ਪਿੰਡ ਬੱਲ੍ਹੋ ਦੀ ਯੂਥ ਲਾਇਬਰੇਰੀ ਲਈ ਦਾਨੀ ਸੱਜਣਾਂ ਵੱਲੋ ਕਿਤਾਬਾਂ ਦਾ ਯੋਗਦਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ 7 ਜੂਨ : ਨੌਜਵਾਨੀ ਅਤੇ ਬੱਚਿਆਂ ਦੇ ਬੋਧਿਕ ਤੇ ਮਾਨਸਿਕ ਵਿਕਾਸ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤ ਬੱਲ੍ਹੋ ਤਰਫੋਂ ਤਰਨਜੋਤ ਵੈਲਫੇਅਰ ਸੁਸਾਇਟੀ ਅਤੇ ਖਾਲਸਾ ਏਡ ਦੇ ਪ੍ਰੋਜੈਕਟ ਮੇਰਾ ਪਿੰਡ 360 ਦੇ ਵਿਸ਼ੇਸ਼ ਸਹਿਯੋਗ ਨਾਲ ਖੋਲ੍ਹੀ ਗਈ ਯੂਥ ਲਾਇਬਰੇਰੀ ਇਲਾਕੇ ਵਿੱਚ ਵਿੱਦਿਅਕ ਕ੍ਰਾਂਤੀ ਦਾ ਕੇਦਰ ਬਣਦੀ ਜਾ ਰਹੀ ਹੈ । ਯੂਥ ਲਾਇਬਰੇਰੀ ਦੀ ਸਫਲਤਾ ਨੂੰ ਵੇਖਦਿਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਸਾਹਿਤ ਪ੍ਰੇਮੀਆਂ ਅਤੇ ਦਾਨੀ ਸੱਜਣਾਂ ਵੱਲੋ ਲਾਇਬ੍ਰੇਰੀ ਨੂੰ ਵੱਡੀ ਗਿਣਤੀ ਵਿੱਚ ਕੀਮਤੀ ਕਿਤਾਬਾਂ ਦਾਨ ਕੀਤੀਆਂ ਜਾ ਰਹੀਆਂ ਹਨ | ਪਿੰਡ ਬੱਲ੍ਹੋ ਦੇ ਨੰਬਰਦਾਰ ਅਵਤਾਰ ਸਿੰਘ ਟੋਫੀ ਨੇ 5100/-ਰੁਪਏ ਦੇ ਮੁੱਲ ਦੀਆਂ ਕਿਤਾਬਾਂ ਭੇਟ ਕੀਤੀਆ ।ਇਸ ਤੋ ਇਲਾਵਾ ਪਿੰਡ ਰਾਮਪੁਰਾ ਦੇ ਅਗਾਂਹਵਧੂ ਕਿਸਾਨ ਦਰਸ਼ਨ ਸਿੰਘ ਸਿੱਧੂ 73 ਕਿਤਾਬਾਂ ਪਰਮਜੀਤ ਭੁੱਲਰ ਪੰਚਾਇਤ ਸਕੱਤਰ ਨੇ 205 ਕਿਤਾਬਾਂ ਉੱਘੇ ਲੇਖਕ ਬੂਟਾ ਸਿੰਘ ਚੌਹਾਨ ਨੇ 50 ਕਿਤਾਬਾਂ ਡਾਕਟਰ ਗੀਤਾ ਮਲਹੋਤਰਾ ( ਰੀਡ ਇੰਡੀਆ ਐਜੂਕੇਸਨ ) 47 ਕਿਤਾਬਾਂ ਜਿੰਨਾਂ ਵਿੱਚ ਮੁਕਾਬਲਾ ਪ੍ਰੀਖਿਆਵਾਂ ਇਤਿਹਾਸ ਸਾਹਿਤ ਵਿਗਿਆਨ ਅਤੇ ਮਹਾਨ ਜੀਵਨੀਆਂ ਨਾਲ ਸਬੰਧਤ ਪੁਸਤਕਾਂ ਲਾਇਬਰੇਰੀ ਨੂੰ ਸਮੇ ਸਮੇ ਤੇ ਭੇਟ ਕੀਤੀ ਗਈਆਂ |
ਸਮਾਜ ਸੇਵੀ ਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਡਿਜੀਟਲ ਦੋਰ ਵਿੱਚ ਜਿੱਥੇ ਨੋਜਵਾਨ ਪੀੜ੍ਹੀ ਮੋਬਾਇਲ ਫੋਨਾਂ ਅਤੇ ਸੋਸਲ ਮੀਡੀਆ ਵਿੱਚ ਉਲਝ ਕੇ ਰਹਿ ਗਈ ਹੈ ਉੱਥੇ ਇਲਾਕੇ ਦੇ ਨੋਜਵਾਨਾਂ ਦਾ ਕਿਤਾਬਾਂ ਵੱਲ ਵੱਧ ਰਿਹਾ ਰੁਝਾਨ ਬਹੁਤ ਹੀ ਸ਼ੁਭ ਸੰਕੇਤ ਹੈ | ਅਗਾਂਹਵਧੂ ਕਿਸਾਨ ਦਰਸ਼ਨ ਸਿੰਘ ਸਿੱਧੂ ਰਾਮਪੁਰਾ ਦਾ ਕਹਿਣਾ ਹੈ ਕਿ ਵਿੱਦਿਆ ਦੇ ਪਸਾਰ ਲਈ ਕੀਤਾ ਗਿਆ ਇਹ ਦਾਨ ਸਭ ਤੋ ਉੱਤਮ ਹੈ ਕਿਉਕਿ ਇੱਕ ਚੰਗੀ ਕਿਤਾਬ ਸੈਕੜੇ ਦੋਸਤਾਂ ਬਰਾਬਰ ਹੁੰਦੀ ਹੈ | ਸਰਪੰਚ ਅਮਰਜੀਤ ਕੌਰ ਦਾ ਕਹਿਣ ਹੈ ਕਿ ਲਾਇਬਰੇਰੀ ਵਿੱਚ ਸਿਰਫ ਬੱਚੇ ਕਿਤਾਬਾਂ ਹੀ ਪੜ੍ਹਨ ਹੀ ਨਹੀ ਆਉਦੇ ਸਗੋ ਇਲਾਕੇ ਦੇ ਬੱਚਿਆਂ ਨੂੰ ਮੁਫਤ ਵਿੱਚ ਕੰਪਿਊਟਰ ਕੋਰਸ ਕਰਵਾਏ ਜਾਂਦੇ ਹਨ ਲਾਇਬਰੇਰੀ ਨੂੰ ਕਿਤਾਬਾਂ ਦਾ ਦਾਨ ਕਰਨ ਵਾਲਿਆਂ ਵਿੱਚ ਅਧਿਆਪਕਾ ਗੁਰਜੀਤ ਕੌਰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਡਾ: ਲਾਭ ਸਿੰਘ ਬੱਲ੍ਹੋ, ਲਵਦੀਪ ਸਿੰਘ, ਸੰਦੀਪ ਸਿੰਘ, ਹਰਜਿੰਦਰ ਸਿੰਘ , ਹਰਦੇਵ ਸਿੰਘ ਕਨੇਡਾ ਅਤੇ ਥਾਣੇਦਾਰ ਪਰਗਟ ਸਿੰਘ ਸ਼ਾਮਲ ਹਨ |
- Download Babushahi App
-
-