ਕਾਨੂੰਨ ਵਿਵਸਥਾ 'ਤੇ ਬੋਲੇ ਪੰਜਾਬ ਦੇ ਵਿਧਾਇਕ, ਕਿਹਾ- ਯੋਗੀ ਹੀ ਚਾਹੀਦੈ
ਅਬੋਹਰ, 8 ਜੁਲਾਈ 2025 : ਬੀਤੇ ਕੱਲ ਕਤਲ ਕੀਤੇ ਗਏ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦਿਆਂ ਹੋਇਆ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਬੀਜੇਪੀ ਨੇ ਆਪ ਸਰਕਾਰ ਨੂੰ ਘੇਰਿਆ ਹੈ।
ਅਬੋਹਰ ਚ ਸੁਨੀਲ ਜਾਖੜ ਦੀ ਅਗਵਾਈ ਹੇਠ ਬੀਜੇਪੀ ਨੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਤੋਂ ਮੁਅੱਤਲ ਐਮਐਲਏ ਸੰਦੀਪ ਜਾਖੜ ਦੀ ਧਰਨੇ 'ਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ, ਹੁਣ ਲੋਕ ਕਹਿੰਦੇ ਨੇ ਕਿ ਇੱਥੇ ਹੀ ਯੋਗੀ ਹੀ ਚਾਹੀਦਾ ਹੈ।
ਇਸ ਮੌਕੇ ਸੁਨੀਲ ਜਾਖੜ ਨੇ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਕਿ ਸਪੈਸ਼ਲ ਸੈਸ਼ਨ ਚ ਸਭ ਤੋਂ ਪਹਿਲਾਂ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਜਾਏ, ਨਾਲ ਹੀ ਉਨ੍ਹਾਂ ਕਿਹਾ ਕਿ, ਅਮਨ ਅਰੋੜਾ ਜੀ ਇਨਾਂ ਕੰਮ ਤਾਂ ਕਰਵਾ ਦਿਓ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 10 ਤੇ 11 ਜੁਲਾਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ ਤੇ ਸਰਕਾਰ ਦੇ ਵੱਲੋਂ ਇਸ ਦੌਰਾਨ ਬੇਅਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ 'ਤੇ ਚਰਚਾ ਦਾ ਪਲੈਨ ਤਿਆਰ ਕੀਤਾ ਗਿਆ, ਪਰ ਹੁਣ ਭਾਜਪਾ ਨੇ ਮੰਗ ਕੀਤੀ ਹੈ ਕਿ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਜਾਏ।