Canada Breaking: ਅਕਾਲੀ ਦਲ ਦੇ ਡੈਲੀਗੇਸ਼ਨ ਦੀ Breakfast Meeting ਨਹੀਂ ਹੋਣ ਦਿੱਤੀ ਖ਼ਾਲਿਸਤਾਨ ਤੇ SFJ ਸਮਰਥਕਾਂ ਨੇ - ਹਾਲ ਦਾ ਰਸਤਾ ਘੇਰਿਆ
ਸਰੀ ਦੇ ਪਾਇਲ ਸੈਂਟਰ ਸਥਿਤ ਪੰਜਾਬ ਬੈਂਕੁਇਟ ਹਾਲ ਵਿੱਚ ਰੱਖੀ ਗਈ ਸੀ ਅਕਾਲੀ ਆਗੂਆਂ ਦੀ Breakfast Meeting
ਪ੍ਰਬੰਧਕਾਂ ਨੇ ਮੀਟਿੰਗ ਦੀ ਜਗਾ ਬਦਲੀ
ਬੰਟੀ ਰੋਮਾਣਾ ਦੀ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਕੈਨੇਡਾ ਵਿੱਚ ਅਕਾਲੀ ਦਲ ਦੇ ਵਫ਼ਦ ਨੂੰ ਸਾਹਮਣਾ ਕਰਨਾ ਪਿਆ ਵਿਰੋਧ ਦਾ
Babushahi Network
ਸਰੀ (ਬੀ.ਸੀ., ਕੈਨੇਡਾ), 13 ਜੂਨ 2026: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (BC) ਦੇ ਸਰੀ ਸ਼ਹਿਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਤੋਂ ਗਏ ਅਕਾਲੀ ਦਲ ਦੇ ਡੈਲੀਗੇਸ਼ਨ ਨੂੰ ਸਥਾਨਕ ਖ਼ਾਲਿਸਤਾਨ ਪੱਖੀ ਅਤੇ 'ਸਿੱਖਸ ਫਾਰ ਜਸਟਿਸ' (SFJ) ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕੈਨੇਡਾ ਦੇ ਸਮੇਂ ਅਨੁਸਾਰ ਸ਼ੁੱਕਰਵਾਰ, 13 ਜੂਨ 2026 ਨੂੰ ਸਵੇਰੇ 10 ਵਜੇ ਅਕਾਲੀ ਦਲ ਦੇ ਵਫ਼ਦ ਵੱਲੋਂ ਸਰੀ ਵਿਖੇ ਰੱਖੀ ਗਈ Breakfast Meeting ਦੇ ਹਾਲ ਵਿਚ ਖ਼ਾਲਿਸਤਾਨ ਸਮਰਥਕਾਂ ਨੇ ਭਾਰੀ ਵਿਘਨ ਪਾਇਆ, ਜਿਸ ਕਾਰਨ ਇਹ Breakfast Meeting ਨਹੀਂ ਹੋ ਸਕੀ। ਕਿਸੇ ਟਕਰਾਅ ਨੂੰ ਟਾਲਣ ਲਈ ਵਫ਼ਦ ਦੀ ਮੀਟਿੰਗ ਦੀ ਜਗਾ ਬਦਲ ਕੇ ਕਿਸੇ ਹੋਰ ਨੇੜਲੇ ਹਾਲ ਵਿੱਚ ਕੀਤੀ ਗਈ .
Babushahi News Network ਦੇ ਕੈਨੇਡਾ ਬਿਊਰੋ ਅਨੁਸਾਰ, ਇਹ Breakfast Meeting ਸਰੀ ਦੇ ਮਸ਼ਹੂਰ ਪਾਇਲ ਸੈਂਟਰ ਵਿੱਚ ਸਥਿਤ ਪੰਜਾਬ ਬੈਂਕੁਇਟ ਹਾਲ ਦੇ ਅੰਦਰ ਰੱਖੀ ਗਈ ਸੀ। ਇਸ ਵਿਚ ਪੰਜਾਬ ਤੋਂ ਕੈਨੇਡਾ ਦੌਰੇ 'ਤੇ ਗਏ ਅੱਧੀ ਦਰਜਨ ਦੇ ਕਰੀਬ ਸੀਨੀਅਰ ਅਕਾਲੀ ਆਗੂਆਂ ਨੇ ਸ਼ਾਮਲ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਆਗੂ ਸ਼ਾਮਲ ਸਨ। ਪਰ ਅਕਾਲੀ ਨੇਤਾਵਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ SFJ ਅਤੇ ਖ਼ਾਲਿਸਤਾਨ ਪੱਖੀ ਕੁੱਝ ਪ੍ਰਦਰਸ਼ਨਕਾਰੀਆਂ ਨੇ ਬੈਂਕੁਇਟ ਹਾਲ ਨੂੰ ਘੇਰ ਲਿਆ। ਉਨ੍ਹਾਂ ਨੇ ਹਾਲ ਦੇ ਮੁੱਖ ਗੇਟ ਅਤੇ ਰਸਤੇ ਰੋਕ ਦਿੱਤੇ, ਜਿਸ ਕਾਰਨ ਅਕਾਲੀ ਆਗੂਆਂ ਨੂੰ Breakfast Meeting ਰੱਦ ਕਰਨੀ ਪਈ। ਮੌਕੇ ਦੀ ਨਿਜ਼ਾਕਤ ਨੂੰ ਵੇਖਦਿਆਂ ਹੋਇਆ ਅਕਾਲੀ ਨੇਤਾ ਉਕਤ Breakfast Meeting ਵਿੱਚ ਸ਼ਾਮਲ ਹੋਣ ਲਈ ਆਏ ਹੀ ਨਹੀਂ। ਮੁਖ ਤੌਰ ਤੇ ਇਸ ਵਿਚ ਮੀਡਿਆ ਕਰਮੀਆਂ ਨੂੰ ਹੀ ਬੁਲਾਇਆ ਗਿਆ ਸੀ
ਡੈਲੀਗੇਸ਼ਨ ਦੇ ਕਈ ਪ੍ਰਮੁੱਖ ਆਗੂ ਨਹੀਂ ਪਹੁੰਚ ਸਕੇ ਸਨ ਕੈਨੇਡਾ
ਦੱਸਿਆ ਜਾ ਰਿਹਾ ਹੈ ਕਿ ਇਸ ਡੈਲੀਗੇਸ਼ਨ ਵਿੱਚ ਬਰਜਿੰਦਰ ਸਿੰਘ ਉਰਫ਼ ਮੱਖਣ ਬਰਾੜ ਅਤੇ ਹੋਰ ਉਹ ਨੌਜਵਾਨ ਅਕਾਲੀ ਆਗੂ ਸ਼ਾਮਲ ਸਨ, ਜਿਨ੍ਹਾਂ ਦੇ ਨਾਂ ਪਹਿਲਾਂ ਤੈਅ ਕੀਤੀ ਗਈ ਲਿਸਟ ਵਿੱਚ ਸਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਕਾਲੀ ਨੇਤਾ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਕੈਨੇਡਾ ਤੋਂ ਅਚਨਚੇਤ ਵਾਪਸੀ ਦੀਆਂ ਖ਼ਬਰਾਂ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਦੇ ਨਾਲ ਹੀ, ਡੈਲੀਗੇਸ਼ਨ ਦੀ ਸੂਚੀ ਵਿੱਚ ਸ਼ਾਮਲ ਦੋ ਹੋਰ ਪ੍ਰਮੁੱਖ ਆਗੂ- ਰੋਜ਼ੀ ਬਰਕੰਦੀ ਅਤੇ ਰਾਜੂ ਖੰਨਾ ਕਿਸੇ ਕਾਰਨ ਕਰਕੇ ਕੈਨੇਡਾ ਨਹੀਂ ਪਹੁੰਚ ਸਕੇ ਸਨ।
- Download Babushahi App
-
-