ਪਿਤਾ ਦੇ ਅੰਤਿਮ ਸੰਸਕਾਰ 'ਤੇ ਅੰਤਮ ਇੱਛਾ ਪੂਰੀ ਕਰਨ ਲਈ ਚੁੱਕਿਆ ਵੱਡਾ ਕਦਮ
ਅਮਰੀਕਾ : ਅਮਰੀਕਾ ਦੇ ਡੇਟਰਾਇਟ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਤਾ ਡੈਰੇਲ ਥਾਮਸ ਦੇ ਅੰਤਿਮ ਸੰਸਕਾਰ ਦੌਰਾਨ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਅਤੇ 4.17 ਲੱਖ ਰੁਪਏ ਦੀ ਵਰਖਾ ਕਰਵਾਈ। ਇਹ ਥਾਮਸ ਦੀ ਆਖਰੀ ਇੱਛਾ ਸੀ, ਜਿਸਨੂੰ ਉਸਦੇ ਪੁੱਤਰ ਨੇ ਪੂਰਾ ਕੀਤਾ। ਭੀੜ ਨੇ ਅਸਮਾਨ ਤੋਂ ਡਿੱਗ ਰਹੇ ਨੋਟਾਂ ਨੂੰ ਫੜਨ ਲਈ ਉਤਸ਼ਾਹ ਦਿਖਾਇਆ। ਪੁਲਿਸ ਨੂੰ ਕੇਵਲ ਫੁੱਲਾਂ ਦੀ ਵਰਖਾ ਬਾਰੇ ਜਾਣਕਾਰੀ ਸੀ, ਪਰ FAA ਨੇ ਪੈਸਿਆਂ ਦੀ ਵਰਖਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।