ਫਾਜ਼ਿਲਕਾ ਦੇ ਪਿੰਡ ਘੁੜਿਆਣਾ ਦੇ ਅਗਾਂਹਵਧੂ ਕਿਸਾਨ ਦੀ ਸਫਲਤਾ ਦੀ ਕਹਾਣੀ
Babushahi Bureau
ਫਾਜ਼ਿਲਕਾ 22 ਅਕਤੂਬਰ 2025 : ਫਾਜ਼ਿਲਕਾ ਦੇ ਪਿੰਡ ਘੁੜਿਆਣਾ ਦੇ ਅਗਾਂਹਵਧੂ ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਜਮੀਨ ਵਿੱਚ ਸਭ ਤੋਂ ਪਹਿਲਾਂ ਤਾਂ ਝੋਨੇ ਦੀ ਫਸਲ ਦੀ ਕਟਾਈ ਐਸਐਮਐਸ ਵਾਲੀ ਕੰਬਾਈਨ ਨਾਲ ਕਰਵਾਉਂਦਾ ਹੈ ਉਸ ਤੋਂ ਬਾਅਦ ਮਲਚਰ ਤੇ ਬਾਅਦ ਵਿੱਚ ਰੋਟਾਵੇਟਰ ਤੇ ਫਿਰ ਐਮਬੀ ਪਲਾਓ ਦੀ ਮਦਦ ਨਾਲ ਸਾਰੀ ਪਰਾਲੀ ਨੂੰ ਖੇਤਾਂ ਵਿੱਚ ਥੱਲੇ ਦੱਬ ਦਿੰਦੇ ਹਨ।
ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਬਾਅਦ ਵਿੱਚ ਉਹ ਹੱਲ ਤੇ ਰੋਟਾਵੇਟਰ ਦੀ ਮਦਦ ਨਾਲ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰ ਲੈਂਦਾ ਹੈ! ਕਿਸਾਨ ਨੇ ਕਿਹਾ ਕਿ ਉਹ ਲਗਾਤਾਰ 2 ਸਾਲ ਤੋਂ ਇਸੇ ਵਿਧੀ ਨਾਲ ਆਪਣੀ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਆਲੂ ਬੀਜਣ ਲਈ ਆਪਣੇ ਖੇਤ ਨੂੰ ਤਿਆਰ ਕਰਦਾ ਹੈ! ਕਿਸਾਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਆਲੂ ਦੀ ਫਸਲ ਵੀ ਬਹੁਤ ਵਧੀਆ ਹੁੰਦੀ ਹੈ ਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਤੇ ਖਾਦਾਂ ਦੀ ਵਰਤੋਂ ਵੀ ਘੱਟ ਹੁੰਦੀ ਹੈ।
ਕਿਸਾਨ ਸੁਖਜੀਤ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਅਜਿਹੀ ਵਿਧੀ ਨਾਲ ਆਪਣੀ ਜਮੀਨ ਨੂੰ ਵਧੀਆ ਤਿਆਰ ਕਰ ਸਕਦੇ ਹਨ! ਅਜਿਹਾ ਕਰਨ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ ਉਥੇ ਸਾਡਾ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ