ਧਰਮਕੋਟ ਦੇ ਨੌਜਵਾਨ ਕਾਰੋਬਾਰੀ ਦੀ ਮੌਤ 'ਚ ਨਵਾਂ ਮੋੜ; ਕਤਲ ਨਹੀਂ ਖ਼ੁਦਕੁਸ਼ੀ ਸੀ, SSP ਮੋਗਾ ਨੇ ਕੀਤਾ ਵੱਡਾ ਖ਼ੁਲਾਸਾ
ਮੋਗਾ, 15 ਅਪ੍ਰੈਲ 2026:
ਮੋਗਾ ਦੇ ਧਰਮਕੋਟ ਇਲਾਕੇ ਵਿੱਚ ਵਾਪਰੀ ਨੌਜਵਾਨ ਕਾਰੋਬਾਰੀ ਗੁਰਪ੍ਰੀਤ ਸਿੰਘ ਗੈਰੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪਹਿਲਾਂ ਇਸ ਨੂੰ ਕਤਲ ਦੀ ਵਾਰਦਾਤ ਮੰਨਿਆ ਜਾ ਰਿਹਾ ਸੀ, ਪਰ ਐਸ.ਐਸ.ਪੀ. ਮੋਗਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਤਲ ਦਾ ਨਹੀਂ ਬਲਕਿ ਆਤਮ-ਹੱਤਿਆ ਦਾ ਪ੍ਰਤੀਤ ਹੁੰਦਾ ਹੈ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਗੈਰੀ ਨੇ ਮੋਗਾ-ਜਲੰਧਰ ਰੋਡ ‘ਤੇ ਆਪਣੀ ਗੱਡੀ ਦੇ ਅੰਦਰ ਹੀ ਆਪਣੇ ਨਿੱਜੀ ਲਾਇਸੈਂਸਸ਼ੁਦਾ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸਥਾਨ ਦੇ ਹਾਲਾਤ ਅਤੇ ਮੁਢਲੀ ਜਾਂਚ ਤੋਂ ਬਾਅਦ ਪੁਲਿਸ ਇਸ ਨਤੀਜੇ 'ਤੇ ਪਹੁੰਚੀ ਹੈ।
ਵਾਰਦਾਤ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਇਹ ਚਰਚਾ ਸੀ ਕਿ ਗੈਰੀ ਦਾ ਕਤਲ ਕੀਤਾ ਗਿਆ ਹੈ, ਪਰ ਐਸ.ਐਸ.ਪੀ. ਨੇ ਸਪੱਸ਼ਟ ਕੀਤਾ ਹੈ ਕਿ, ਸ਼ੁਰੂਆਤੀ ਜਾਂਚ ਮੁਤਾਬਕ ਇਹ ਕਤਲ ਦਾ ਮਾਮਲਾ ਨਹੀਂ ਲੱਗਦਾ। ਗੈਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਜਿਹਾ ਕਿਹੜਾ ਕਾਰਨ ਸੀ ਜਿਸ ਕਰਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।
Click to Follow Babushahi Facebook page →