ਪਿੰਡ ਦੀ ਕੁੜੀ ਨੌ ਸਾਲ ਦੀ ਮਿਹਨਤ ਤੋਂ ਬਾਅਦ Canada ਪੁਲਿਸ ਵਿੱਚ ਬਤੌਰ ਅਫਸਰ ਹੋਈ ਭਰਤੀ
ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ
ਰੋਹਿਤ ਗੁਪਤਾ
ਗੁਰਦਾਸਪੁਰ :.ਪੰਜਾਬ ਦੇ ਹੋਣਹਾਰ ਨੌਜਵਾਨ ਅਤੇ ਵਿਦਿਆਰਥੀ ਜਿੱਥੇ ਆਪਣੇ ਭਵਿੱਖ ਦੇ ਲਈ ਵਿਦੇਸ਼ਾਂ ਨੂੰ ਪ੍ਰਵਾਸ ਕਰ ਗਏ ਹਨ ਪਰ ਵਿਦੇਸ਼ੀ ਧਰਤੀ ਉੱਤੇ ਵੀ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਭਵਿੱਖ ਨੂੰ ਪੱਕੇ ਤੌਰ ਤੇ ਵਿਦੇਸ਼ਾਂ ਵਿੱਚ ਸੁਰੱਖਿਅਤ ਵੀ ਕਰ ਲਿਆ ਹੈ। ਅਜਿਹੀ ਹੀ ਇੱਕ ਹੋਣਹਾਰ ਪੰਜਾਬ ਦੀ ਧੀ ਗਜਲਦੀਪ ਕੌਰ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਡੀ ਚੀਮਾ ਦੀ ਰਹਿਣ ਵਾਲੀ ਹੈ। ਉਸ ਨੇ ਹੁਣ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੀ ਆਰ ਸੀ ਐਮ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪਿੰਡ ਅਤੇ ਪਰਿਵਾਰ ਤੋਂ ਇਲਾਵਾ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਦੋਂ ਪਰਿਵਾਰ ਦੇ ਮੈਂਬਰਾਂ ਰਾਜਿੰਦਰ ਜੀਤ ਸਿੰਘ ਪਿਤਾ, ਗੁਰਪ੍ਰੀਤ ਕੌਰ ਮਾਤਾ ਅਤੇ ਪਿੰਡ ਵਾਸੀ ਅਕਾਸ਼ਦੀਪ ਸਿੰਘ ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਵਿੱਚ ਗਜ਼ਲਦੀਪ ਦੀ ਪੁਲਿਸ ਵਿੱਚ ਬਤੌਰ ਅਫਸਰ ਭਰਤੀ ਨੂੰ ਲੈ ਕੇ ਬਹੁਤ ਹੀ ਖੁਸ਼ੀ ਅਤੇ ਚਾਅ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਗਜ਼ਲਦੀਪ ਆਪਣੇ ਪਰਿਵਾਰ ਵਿੱਚ ਪੰਜਾਬ ਰਹਿੰਦੇ ਸਮੇਂ ਵੀ ਕਾਫੀ ਹੋਣਹਾਰ ਅਤੇ ਪੜ੍ਹਨ ਵਿੱਚ ਹੁਸ਼ਿਆਰ ਸੀ ਜਿੱਥੇ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਉੱਥੇ ਹੀ ਉਹ ਮਿਊਜ਼ਿਕ ਅਤੇ ਹੋਰ ਵੀ ਬਹੁਤ ਸਾਰੇ ਹੁਨਰਾਂ ਦੇ ਵਿੱਚ ਨਿਪੁੰਨ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗਜ਼ਲਦੀਪ ਕੌਰ ਦਾ ਨਿਸ਼ਾਨਾ ਕਨੇਡਾ ਦੀ ਪੁਲਿਸ ਵਿੱਚ ਸੇਵਾ ਨਿਭਾਉਣ ਦਾ ਸੀ ਸੋ ਅਖੀਰ ਉਸ ਨੇ ਨੌ ਸਾਲ ਬਾਅਦ ਆਪਣੀ ਇਸ ਨਿਸ਼ਾਨੇ ਨੂੰ ਮੁਕੰਮਲ ਕਰਦੇ ਹੋਏ ਕਨੇਡਾ ਦੀ ਪੁਲਿਸ ਵਿੱਚ ਆਪਣਾ ਸਥਾਨ ਬਤੌਰ ਇੱਕ ਅਫਸਰ ਬਣਾਇਆ ਹੈ।