ਉਲਾਬਾਂ ਦੇਣ ਗਈ ਦਲਿਤ ਪਰਿਵਾਰ ਦੀ ਲੜਕੀ ਅਤੇ ਉਸ ਦੇ ਕਿੰਨਰ ਭਰਾ ਦੀ ਕੀਤੀ ਗਈ ਬੇਤਹਾਸ਼ਾ ਕੁੱਟ-ਮਾਰ
ਪੀੜਿਤ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਤੇ ਲਾਏ ਪੱਖਪਾਤ ਕਰਨ ਦੇ ਦੋਸ਼
ਜਗਰਾਉਂ, 15 ਅਪ੍ਰੈਲ (ਦੀਪਕ ਜੈਨ) : ਜਗਰਾਉਂ ਦੇ ਲਾਗਲੇ ਪਿੰਡ ਕੋਠੇ ਰਾਹਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਹੀ ਇੱਕ ਦਬੰਗ ਨੌਜਵਾਨ ਨੇ ਦਲਿਤ ਪਰਿਵਾਰ ਨਾਲ ਸੰਬੰਧਿਤ ਇੱਕ ਲੜਕੀ ਅਤੇ ਉਸ ਦੇ ਕਿੰਨਰ ਭਰਾ ਦੀ ਬੇਤਹਾਸ਼ਾ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤਾਂ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਇੱਕ ਉੱਚ ਜਾਤੀ ਦੇ ਨੌਜਵਾਨ ਵੱਲੋਂ ਉਸ ਦੇ ਕਿਨਰ ਭਰਾਂ ਨਾਲ ਪਿੱਛਲੇ ਲੰਬੇ ਸਮੇਂ ਤੋਂ ਜਿਸਮਾਨੀ ਛੇੜਛਾੜ ਅਤੇ ਗੰਦੀ ਅਸ਼ਲੀਲ ਭਾਸ਼ਾ ਵਾਲੇ ਨਾ ਸਹਿਣਯੋਗ ਮਜ਼ਾਕ ਕੀਤੇ ਜਾਂਦੇ ਰਹੇ ਹਨ ਜਿਸ ਤੋਂ ਦੁਖੀ ਹੋ ਕੇ ਪੀੜਤਾਂ ਆਪਣੇ ਭਰਾ ਨੂੰ ਨਾਲ ਲੈ ਕੇ ਨੌਜਵਾਨ ਦੇ ਘਰ ਉਲਾਂਭਾ ਦੇਣ ਗਈ ਸੀ ਜਦੋਂ ਉਹ ਉਲਾਂਭਾ ਦੇਣ ਲਈ ਉਸ ਦੀ ਮਾਤਾ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਸੇ ਸਮੇ ਨੌਜਵਾਨ ਤਹਿਸ਼ ਵਿੱਚ ਆ ਗਿਆ ਅਤੇ ਉਸ ਨੇ ਆਪਣੀ ਮਾਤਾ ਦੀ ਮਦਦ ਨਾਲ ਸਾਡੀ ਦੋਨਾਂ ਦੀ ਹਾਕੀ ਨਾਲ ਗੰਭੀਰ ਕੁੱਟ ਮਾਰ ਕੀਤੀ, ਬੇਹਤਾਸ਼ਾ ਕੁੱਟਮਾਰ ਕਰਨ ਕਾਰਨ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਈ ਸੀ ਇਸੇ ਦੌਰਾਨ ਪਿੰਡ ਦੇ ਲੋਕ ਇਕੱਠੇ ਹੋ ਗਏ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਫੜ ਲਿਆ ਗਿਆ ਨਹੀਂ ਤਾਂ ਸਾਡੀ ਜਾਨ ਵੀ ਜਾ ਸਕਦੀ ਸੀ।
ਕੁੱਟਮਾਰ ਕਰਨ ਸਬੰਧੀ ਅਸੀਂ ਸਰਕਾਰੀ ਹਸਪਤਾਲ ਜਗਰਾਉਂ ਵਿਖੇ ਦਾਖ਼ਲ ਹੋ ਕੇ ਐਮ ਐਲ ਆਰ ਕਟਵਾਈ। ਮੈਂ 5 ਦਿਨਾਂ ਤੋਂ ਸਿਵਲ ਹਸਪਤਾਲ ਜਗਰਾਉਂ ਵਿਖੇ ਜੇਰੇ ਇਲਾਜ ਹੈ। ਪਰ ਪੁਲਿਸ ਵੱਲੋਂ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਇੱਕ ਪੁਲਿਸ ਅਧਿਕਾਰੀ ਸਾਡੇ ਬਿਆਨ ਲੈਣ ਆਇਆ ਸੀ ਉਸਨੇ ਸਾਡੀ ਦੱਸੀ ਗੱਲ ਨਹੀਂ ਲਿਖੀ ਸਿਰਫ ਸਾਡੀ ਸਾਈਨ ਕਰਵਾ ਲਏ ਅਸੀਂ ਮੁੱਖ ਥਾਣਾ ਅਫਸਰ ਨੂੰ ਵੀ ਮਿਲੇ ਸੀ ਪਰ ਹਾਲੇ ਤੱਕ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਇਸ ਤੋਂ ਸਾਫ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਮਿਲੀ ਭੁਗਤ ਕਰਕੇ ਪੱਖਪਾਤ ਵਾਲਾ ਰਵੱਈਆ ਅਪਣਾ ਰਹੇ ਹਨ। ਜਿਸ ਕਾਰਨ ਉਹਨਾਂ ਵੱਲੋਂ ਇੱਕ ਸ਼ਿਕਾਇਤ ਡੀਐਸਪੀ ਜਗਰਾਉ ਨੂੰ ਵੀ ਦਿੱਤੀ ਗਈ ਹੈ।
ਪੀੜਤਾਂ ਨੇ ਦੱਸਿਆ ਕਿ ਉਹ ਆਰਥਿਕ ਤੌਰ ’ਤੇ ਕਮਜ਼ੋਰ ਹਨ ਅਤੇ ਗਰੀਬ ਦਲਿਤ ਪ੍ਰੀਵਾਰ ਨਾਲ ਸਬੰਧ ਰੱਖਦੇ ਹਨ। ਜਦੋਂ ਕੀ ਦੂਜੀ ਧਿਰ ਪੈਸੇ ਅਤੇ ਰੁਤਬੇ ਦੇ ਕਾਰਨ ਸਾਡੀ ਸੁਣਵਾਈ ਨਹੀਂ ਹੋਣ ਦੇ ਰਹੀ। ਉਲਟਾ ਉਸ ਦੇ ਮਾਂ ਬਾਪ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਕਹਿਣ ਮੁਤਾਬਿਕ ਬਿਆਨ ਦੇਣ ਨਹੀਂ ਤਾਂ ਉਨਾਂ ਨੂੰ ਬਿਆਨ ਦਵਾਉਣੇ ਆਉਂਦੇ ਹਨ। ਪੀੜਿਤ ਪਰਿਵਾਰ ਨੇ ਕਿਹਾ ਕਿ ਸਾਨੂੰ ਅੱਗੇ ਵੀ ਇਸ ਪਰਿਵਾਰ ਤੋਂ ਜਾਨ ਮਾਲ ਦਾ ਖਤਰਾ ਹੈ।
ਕੀ ਕਹਿੰਦੇ ਨੇ ਥਾਣਾ ਮੁਖੀ ਪਰਮਿੰਦਰ ਸਿੰਘ :
ਥਾਣਾ ਸਿਟੀ ਜਗਰਾਉਂ ਦੇ ਮੁੱਖੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਦੋਨਾਂ ਪਾਰਟੀਆਂ ਤਰਫੋਂ ਐਮ ਐਲ ਆਰ ਕੱਟੀਆਂ ਹੋਈਆਂ ਹਨ। ਦੋਨਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ, ਜਾਂਚ ਦੌਰਾਨ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
Click to Follow Babushahi Facebook page →