ਟਰੈਫਿਕ ਪੁਲਿਸ ਤੇ ਚਾਇਲਡ ਪ੍ਰੋਟੈਕਸ਼ਨ ਵਿਭਾਗ ਦੀ ਕਾਰਵਾਈ , ਅਧੂਰੇ ਦਸਤਾਵੇਜਾਂ ਵਾਲੀਆਂ ਕਈ ਸਕੂਲੀ ਬੱਸਾਂ ਕੀਤੀਆਂ ਬੰਦ
ਰੋਹਿਤ ਗੁਪਤਾ
ਗੁਰਦਾਸਪੁਰ
ਜਿਲਾ ਚਾਇਲਡ ਪ੍ਰੋਟੈਕਸ਼ਨ ਅਧਿਕਾਰੀ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਦੇ ਟਰੈਫਿਕ ਦੇ ਇੰਸਪੈਕਟਰ ਸੁਰਿੰਦਰ ਸਿੰਘ ਵੱਲੋਂ ਬਟਾਲਾ ਤੋਂ ਲੈ ਕੇ ਡੇਰਾ ਬਾਬਾ ਨਾਨਕ ਦੇ ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਕਈ ਵਾਹਨਾਂ ਨੂੰ ਇਮਪਾਊਂਡ ਵੀ ਕੀਤਾ ਗਿਆ ਤੇ ਕਈ ਵਾਹਨਾਂ ਦੇ ਚਲਾਨ ਕੱਟੇ ਗਏ।
ਗੱਲਬਾਤ ਦੌਰਾਨ ਚਾਇਲਡ ਪ੍ਰੋਟੈਕਸ਼ਨ ਅਧਿਕਾਰੀ ਨੇ ਕਿਹਾ ਕਿ ਅਸੀਂ ਪੂਰਾ ਸਾਲ ਚੈਕਿੰਗ ਅਭਿਆਨ ਚਲਾਉਦੇ ਆ ਤਾਂ ਕਿ ਕੋਈ ਵੀ ਵਾਹਨਾਂ ਦੀ ਵਜਹਾ ਕਰਕੇ ਅੰਸੁਖਾਵੀ ਘਟਨਾ ਨਾ ਵਾਪਰੇ ਇਸ ਦੇ ਨਾਲ ਨਾਲ ਧੁੰਦ ਦਾ ਮੌਸਮ ਹੋਣ ਕਰਕੇ ਅਸੀਂ ਇਹ ਅਭਿਆਨ ਨੂੰ ਹੋਰ ਤੇਜ਼ ਕੀਤਾ ਹੋਇਆ ਹੈ। ਅਸੀਂ ਆਪਣੇ ਨਾਲ ਪੁਲਿਸ ਦਾ ਸਾਥ ਲੈ ਕੇ ਚਲਦੇ ਹਾਂ ਅੱਜ ਵੀ ਕਈ ਸਕੂਲ ਚੈੱਕ ਕੀਤੇ ਗਏ ਜਿਨਾਂ ਦੇ ਵਿੱਚ ਕਈ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਇਸ ਤੋਂ ਇਲਾਵਾ ਕਈ ਵਾਹਨ ਬੰਦ ਵੀ ਕੀਤੇ ਗਏ ਕਈ ਵਾਹਨਾਂ ਦੇ ਵਿੱਚ ਜਿੱਦਾਂ ਕਿ ਕੈਮਰੇ ਅਤੇ ਹੋਰ ਕਈ ਕਵੀਆਂ ਪਾਈਆਂ ਗਈਆਂ ਜਿਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਇਸੇ ਦੌਰਾਨ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਨਾਲ ਸਿਵਲ ਪ੍ਰਸ਼ਾਸਨ ਦੇ ਲੋਕ ਆਏ ਸਨ ਉਹਨਾਂ ਨੂੰ ਨਾਲ ਲੈ ਕੇ ਅਸੀਂ ਚੈਕਿੰਗ ਕੀਤੀ ਹੈ ਚੈਕਿੰਗ ਦੇ ਵਿੱਚ ਜਿਹੜੇ ਜਿਹੜੇ ਸਕੂਲ ਦੇ ਵਾਹਨਾਂ ਦੀ ਕਮੀ ਪਾਈ ਗਈ ਉਹਨਾਂ ਦੇ ਚਲਾਣ ਵੀ ਕੀਤੇ ਗਏ ਨੇ ਤੇ ਕੁਝ ਵਾਹਨ ਬੰਦ ਵੀ ਕੀਤੇ ਗਏ ਨੇ