ਡਾ. ਸਰਨਾ ਦੀ ਕਿਤਾਬ “ਦਸਮ ਗ੍ਰੰਥ ਵਿਚਲੇ ਪੇੜ-ਪੌਦੇ, ਪਸ਼ੂ, ਪੰਛੀ ਸੰਕੇਤਾਂ ਦਾ ਕੋਸ਼” ਨਿਹੰਗ ਮੁਖੀ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਰਲੀਜ਼
ਅੰਮ੍ਰਿਤਸਰ:- 13 ਨਵੰਬਰ 2024 - ਦਸਮ ਪਾਤਸ਼ਾਹ ਦੀ ਰਚਿਤ ਬਾਣੀ ਦਸਮ ਗ੍ਰੰਥ ਵਿੱਚ ਆਏ “ਪੇੜ ਪੌਦਿਆਂ ਤੇ ਪਸ਼ੂ ਪੰਛੀਆਂ ਸਬੰਧੀ ਸੰਕੇਤ ਦਾ ਕੋਸ਼” ਕਿਤਾਬ ਨਾਮਵਰ ਵਿਦਵਾਨ ਡਾ. ਜਸਬੀਰ ਸਿੰਘ ਸਰਨਾ ਨੇ ਬਹੁਤ ਮਿਹਨਤ ਤੇ ਲਗਨ ਖੋਜ ਨਾਲ ਤਿਆਰ ਕੀਤੀ ਕਿਤਾਬ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਲੋਕ ਅਰਪਣ ਕੀਤੀ।
ਇੱਕ ਸਾਦੇ ਸਮਾਗਮ ਵਿੱਚ ਰਲੀਜ਼ ਕਰਨ ਸਮੇਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦਸਮ ਗ੍ਰੰਥ ਵਿਚਲੇ ਅਨਮੋਲ ਖਜ਼ਾਨੇ ਤੇ ਬਹੁਤ ਖੋਜ ਕਰਨ ਦੀ ਲੋੜ ਹੈ। ਡਾ. ਸਰਨਾ ਦਾ ਉਪਰਾਲਾ ਪ੍ਰਸ਼ੰਸਾਜਨਕ ਹੈ ਇਹ ਪੁਸਤਕ ਦਸਮ ਗ੍ਰੰਥ ਵਿੱਚ ਵੱਖ-ਵੱਖ ਰੁੱਖਾਂ, ਪੌਦਿਆਂ, ਪਸ਼ੂ, ਪੰਛੀਆਂ, ਜਨਵਰਾਂ ਅਤੇ ਜੰਗੀ ਸ਼ਸਤਰਾਂ ਦੇ ਸੰਕੇਤਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ।
ਏਸੇ ਦੌਰਾਨ ਉਘੇ ਲੇਖਕ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਪੁਸਤਕ ਦੇ ਲੇਖਕ ਡਾ. ਸਰਨਾ ਵੱਲੋਂ ਦਸਮ ਗ੍ਰੰਥ ਪ੍ਰਤੀ ਕੀਤਾ ਗਿਆ ਉਪਰਾਲਾ ਵਰਨਣਯੋਗ ਤੇ ਸਲਾਹੁਣ ਵਾਲਾ ਹੈ। ਦਸਮ ਗ੍ਰੰਥ ਬਾਰੇ ਜਾਣਨ ਵਾਲੇ ਲੋਕ ਇਸ ਤੋਂ ਬਹੁਤ ਕੁੱਝ ਪ੍ਰਾਪਤ ਕਰ ਸਕਣਗੇ। ਕਨੇਡਾ ਤੋਂ ਪੁੱਜੇ ਵਿਸ਼ਵ ਪ੍ਰਚਾਰਕ ਗਿ. ਬਲਬੀਰ ਸਿੰਘ ਚੰਗਿਆੜਾ ਨੇ ਕਿਹਾ ਦਸਮ ਗ੍ਰੰਥ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਹੈ ਇਸ ਬਾਰੇ ਵਿਦਵਾਨਾਂ ਨੂੰ ਵੱਧ ਤੋਂ ਵੱਧ ਖੋਜ ਕਰਕੇ ਸੰਗਤਾਂ ਨਾਲ ਚੰਗੇਰੀ ਤੇ ਖੋਜ ਬਿਰਤੀ ਵਾਲੀ ਸਾਂਝ ਪਾਉਣੀ ਚਾਹੀਦੀ ਹੈ। ਇਸ ਸਮੇਂ ਸ. ਪਰਮਜੀਤ ਸਿੰਘ ਬਾਜਵਾ, ਸ. ਦਲੇਰ ਸਿੰਘ ਦਲੇਰ, ਬਾਬਾ ਭਗਤ ਸਿੰਘ ਨਿਹੰਗ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਗੁਰਮੁਖ ਸਿੰਘ ਆਦਿ ਹਾਜ਼ਰ ਸਨ।