Breaking : ਗੈਸ ਲੀਕ ਹੋਣ ਕਾਰਨ ਕਈ ਜਣਿਆਂ ਦੀ ਮੌਤ, 46 ਜਣੇ ਹਸਪਤਾਲ ਵਿੱਚ ਭਰਤੀ
ਬਾਬੂਸ਼ਾਹੀ ਬਿਊਰੋ
ਤਾਮਿਲਨਾਡੂ 21 ਜੂਨ 2026 : ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਖ਼ਬਰ ਆਈ ਹੈ। ਇੱਥੇ ਇੱਕ ਸਮੁੰਦਰੀ ਭੋਜਨ ਪ੍ਰੋਸੈਸਿੰਗ ਯੂਨਿਟ ਵਿੱਚ ਅਮੋਨੀਆ ਗੈਸ ਦਾ ਵੱਡਾ ਲੀਕ ਹੋਇਆ। ਇਸ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੱਤ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਗੰਭੀਰ ਹਾਲਤ ਵਿੱਚ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਾਦਸੇ ਤੋਂ ਬਾਅਦ ਘੱਟੋ-ਘੱਟ 46 ਮਜ਼ਦੂਰਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਸੱਤ ਮਰੀਜ਼ਾਂ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਣਾ ਪਿਆ ਹੈ।
- Download Babushahi App
-
-