Bridge Collapse: ਨਹਿਰ 'ਤੇ ਬਣਿਆ 30 ਸਾਲ ਪੁਰਾਣਾ ਪੁਲ ਡਿੱਗਿਆ, ਕਈ ਸੈਲਾਨੀ ਰੁੜੇ
ਪੁਣੇ, 15 ਜੂਨ 2025- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਪੁਲ ਢਹਿਣ ਕਾਰਨ 30 ਤੋਂ ਵੱਧ ਸੈਲਾਨੀ ਨਦੀ ਵਿੱਚ ਵਹਿ ਗਏ ਹਨ। ਐਨਡੀਆਰਐਫ ਦੀਆਂ ਕਈ ਟੀਮਾਂ ਸੈਲਾਨੀਆਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਢਹਿਣ ਵਾਲਾ ਪੁਲ ਲਗਭਗ 30 ਸਾਲ ਪੁਰਾਣਾ ਸੀ। ਐਤਵਾਰ ਨੂੰ ਇਹ ਪੁਲ ਢਹਿ ਗਿਆ। ਸਥਾਨਕ ਵਿਧਾਇਕ ਸੁਨੀਲ ਸ਼ੈਲਕੇ ਨੇ ਇਸ ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਪੁਲ 'ਤੇ 100 ਤੋਂ ਵੱਧ ਸੈਲਾਨੀ ਮੌਜੂਦ ਸਨ
ਵਿਧਾਇਕ ਸੁਨੀਲ ਦਾ ਕਹਿਣਾ ਹੈ ਕਿ ਇਹ ਪੁਲ ਲਗਭਗ 30 ਸਾਲ ਪੁਰਾਣਾ ਸੀ। ਹਾਦਸੇ ਸਮੇਂ ਪੁਲ 'ਤੇ ਲਗਭਗ 100 ਲੋਕ ਮੌਜੂਦ ਸਨ। ਕੁਝ ਲੋਕ ਪੁਲ ਤੋਂ ਦੂਜੇ ਪਾਸੇ ਜਾ ਰਹੇ ਸਨ ਜਦੋਂ ਕਿ ਕੁਝ ਨੌਜਵਾਨ ਸਾਈਕਲ 'ਤੇ ਲੰਘ ਰਹੇ ਸਨ।
ਇਸ ਦੌਰਾਨ ਅਚਾਨਕ ਪੁਲ ਵਿਚਕਾਰੋਂ ਟੁੱਟ ਗਿਆ ਅਤੇ 30 ਤੋਂ ਵੱਧ ਲੋਕ ਨਦੀ ਵਿੱਚ ਵਹਿ ਗਏ। ਵਿਧਾਇਕ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਦੋ ਦਰਜਨ ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਲੋਕਾਂ ਦੀ ਭਾਲ ਲਈ ਤੇਜ਼ੀ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹਨ। ਸਥਾਨਕ ਪੁਲਿਸ ਵੀ ਇਸ ਕਾਰਵਾਈ ਦਾ ਸਾਥ ਦੇ ਰਹੀ ਹੈ। ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।