ਕਾਹਨੂੰਵਾਨ ਨਜ਼ਦੀਕ ਨਹਿਰ ਵਿੱਚ ਪਾਏ ਪਾੜ ਨੂੰ ਭਰਨ ਲਈ ਕੰਮ ਜੰਗੀ ਪੱਧਰ 'ਤੇ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 22 ਜੂਨ ਅੱਜ ਸਵੇਰੇ ਤੜਕਸਾਰ ਸਠਿਆਲੀ ਪੁਲ ਨੇੜੇ ਕਾਹਨੂੰਵਾਨ ਵਿਖੇ ਨਹਿਰ ਵਿੱਚ ਪਾੜ ਪੈ ਗਿਆ ਸੀ, ਜਿਸ ਨੂੰ ਜੀ.ਸੀ.ਬੀ ਮਸ਼ੀਨਾਂ ਤੇ ਲੇਬਰ ਨਾਲ ਪੂਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਇਹ ਜਾਣਕਾਰੀ ਦਿੰਦਿਆ ਸ਼੍ਰੀ ਵਿਸ਼ਾਲ ਮਹਿਤਾ,ਐਕਸੀਅਨ ਨਹਿਰੀ ਵਿਭਾਗ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਅੱਜ ਤੜਕਸਾਰ ਕਾਹਨੂੰਵਾਨ ਨੇੜੇ ਨਹਿਰ ਵਿੱਚ ਪਾੜ ਗਿਆ ਸੀ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋ ਜੀ.ਸੀ.ਬੀ ਮਸ਼ੀਨਾਂ ਤੇ ਲੇਬਰ ਨਾਲ ਨਹਿਰ ਵਿੱਚ ਪਏ ਪਾੜ ਨੂੰ ਪੂਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛੋਂ ਨਹਿਰ ਵਿਚ ਆ ਰਹੇ ਪਾਣੀ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਸਮੇਂ ਸਿਰ ਇਸ 'ਤੇ ਕਾਬੂ ਪਾ ਲਿਆ ਗਿਆ ਹੈ।
- Download Babushahi App
-
-