ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਿਤ ਸੰਬੰਧੀ ਗਰਮ ਦੁੱਧ ਦਾ ਲੰਗਰ ਲਗਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 01 ਜਨਵਰੀ ,2026
ਪਿੰਡ ਹਿਆਤਪੁਰ ਰੁੜਕੀ ਬਲਾਕ ਸੜੋਆ ਦੀਆਂ ਸਮੁੱਚੀਆਂ ਸੰਗਤਾਂ ਵਲੋਂ ਸ਼ਹੀਦੀ ਪੰਦਰਵਾੜੇ ਦੀ ਪਾਵਨ ਯਾਦ ਨੂੰ ਨਮਨ ਕਰਦਿਆਂ ਅਤੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਕਰਦਿਆਂ ਇਲਾਕੇ ਦੀਆਂ ਸੰਗਤਾਂ ਲਈ ਗਰਮ ਦੁੱਧ ਅਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ। ਇਨ੍ਹਾਂ ਲੰਗਰਾਂ ਦੀ ਸੇਵਾ ਹਰੇਕ ਵਰਗ ਦੀਆਂ ਸੰਗਤਾਂ ਨੇ ਤਨੋ-ਮਨੋ ਅਤੇ ਧੰਨੋ ਸ਼ਰਧਾ ਅਤੇ ਸਤਿਕਾਰ ਨਾਲ ਸੇਵਾ ਕੀਤੀ।
ਇਸ ਮੌਕੇ ਬੋਲਦਿਆਂ ਮਾਸਟਰ ਗੁਰਦਿਆਲ ਮਾਨ ਅਤੇ ਜੁਝਾਰ ਸਿੰਘ ਨੇ ਕਿਹਾ ਕਿ ਸ਼ਹੀਦੀ ਪੰਦਰਵਾੜਾ ਸਾਨੂੰ ਸੱਚ,ਧਰਮ ਅਤੇ ਇਨਸਾਫ਼ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ । ਉਨ੍ਹਾਂ ਕਿਹਾ ਕਿ ਲੰਗਰ ਸੇਵਾ ਸਿੱਖ ਧਰਮ ਦੀ ਮਹਾਨ ਪ੍ਰੰਮਪਰਾ ਹੈ,ਜੋ ਕਿ ਬਰਾਬਰੀ,ਭਾਈਚਾਰਿਕ ਸਾਂਝ ਅਤੇ ਸੇਵਾ ਭਾਵਨਾ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਈ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਅਤੇ ਪ੍ਰੀਵਾਰ ਦੇ ਜੀਵਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਰਹੰਦ ਦੇ ਠੰਡੇ ਬੁਰਜ਼ ਵਿੱਚ ਕੈਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਗਰਮ ਦੁੱਧ ਪਲਾਇਆ ਸੀ। ਜਿਸ ਦੀ ਮੌਕੇ ਦੀ ਜ਼ਾਲਮ ਹਕੂਮਤ ਨੇ ਸਾਰੇ ਪ੍ਰੀਵਾਰ ਨੂੰ ਜੀਉਦਿਆਂ ਕੋਹਲੂ ਵਿੱਚ ਪੀੜਕੇ ਸਜਾ ਦਿੱਤੀ ਸੀ। ਸੰਗਤਾਂ ਨੂੰ ਗਰਮ ਦੁੱਧ ਛਕਾਉਣ ਦੀ ਪ੍ਰੰਮਪਰਾ ਉਸ ਸਮੇਂ ਤੋਂ ਚਲੀ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਨਵੇਂ ਸਾਲ ਦੀ ਸ਼ੁਰੂਆਤ ਵੀ ਹੋਈ ਹੈ। ਇਸ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਕਿ
ਅੱਜ ਤੋਂ ਸ਼ੁਰੂ ਹੋਇਆ ਨਵਾਂ ਸਾਲ ਲੁਕਾਈ ਲਈ ਸ਼ਾਤੀ ਬਣਾਈ ਰੱਖਣ,ਆਪਸੀ ਭਾਈਚਾਰਿਕ ਸਾਂਝ ਨੂੰ ਮਜਬੂਤੀ,ਸਾਰਿਆਂ ਲਈ ਤਰੱਕੀ,ਖੁਸ਼ਹਾਲੀ ਅਤੇ ਸੁਭਾਗਾਂ ਭਰਿਆ ਹੋਵੇ। ਲੰਗਰ ਵਿੱਚ ਨੌਜਵਾਨਾਂ,ਬਜੁਰਗਾਂ ਅਤੇ ਬੱਚਿਆਂ ਵਲੋਂ ਸੇਵਾ ਕੀਤੀ ਗਈ। ਪ੍ਰਬੰਧਿਕਾਂ ਵਲੋਂ ਸਾਰੀਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੇਵਾਦਾਰ ਹਰਜਸ ਕੰਧੋਲਾ, ਲਖਵਿੰਦਰ ਸਿੰਘ, ਅਮਨਜੋਤ ਸਿੰਘ, ਦੀਪੂ ਕੰਦੋਲਾ ਪੰਜਾਬ ਕੁਲੈਕਸ਼ਨ, ਕਮਲਜੋਤ, ਅਨਮੋਲ ਸਿੰਘ, ਗੁਰਤਾਜ ਸਿੰਘ, ਛਿੰਦਰੀ ਟ੍ਰਾਸਪੋਰਟ, ਮਨੀ ਦਿੱਲੀ, ਦੇਸਰਾਜ ਟੁੰਨੀ, ਜਸਨ, ਇਸ਼ਮੀਤ ਮਾਨ, ਹੈਰੀ, ਭੱਲਾ ਕਰਿਆਨਾ ਸਟੋਰ ਅਤੇ ਸੰਦੀਪ ਸਿਮਰਨ ਸੈਨਟਰੀ ਆਦਿ ਸੇਵਾ ਵਿੱਚ ਸ਼ਾਮਲ ਸਨ।