ਅਕਾਲ ਅਕੈਡਮੀ ਚੀਮਾ ਸਾਹਿਬ (ਇੰਗਲਿਸ਼ ਮੀਡੀਅਮ) ਵਿਖੇ ਸੰਤ ਬਾਬਾ ਤੇਜਾ ਸਿੰਘ ਦੀ 60ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ
ਹਰਜਿੰਦਰ ਸਿੰਘ ਭੱਟੀ
ਚੀਮਾ, 3 ਜੁਲਾਈ 2025 - ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਮਾਧਿਅਮ ਵਿਖੇ ਰੂਹਾਨੀ ਜਗਤ ਦੇ ਪ੍ਰਚਾਰਕ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਦੀ 60ਵੀਂ ਬਰਸੀ ਬੜੀ ਸ਼ਰਧਾ, ਨਿਮਰਤਾ ਅਤੇ ਰੂਹਾਨੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ’ਤੇ ਸ੍ਰੀ ਸਹਿਜ ਪਾਠ ਦੇ ਭੋਗ ਦੀ ਰਸਮ ਅਦਾ ਕੀਤੀ ਗਈ। ਭੋਗ ਤੋਂ ਬਾਅਦ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਮਤਿ ਰਾਹੀਂ ਆਪਣੇ ਮਨ ਨੂੰ ਜੋੜਦਿਆਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਇਸ ਸਮਾਗਮ ਦੌਰਾਨ ਅਧਿਆਪਕ ਅਖਵਿੰਦਰ ਕੌਰ ਵੱਲੋਂ ਸੰਤ ਬਾਬਾ ਤੇਜਾ ਸਿੰਘ ਜੀ ਦੀ ਜੀਵਨੀ ’ਤੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਨੇ ਬਾਬਾ ਜੀ ਦੀ ਨਿਵੀਂ ਸਰਲਤਾ, ਨੈਤਿਕਤਾ ਅਤੇ ਉੱਚ ਆਤਮਿਕ ਜੀਵਨ ਬਾਰੇ ਰੋਸ਼ਨੀ ਪਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤ ਜੀ ਦੇ ਜੀਵਨ ਸੰਦੇਸ਼ਾਂ ਨੂੰ ਆਪਣੀ ਦਿਨ-ਚਰਿਆ ਵਿੱਚ ਉਤਾਰਨ ਲਈ ਪ੍ਰੇਰਿਤ ਕੀਤਾ। ਇਸ ਰੂਹਾਨੀ ਸਮਾਗਮ ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਮਾਧਿਅਮ ਦੀ ਪ੍ਰਿੰਸਿਪਲ ਨੀਨਾ ਸ਼ਰਮਾ ਅਗਵਾਈ ਹੇਠ ਸੰਪੂਰਨ ਹੋਇਆ। ਇਸ ਸਾਰੇ ਪਵਿੱਤਰ ਮਾਹੌਲ ਵਿਚ ਸ਼ਾਂਤੀ, ਨਿਮਰਤਾ ਤੇ ਭਗਤੀ ਦੀ ਵਾਤਾਵਰਣ ਛਾਇਆ ਰਿਹਾ। ਇਹ ਸਮਾਗਮ ਨਾ ਸਿਰਫ਼ ਇੱਕ ਰੂਹਾਨੀ ਯਾਦਗਾਰੀ ਰਿਹਾ, ਬਲਕਿ ਸੰਤ ਬਾਬਾ ਤੇਜਾ ਸਿੰਘ ਜੀ ਦੇ ਸੰਦੇਸ਼ ਨੂੰ ਨਵੇਂ ਪੀੜ੍ਹੀ ਤੱਕ ਪਹੁੰਚਾਉਣ ਦੀ ਕਾਬਿਲ ਕੋਸ਼ਿਸ਼ ਵੀ ਸਾਬਿਤ ਹੋਇਆ।