ਪੈਸੇ ਨੇ ਦੋਸਤ ਬਣਾ 'ਤੇ ਦੁਸ਼ਮਣ! ਮਾਰੀ ਗੋਲੀ
ਬਟਾਲਾ, 24 ਦਸੰਬਰ 2025- ਬਟਾਲਾ ਦੇ ਪਿੰਡ ਗੋਕੂਵਾਲ ਵਿੱਚ ਮਾਮਲਾ ਉਸ ਵੇਲੇ ਗਰਮਾ ਗਿਆ, ਜਦੋਂ ਇੱਕ ਦੋਸਤ ਨੇ ਪੈਸਿਆਂ ਪਿੱਛੇ ਆਪਣੇ ਦੋਸਤ ਨੂੰ ਹੀ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ, ਉਸਨੇ ਆਪਣੇ ਦੋਸਤ ਨੂੰ ਪੈਸੇ ਦਿੱਤੇ ਹੋਏ ਸੀ ਅਤੇ ਉਹ ਆਪਣੇ ਦੋਸਤ ਕੋਲੋਂ ਵਾਪਸ ਪੈਸੇ ਮੰਗਣ ਆਇਆ ਸੀ। ਪੈਸੇ ਵਾਪਸ ਮੰਗਣ ਤੇ ਵਿਵਾਦ ਇਨ੍ਹਾਂ ਜਿਆਦਾ ਵੱਧ ਗਿਆ ਕਿ, ਪੈਸੇ ਮੰਗਣ ਵਾਲੇ ਦੋਸਤ ਨੂੰ ਉਸਦੇ ਦੋਸਤ ਨੇ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ, ਗੋਲੀ ਲੱਗਣ ਕਾਰਨ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹੁਣ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ਼ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।