ਜਲੰਧਰ: ਮਨੋਰੰਜਨ ਕਾਲੀਆ ਚਲਦੇ ਪ੍ਰੋਗਰਾਮ ’ਚ ਹੋਏ ਬੇਹੋਸ਼
ਬਾਬੂਸ਼ਾਹੀ ਨੈਟਵਰਕ
ਜਲੰਧਰ, 24 ਜੂਨ, 2026: ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਅੱਜ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦੇ ਚਲਦੇ ਪ੍ਰੋਗਰਾਮ ਵਿਚ ਗਰਮੀ ਕਾਰਨ ਬੇਹੋਸ਼ ਹੋ ਗਏ।
ਰਵਨੀਤ ਬਿੱਟੂ ਜਲੰਧਰ ਦੇ ਗੁਰੂ ਨਾਨਕਪੁਰਾ ਵਿਚ ਰੇਲਵੇ ਓਵਰ ਬ੍ਰਿਜ (ਆਰ ਓ ਬੀ) ਦਾ ਨੀਂਹ ਪੱਥਰ ਰੱਖਣ ਆਏ ਹੋਏ ਸਨ ਜਿਥੇ ਮਨੋਰੰਜਨ ਕਾਲੀਆ ਵੀ ਪਹੁੰਚੇ ਹੋਏ ਸਨ।
ਅੰਤਾਂ ਦੀ ਗਰਮੀ ਦਾ ਪ੍ਰਕੋਪ ਕਾਲੀਆ ਨਾ ਝੱਲ ਸਕੇ ਤੇ ਬੇਹੋਸ਼ ਹੋ ਗਏ। ਮੌਕੇ ’ਤੇ ਹਾਜ਼ਰ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਤੁਰੰਤ ਸੰਭਾਲਿਆ। ਇਸ ਉਪਰੰਤ ਉਹਨਾਂ ਨੂੰ ਇਲਾਜ ਵਾਸਤੇ ਸਥਾਨਕ ਹਸਪਤਾਲ ਲਿਜਾਇਆ ਗਿਆ।
- Download Babushahi App
-
-