ਡੀਆਈਜੀ ਹਰਚਰਨ ਭੁੱਲਰ ਨੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਪੁਲਿਸ ਵਿਭਾਗ ਦਾ ਕੀਤਾ ਮਾਰਗਦਰਸ਼ਨ
ਜ਼ਿਲ੍ਹੇ ਦੇ ਸਮੂਹ ਗਜਿਟਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਪੁਲਿਸ ਚੌਂਕੀ ਅਤੇ ਇੰਚਾਰਜ਼ ਯੂਨਿਟ ਨਾਲ ਕ੍ਰਾਇਮ ਸਬੰਧੀ ਰੀਵੀਊ ਮੀਟਿੰਗ ਕੀਤੀ
ਆਪਣੀ ਡਿਊਟੀ ਪ੍ਰਤੀ ਇਮਾਨਦਾਰੀ, ਨਿਸ਼ਠਾ ਅਤੇ ਉੱਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਕਰਮਚਾਰੀਆਂ ਦਾ ਕੀਤਾ ਸਨਮਾਨ
ਰੂਪਨਗਰ, 23 ਜੂਨ: ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਕਾਨਫਰੰਸ ਹਾਲ, ਪੁਲਿਸ ਲਾਈਨ ਰੂਪਨਗਰ ਵਿਖੇ ਜ਼ਿਲ੍ਹਾ ਦੇ ਸਮੂਹ ਗਜਿਟਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਪੁਲਿਸ ਚੌਂਕੀ ਅਤੇ ਇੰਚਾਰਜ਼ ਯੂਨਿਟ ਨਾਲ ਕ੍ਰਾਇਮ ਰੀਵੀਊ ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਅਗਵਾਈ ਕਰਦਿਆਂ ਡੀ.ਆਈ.ਜੀ. ਰੂਪਨਗਰ ਰੇਂਜ ਵੱਲੋਂ ਹਾਜ਼ਰੀਨ ਨੂੰ ਥਾਣਿਆਂ ਦੇ ਕੰਮਕਾਜ ਦੀ ਪੈਡੰਸੀ ਦਾ ਨਿਪਟਾਰਾ ਕਰਨ, ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤੇ ਜਾਣ, ਇੱਕ ਤੋਂ ਵੱਧ ਲੰਬਿਤ ਮੁਕੱਦਮਿਆਂ ਦੀ ਤਫਤੀਸ਼ੀ ਨੂੰ ਜਲਦ ਮੁਕੰਮਲ ਕਰਨ, ਪਿੰਡਾ ਦੇ ਗੈਰ-ਰਸਮੀ ਦੌਰੇ ਕਰਨ ਅਤੇ ਥਾਣਿਆਂ ਦੇ ਰਸਮੀ ਨਿਰੀਖਿਣਾ ਨੂੰ ਸਮੇਂ ਸਿਰ ਪੂਰਾ ਕਰਨ ਸਬੰਧੀ ਹਦਾਇਤਾ ਦਿੱਤੀਆ ਗਈਆ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਸ਼ਿਆ ਨੂੰ ਜੜ੍ਹ ਤੋਂ ਖਤਮ ਕਰਨ, ਪਬਲਿਕ ਨਾਲ 'ਸੰਪਰਕ' ਮੁਹਿੰਮ ਤਹਿਤ ਮੀਟਿੰਗਾ ਕਰਨ, ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ, ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ, ਪਬਲਿਕ ਦੀਆ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹੋਏ ਜਲਦ ਤੋਂ ਜਲਦ ਸੁਣਵਾਈ ਨੂੰ ਯਕੀਣੀ ਬਣਾਉਣ, ਥਾਣਿਆ ਦੇ ਰਿਕਾਰਡ ਦਾ ਰੱਖ ਰਖਾਉ ਅਤੇ ਤਕਨੀਕੀ ਆਧਾਰ ਦੀ ਪੁਲਿਸਿੰਗ ਕਰਨ ਸਬੰਧੀ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆ ਗਈਆ।
ਡੀ.ਆਈ.ਜੀ. ਰੂਪਨਗਰ ਰੇਂਜ਼ ਸ. ਹਰਚਰਨ ਸਿੰਘ ਭੁੱਲਰ ਵੱਲੋਂ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ, ਨਿਸ਼ਠਾ ਅਤੇ ਉੱਤਮ ਕਾਰਗੁਜ਼ਾਰੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ, ਕਲਾਸ-1 ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਦੇ ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵੱਲੋਂ ਡੀ.ਆਈ.ਜੀ. ਰੂਪਨਗਰ ਰੇਂਜ਼ ਵੱਲੋਂ ਕੀਤੇ ਜਾ ਰਹੇ ਮਾਰਗ ਦਰਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਵਧੀਆ ਪੁਲਿਸਿੰਗ/ਸੇਵਾਵਾ ਦਿੱਤੇ ਜਾਣ ਦੇ ਪ੍ਰਣ ਨੂੰ ਦੁਹਰਾਇਆ ਗਿਆ।