇੱਕ ਵਾਰ ਮਿਲ ਲੈਂਦੀ ਸੀ, ਉਸਨੂੰ ਸਦਾ ਲਈ ਆਪਣਾ ਬਣਾ ਲੈਂਦੀ ਸੀ। ਜਿੱਥੇ ਐਮੀਂ ਦੇ ਅਚਾਨਕ ਵਿਛੋੜੇ ਕਾਰਨ ਗਿੱਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਓਥੇ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਵੀ ਇੱਕ ਸੁੱਘੜ ਸਿਆਣੀ ਰਿਐਲਟਰ ਤੋਂ ਵਾਂਝਾ ਹੋ ਗਿਆ। ਐਮੀ ਗਿੱਲ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 14 ਦਸੰਬਰ ਦਿਨ ਸ਼ਨੀਵਾਰ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਸਵੇਰਿਓ 10 ਤੋਂ ਦੁਪਹਿਰ 12 ਵਜੇ ਦਰਮਿਆਨ ਹੋਵੇਗਾ ( 4800 E Clayton Ave Fowler, ca 93625) । ਉਪਰੰਤ ਭੋਗ ਗੁਰਦਵਾਰਾ, ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਪਵੇਗਾ (2630 N Locan Ave Fresno ca 93737)। ਫਰਿਜ਼ਨੋ ਦਾ ਸਮੂਹ ਪੰਜਾਬੀ ਭਾਈਚਾਰਾ ਗਿੱਲ ਪਰਿਵਾਰ ਦੇ ਇਸ ਅਤੀ ਦੁੱਖ ਦੇ ਵਿੱਚ ਸ਼ਰੀਕ, ਹਮਦਰਦੀ ਪ੍ਰਗਟ ਕਰਦਾ , ਗਹਿਰੇ ਦੁੱਖ ਵਿੱਚ ਹੈ। ਪ੍ਰਮਾਤਮਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਗਿੱਲ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।