ਦੇਸ਼ ਦੀਆਂ 23 ਚੋਣਵੀਆਂ ਸੰਸਥਾਵਾਂ 'ਚ ਸ਼ਾਮਲ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ
ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਸੋਚ ਦਾ ਨਤੀਜਾ
ਅੰਮ੍ਰਿਤਸਰ, 15 ਅਪ੍ਰੈਲ 2026- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਿਜ਼ਕਸ ਵਿਭਾਗ ਨੂੰ ਨੈਸ਼ਨਲ ਕੁਆਂਟਮ ਮਿਸ਼ਨ ਹੇਠ ਕਵਾਂਟਮ ਤਕਨਾਲੋਜੀ ਨਾਲ ਸੰਬੰਧਿਤ ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ ਚੁਣਿਆ ਗਿਆ ਹੈ ਅਤੇ ਇਹ ਵੀ ਯੂਨੀਵਰਸਿਟੀ ਲਈ ਗੌਰਵ ਦੀ ਗੱਲ ਹੈ ਕਿ ਦੇਸ਼ ਭਰ ਦੀਆਂ ਕੇਵਲ 23 ਸੰਸਥਾਵਾਂ ਵਿੱਚੋਂ ਇਸ ਦੀ ਚੋਣ ਕੀਤੀ ਗਈ ਹੈ। ਇਹ ਇਸ ਗੱਲ ਦੀ ਗਵਾਹੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਉਚ ਪਾਏ ਦੇ ਵਿਿਗਆਨਕ ਖੋਜ ਸਭਿਆਚਾਰ ਅਧੀਨ ਖੋਜ ਅਤੇ ਅਕਾਦਮਿਕਤਾ ਕਾਰਜਸ਼ੀਲ ਹੈ। ਵਿਭਾਗ ਦੇ ਮੁਖੀ ਪ੍ਰੋ. ਅਮਨ ਮਹਾਜਨ ਨੇ ਇਹ ਸਨਮਾਨ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮੁੰਬਈ ਵਿਖੇ ਪਦਮ ਸ਼੍ਰੀ ਪ੍ਰੋ. ਏ.ਕੇ. ਸੂਦ ਅਤੇ ਪ੍ਰੋ. ਅਭੈ ਕਰਨੀਦਕਰ ਤੋਂ ਪ੍ਰਾਪਤ ਕੀਤਾ।
ਪ੍ਰੋ. ਅਮਨ ਮਹਾਜਨ ਨੇ ਕਿਹਾ ਕਿ ਇਹ ਮਹੱਤਵਪੂਰਨ ਉਪਲਬਧੀ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਅਤੇ ਉੱਚ ਸਿੱਖਿਆ ਤੇ ਖੋਜ ਪ੍ਰਤੀ ਉਨ੍ਹਾਂ ਦੀ ਪ੍ਰਗਤੀਸ਼ੀਲ ਸੋਚ ਦਾ ਨਤੀਜਾ ਹੈ। ਉਨ੍ਹਾਂ ਦੇ ਯਤਨਾਂ ਨਾਲ ਯੂਨੀਵਰਸਿਟੀ ਵਿੱਚ ਨਵੀਂ ਤਕਨਾਲੋਜੀ ਅਤੇ ਖੋਜ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ ਦੀਆਂ ਯੋਜਨਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਚੋਣ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਿਜ਼ਕਸ ਵਿਭਾਗ ਵਿਖੇ ‘ਆਈਕੁਆਂਟ ਲੈਬ’ ਨਾਮ ਦੀ ਆਧੁਨਿਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ, ਜਿਸ ਦਾ ਮਕਸਦ ਵਿਿਦਆਰਥੀਆਂ ਨੂੰ ਕਵਾਂਟਮ ਤਕਨਾਲੋਜੀ ਵਿੱਚ ਵਿਸ਼ੇੇਸ਼ ਸਿਖਲਾਈ ਅਤੇ ਤਜਰਬਾ ਦੇਣਾ ਹੈ। ਇਸ ਪ੍ਰਯੋਜਨਾ ਦੀ ਅਗਵਾਈ ਪ੍ਰੋ. ਅਮਨ ਮਹਾਜਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਡਾ. ਹਰਪ੍ਰੀਤ ਸਿੰਘ, ਡਾ. ਬਿੰਦਿਆ ਅਰੋੜਾ, ਡਾ. ਪਰਮਜੀਤ ਕੌਰ, ਡਾ. ਅਨੂਪਿੰਦਰ ਸਿੰਘ ਅਤੇ ਡਾ. ਮਨਦੀਪ ਸਿੰਘ ਸ਼ਾਮਲ ਹਨ।
ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਇਸ ਉਪਲਬਧੀ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਪ੍ਰਯੋਜਨਾ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਖੋਜ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਖੇਤਰ ਵਿੱਚ ਨਵੀਂ ਤਕਨਾਲੋਜੀ ਦੇ ਵਿਕਾਸ ਨੂੰ ਉਤਸ਼ਾਹ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਿਦਆਰਥੀਆਂ ਦੀਆਂ ਯੋਗਤਾਵਾਂ ਵਿੱਚ ਵਾਧਾ ਹੋਵੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਹੋਣਗੇ।
ਇਸ ਪ੍ਰਯੋਗਸ਼ਾਲਾ ਵਿੱਚ ਕਵਾਂਟਮ ਸੰਚਾਰ, ਪ੍ਰਕਾਸ਼ ਵਿਿਗਆਨ, ਸੰਵੇਦਨ ਅਤੇ ਗਣਨਾ ਵਰਗੇ ਖੇਤਰਾਂ ‘ਤੇ ਕੰਮ ਕੀਤਾ ਜਾਵੇਗਾ, ਜਿਸ ਨਾਲ ਵਿਿਦਆਰਥੀਆਂ ਨੂੰ ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ ਵੀ ਮਿਲੇਗੀ। ਇਹ ਸੁਵਿਧਾ ਭੌਤਿਕ ਵਿਿਗਆਨ ਦੇ ਵਿਿਦਆਰਥੀਆਂ ਦੇ ਨਾਲ-ਨਾਲ ਹੋਰ ਵਿਿਸ਼ਆਂ ਦੇ ਵਿਿਦਆਰਥੀਆਂ ਲਈ ਵੀ ਲਾਭਕਾਰੀ ਸਾਬਤ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਵਰਕਸ਼ਾਪ ਅਤੇ ਹੋਰ ਖੋਜ ਪ੍ਰੋਗਰਾਮ ਵੀ ਕਰਵਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਵਿਿਦਆਰਥੀ ਇਸ ਦਾ ਲਾਭ ਲੈ ਸਕਣ।