ਖੁਦ ਹੀ ਹਲ ਖਿੱਚ ਕੇ ਖੇਤੀ ਕਰਨ ਵਾਲੇ 65 ਸਾਲਾ ਕਿਸਾਨ ਦੀ ਮਦਦ ਲਈ ਸੋਨੂੰ ਸੂਦ ਨੇ ਵਧਾਇਆ ਹੱਥ
ਮੁੰਬਈ, 3 ਜੁਲਾਈ 2025 - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਇੱਕ ਕਿਸਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਜਿਸ ਕੋਲ ਖੇਤ ਜੋਤਨ ਲਈ ਬਲਦ ਨਹੀਂ ਸਨ। ਇਸ ਲਈ ਉਸ ਕਿਸਾਨ ਹਲ ਖਿੱਚ ਕੇ ਖੇਤੀ ਕਰਦਾ ਹੈ। ਜਿਸ ਤੋਂ ਬਾਅਦ ਹੁਣ ਸੋਨੂੰ ਸੂਦ ਨੇ ਇਸ ਕਿਸਾਨ ਨੂੰ ਬਲਦ ਦੇਣ ਦਾ ਐਲਾਨ ਕੀਤਾ ਹੈ।
ਲਾਤੂਰ ਜ਼ਿਲ੍ਹੇ ਦੇ ਹਦੋਲਤੀ ਪਿੰਡ ਦੇ ਇੱਕ ਕਿਸਾਨ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿੱਚ ਕਿਸਾਨ ਖੁਦ ਹੀ ਬਲਦ ਦੀ ਜਗ੍ਹਾ ਹਲ ਵਾਹ ਰਿਹਾ ਹੈ। ਜਦੋਂ ਸੋਨੂੰ ਸੂਦ ਨੇ ਇਹ ਵੀਡੀਓ ਦੇਖਿਆ ਤਾਂ ਉਸਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ। ਉਸਨੇ ਲਿਖਿਆ 'ਤੁਸੀਂ ਨੰਬਰ ਭੇਜੋ, ਅਸੀਂ ਬਲਦ ਭੇਜਾਂਗੇ।' ਇੰਨਾ ਹੀ ਨਹੀਂ, ਇੱਕ ਯੂਜ਼ਰ ਨੇ ਕਿਹਾ ਕਿ ਬਲਦ ਦੀ ਬਜਾਏ ਟਰੈਕਟਰ ਭੇਜੋ। ਇਸ 'ਤੇ ਸੋਨੂੰ ਸੂਦ ਨੇ ਕਿਹਾ, 'ਸਾਡਾ ਇਹ ਕਿਸਾਨ ਟਰੈਕਟਰ ਚਲਾਉਣਾ ਨਹੀਂ ਜਾਣਦਾ, ਇਸ ਲਈ ਬਲਦ ਬੇਹਤਰ ਹੈ ਦੋਸਤ।'