ਤੋਤਾ - ਤੋਤੀ ਦੇ ਮਰਨ ਤੋਂ ਬਾਅਦ ਇਨਸਾਨਾਂ ਵਾਂਗ ਕੀਤੇ ਉਨਾਂ ਦੇ ਅੰਤਿਮ ਸੰਸਕਾਰ ਅਤੇ ਰੀਤੀ ਰਿਵਾਜ
ਗੁਰਦਆਰਾ ਸਾਹਿਬ ਵਿੱਚ ਪਾਏ ਸ਼੍ਰੀ ਅਖੰਡ ਪਾਠ ਦੇ ਭੋਗ,ਦਸਵੇਂ ਦਿਨ 300 ਬੰਦੇ ਦੀ ਰੋਟੀ ਦਾ ਕੀਤਾ ਪ੍ਰਬੰਧ
ਰੋਹਿਤ ਗੁਪਤਾ
ਗੁਰਦਾਸਪੁਰ ,
ਅੱਜ ਦੇ ਯੁੱਗ ਵਿੱਚ ਜਿੱਥੇ ਬੰਦਾ ਬੰਦੇ ਦਾ ਵੈਰੀ ਬਣਿਆ ਹੋਇਆ ਹੈ। ਉੱਥੇ ਹੀ ਇੱਕ ਗੁਰਦਾਸਪੁਰ ਦਾ ਅਜਿਹਾ ਪਰਿਵਾਰ ਹੈ ਜਿਸ ਦਾ ਕਿ 7 ਸਾਲ ਪਹਿਲਾਂ ਲਿਆਂਦੇ ਤੋਤੇ ਦੇ ਇਕ ਜੋੜੇ ਨਾਲ ਅਜਿਹਾ ਪਿਆਰ ਪਿਆ ਕੀ ਉਹ ਦੋਨਾਂ ਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਸਮਝਣ ਲੱਗ ਪਏ ਅਤੇ ਬੱਚਿਆਂ ਵਾਂਗੂੰ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਅੱਜ ਇਸ ਜਹਾਨ ਤੋਂ ਦੋਨਾਂ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਬੰਦੇ ਦੀ ਮੌਤ ਤੋਂ ਬਾਅਦ ਉਸਦੇ ਰੀਤੀ ਰਿਵਾਜ ਕੀਤੇ ਜਾਂਦੇ ਹਨ ਉਹਨਾਂ ਨੇ ਤੋਤਾ ਤੋਤੀ ਦਾ ਵੀ ਉਸੇ ਤਰ੍ਹਾਂ ਦੇ ਨਾਲ ਰੀਤੀ ਰਿਵਾਜ ਕੀਤਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਅਤੇ ਬਾਅਦ ਵਿੱਚ 10ਵੇ ਵਾਲ਼ੇ ਦਿਨ 300 ਬੰਦੇ ਦੀ ਰੋਟੀ ਦਾ ਵੀ ਪ੍ਰਬੰਧ ਕੀਤਾ ਅਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦੇ ਭੋਗ ਤੇ ਸੱਦਿਆ ।