ਚਾਈਨਾ ਡੋਰ ਵਿੱਚ ਫਸਿਆ ਬਾਜ
ਵਾਇਲਡ ਲਾਈਫ ਵਿਭਾਗ ਦੇ ਮੁਲਾਜ਼ਮਾਂ ਨੇ ਰੈਸਕਿਊ ਕਰਕੇ ਬਚਾਈ ਜਾਣ
ਰੋਹਿਤ ਗੁਪਤਾ
ਗੁਰਦਾਸਪੁਰ : ਚਾਈਨਾ ਡੋਰ ਕਰਕੇ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਸ ਦੀ ਚਪੇਟ ਵਿੱਚ ਪੰਛੀ ਵੀ ਆ ਜਾਂਦੇ ਹਨ ।ਅੱਜ ਇੱਕ ਅਜਿਹਾ ਮਾਮਲਾ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਪਿੱਛੇ ਦੇਖਣ ਨੂੰ ਮਿਲਿਆ ਜਿਥੇ ਇੱਕ ਦਰੱਖਤ ਤੇ ਇੱਕ ਬਾਜ ਚਾਈਨਾ ਡੋਰ ਵਿੱਚ ਪੂਰੀ ਤਰਹਾਂ ਨਾਲ ਜਕੜ ਗਿਆ ਸੀ। ਜਿਸ ਨੂੰ ਸਥਾਨਕ ਲੋਕਾਂ ਵੱਲੋਂ ਵਾਇਲਡ ਲਾਈਫ ਵਿਭਾਗ ਦੀ ਮਦਦ ਨਾਲ ਬਚਾਇਆ ਗਿਆ। ਹਾਲਾਂਕਿ ਇਸ ਬਾਜ਼ ਨੂੰ ਬਚਾਉਣ ਲਈ ਬਾਈਡ ਲਾਈਫ ਵਿਬਾਗ ਨੂੰ ਖਾਸੀ ਮਸ਼ੱਕਤ ਕਰਨੀ ਪਈ । ਜਿੱਥੇ ਬਾਜ ਫਸਿਆ ਸੀ ,ਦਰਖਤ ਦੇ ਉਸ ਹਿੱਸੇ ਤੱਕ ਪਹੁੰਚ ਪਹੁੰਚਣ ਲਈ ਉਹਨਾਂ ਨੂੰ ਇੱਕ ਬੰਦ ਪਈ ਟ੍ਰੇਨਿੰਗ ਵਿੱਚ ਪੌੜੀ ਲਗਾ ਕੇ ਉਤਰਨਾ ਪਿਆ ਪਰ ਫਿਰ ਵੀ ਬਾਜ ਦੀ ਜਾਨ ਬਚਾ ਲਈ ਗਈ
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਪੰਛੀ ਕਾਫੀ ਸਮੇਂ ਤੋਂ ਦਰਖਤ ਉੱਪਰ ਫਸਿਆ ਹੋਇਆ ਸੀ ਜਿਸ ਨੂੰ ਬਚਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਸੀ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਜਿਸ ਤੋਂ ਬਾਅਦ ਅਸੀਂ ਵਾਇਲਡ ਲਾਈਫ ਵਿਭਾਗ ਗੁਰਦਾਸਪੁਰ ਨਾਲ ਸੰਪਰਕ ਕੀਤਾ ਜੋ ਕਿ ਆਪਣੀ ਟੀਮ ਨਾਲ ਪੁੱਜੇ ਅਤੇ ਉਹਨਾਂ ਵੱਲੋਂ ਇਸ ਪੰਛੀ ਨੂੰ ਹੇਠਾਂ ਲਾਇਆ ਗਿਆ ਜਿਸ ਤੋਂ ਬਾਅਦ ਇਸਦੀ ਜਾਨ ਬਚ ਗਈ ਜੇਕਰ ਇਸ ਨੂੰ ਨਾ ਉਤਾਰਿਆ ਜਾਂਦਾ ਤਾਂ ਭੂਖ ਤੇ ਪਿਆਸ ਨਾਲ ਇਸਦੀ ਮੌਤ ਹੋ ਜਾਣੀ ਸੀ।