ਖੰਨਾ ਸੀਆਈਡੀ ਯੂਨਿਟ ਦੇ ਅੰਮ੍ਰਿਤ ਸਿੰਘ ਬਣੇ ਏਐੱਸਆਈ
- ਡੀਐਸਪੀ ਜਗਜੀਵਨ ਮੁੰਡੀ ਨੇ ਲਗਾਏ ਸਟਾਰ
ਰਵਿੰਦਰ ਸਿੰਘ ਢਿੱਲੋਂ
ਖੰਨਾ, 8 ਜੁਲਾਈ 2025 - ਖੰਨਾ ਸੀਆਈਡੀ ਯੂਨਿਟ ਵਿੱਚ ਤਾਇਨਾਤ ਅੰਮ੍ਰਿਤ ਸਿੰਘ ਨੂੰ ਵਿਭਾਗ ਵੱਲੋਂ ਤਰੱਕੀ ਦਿੰਦਿਆਂ ਐਸਿਸਟੈਂਟ ਸਬ ਇੰਸਪੈਕਟਰ (ਏਐੱਸਆਈ) ਬਣਾ ਦਿੱਤਾ ਗਿਆ ਹੈ। ਤਰੱਕੀ ਮੌਕੇ ਖੰਨਾ ਸੀਆਈਡੀ ਯੂਨਿਟ ਦੇ ਡੀਐਸਪੀ ਜਗਜੀਵਨ ਸਿੰਘ ਮੁੰਡੀ ਵੱਲੋਂ ਪਿਪਿੰਗ ਸੈਰੇਮਨੀ ਕਰਦਿਆਂ ਅੰਮ੍ਰਿਤ ਸਿੰਘ ਦੇ ਮੋਢਿਆਂ ਉੱਤੇ ਸਟਾਰ ਲਗਾਏ ਗਏ।
ਇਸ ਮੌਕੇ ਡੀਐਸਪੀ ਜਗਜੀਵਨ ਸਿੰਘ ਮੁੰਡੀ ਨੇ ਅੰਮ੍ਰਿਤ ਸਿੰਘ ਨੂੰ ਨਵੀਂ ਜਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅੰਮ੍ਰਿਤ ਸਿੰਘ ਇੱਕ ਮਿਹਨਤੀ ਅਤੇ ਇਮਾਨਦਾਰ ਮੁਲਾਜ਼ਮ ਹਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਕੰਮ ਨਾਲ ਵਿਭਾਗ ਦਾ ਮਾਣ ਵਧਾਇਆ ਹੈ।
ਸੈਰੇਮਨੀ ਦੌਰਾਨ ਸਬ ਇੰਸਪੈਕਟਰ ਹਰਪ੍ਰੀਤ ਸਿੰਘ, ਸਮਰਾਲਾ ਯੂਨਿਟ ਇੰਚਾਰਜ ਜਸਵੰਤ ਸਿੰਘ, ਦੋਰਾਹਾ ਯੂਨਿਟ ਇੰਚਾਰਜ ਪਵਨਦੀਪ ਸਿੰਘ, ਰਮਨਦੀਪ ਸਿੰਘ ਅਤੇ ਵਿਸ਼ਾਲਦੀਪ ਸਿੰਘ ਵੀ ਹਾਜ਼ਰ ਸਨ।