ਸਾਡੇ ਸ਼ਬਦ ਵੀ ਨਾਲ ਲੈ ਗਏ ਪਾਤਰ ਸਾਹਿਬ: ਗੁਰਭਜਨ ਗਿੱਲ
ਲੁਧਿਆਣਾ, 11 ਮਈ, 2024: ਪੰਜਾਬੀ ਸਾਹਿਤ ਅਕੈਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ’ਤੇ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਕੁਝ ਕਹਿਣ ਜੋਗੇ ਨਹੀਂ ਰਹੇ, ਸਾਡੇ ਸ਼ਬਦ ਵੀ ਪਾਤਰ ਸਾਹਿਬ ਨਾਲ ਹੀ ਲੈ ਗਏ ਹਨ। ਉਹਨਾਂ ਦੱਸਿਆ ਕਿ ਸਾਡੀ 1972 ਤੋਂ 52 ਸਾਲਾਂ ਤੋਂ ਵੱਧ ਸਮੇਂ ਤੋਂ ਸਾਂਝ ਸੀ।
ਬੇਹੱਦ ਭਾਵੁਕ ਹੋਏ ਗੁਰਭਜਨ ਗਿੱਲ ਨੇ ਕਿਹਾ ਕਿ ਹੁਣ ਉਹਨਾਂ ਨੂੰ ਅੱਗੇ ਕੁਝ ਨਜ਼ਰ ਹੀ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਦੀ ਸਿਹਤ ਦਾ ਖਿਆਲ ਨਹੀਂ ਰੱਖਿਆ।