ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਵਿਸ਼ਾਲ ਮਹਾਂਰੈਲੀ ਅਤੇ ਸੰਘਰਸ਼ੀ ਐਕਸ਼ਨ ਦਾ ਐਲਾਨ
ਚੰਡੀਗੜ੍ਹ: ਮਿਤੀ 13 ਜੂਨ 2026 : ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਭਰ ਦੀਆਂ ਮੁਲਾਜ਼ਮ, ਪੈਨਸ਼ਨਰ, ਆਊਟਸੋਰਸ, ਠੇਕਾ ਅਤੇ ਕੱਚੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਅਤੇ ਹੋਰ ਸਾਂਝੀਆਂ ਜਥੇਬੰਦੀਆਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਆਪ ਸਰਕਾਰ ਵੱਲੋਂ ਮੁਲਾਜਮਾਂ ਉੱਤੇ ਕੀਤੇ ਜਾ ਰਹੇ ਤਸੱਦਦ ਦਾ ਗੰਭੀਰ ਨੋਟਿਸ ਲਿਆ। ਆਗੂਆ ਨੇ ਕਿਹਾ ਕਿ ਉਹ ਸਰਕਾਰ ਨੂੰ ਹੁਣ ਇੱਕ ਦੀਆਂ ਗਿਆਰਾ ਪਾਉਣਗੇ। ਇਸ ਮੀਟਿੰਗ ਵਿੱਚ ਸ਼ਾਮਿਲ ਮੁਲਾਜਮ ਆਗੂਆਂ ਨੇ ਸਰਵ-ਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਚੂਲਾ ਹਲਾਉਣ ਲਈ ਜੂਨ ਮਹੀਨੇ ਦੇ ਅੰਤ ਤੱਕ ਪੰਜਾਬ ਬੰਦ (ਮਹਾਂਬੰਦ) ਕੀਤਾ ਜਾਵੇਗਾ, ਜਿਸ ਤਹਿਤ ਚੱਕਾ ਜਾਮ, ਪੈਨ ਡਾਊਨ, ਕੰਪਿਊਟਰ ਬੰਦ ਕਰਨ ਉਪਰੰਤ ਲੱਖਾਂ ਦਾ ਇਕੱਠ ਕਰਕੇ ਇੱਕ ਰੈਲੀ ਕੀਤੀ ਜਾਵੇਗੀ।
ਮੁਲਾਜਮ ਆਗੂਆ ਨੇ ਇਹ ਵੀ ਕਿਹਾ ਕਿ ਇਸ ਰੈਲੀ ਜਰੀਏ ਆਪ ਸਰਕਾਰ ਨੂੰ ਵੋਟ ਦੀ ਚੋਟ ਵੀ ਦਿੱਤੀ ਜਾਵੇਗੀ। ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਇਸ ਐਕਸ਼ਨ ਨੂੰ ਪੂਰਨ ਤੌਰ ਤੇ ਕਾਮਯਾਬ ਕਰਨ ਲਈ ਮਿਤੀ 18-06-2026 ਨੂੰ ਬਾਕੀ ਰਹਿੰਦੇ ਮੁਲਾਜਮ ਫਰੰਟ, ਐਕਸ਼ਨ ਕਮੇਟੀਆਂ ਅਤੇ ਮੁਲਾਜਮ ਐਸੋਸੀਏਸ਼ਨਾ ਨਾਲ ਲੁਧਿਆਣਾ ਵਿਖੇ ਇੱਕ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਵੱਡੇ ਪੱਧਰ ਦੀ ਲਾਮਬੰਦੀ ਕੀਤੀ ਜਾ ਸਕੇ। ਇਸੇ ਲੜ੍ਹੀ ਤਹਿਤ ਅਲੱਗ-ਅਲੱਗ ਟੀਮਾਂ ਦਾ ਗਠਨ ਕਰਕੇ ਜਿਲ੍ਹਿਆਂ ਵਿੱਚ ਵੀ ਇਸ ਐਕਸ਼ਨ ਲਈ ਲਾਮਬੰਦੀ ਕੀਤੀ ਜਾਵੇਗੀ। ਵਿਚਾਰ ਜੋ ਗੱਲ ਹੈ ਕਿ ਸਾਂਝੇ ਮੁਲਾਜਮ ਮੰਚ ਵਿੱਚ ਮੁਲਾਜਮਾਂ ਦੀਆਂ ਉਹ ਧਿਰਾਂ ਸ਼ਾਮਿਲ ਹਨ ਜੋ ਪੰਜਾਬ ਸਰਕਾਰ ਦਾ ਕੰਮ ਬੰਦ ਕਰਨ ਵਿੱਚ ਸੰਪੂਰਨ ਤੌਰ ਤੇ ਸਮਰੱਥ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਮੰਗਾਂ ਜਿਵੇਂ ਕਿ 18% ਡੀ.ਏ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜਮ ਪੱਕੇ ਕਰਨੇ, 17.07.2020 ਦਾ ਪੱਤਰ ਰੱਦ ਕਰਨਾ, 15.01.2015 ਦਾ ਪੱਤਰ ਰੱਦ ਕਰਨਾ, 2.59 ਦਾ ਫੈਕਟਰ ਲਾਗੂ ਕਰਨਾ ਅਤੇ ਮਾਨਯੋਗ ਅਦਾਲਤ ਵੱਲੋਂ ਕੀਤੇ ਫੈਸਲਿਆਂ ਨੂੰ ਲਾਗੂ ਕਰਨਾ ਤੁਰੰਤ ਮੰਨਿਆ ਜਾਵੇ ਨਹੀਂ ਤਾਂ ਇਸਦੇ ਸਿੱਟੇ ਭੁਗਤਨ ਲਈ ਤਿਆਰ ਰਹੇ।
ਇਸ ਮੀਟਿੰਗ ਵਿੱਚ ਮੁਲਾਜਮ ਅਤੇ ਪੈਨਸ਼ਨਰਾਂ ਦੀਆਂ 60 ਤੋਂ ਵੱਧ ਜਥੇਬੰਦੀਆਂ ਨੇ ਸਮੂਲੀਅਤ ਕੀਤੀ ਗਈ। ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ,ਚੰਡੀਗੜ੍ਹ, ਪੰਜਾਬ ਸਟੇਟ ਡਰਾਇਵਰ ਅਤੇ ਟੈਕਨਿਕਲ ਯੂਨੀਅਨ ਪੰਜਾਬ/ਚੰਡੀਗੜ੍ਹ, ਆਂਕੜਾ ਵਿੰਗ ਯੂਨੀਅਨ, ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨ ਐਸੋਸੀਏਸ਼ਨ, ਜਲ ਸਰੋਤ ਵਿਭਾਗ, ਪੰਜਾਬ (ਮੁੱਖ ਦਫਤਰ) ਸੈਕਟਰ-18, ਚੰਡੀਗੜ੍ਹ, ਪੰਜਾਬ ਵਿੱਤੀ ਕਮਿਸ਼ਨਰਜ਼ ਸਕੱਤਰੇਤ ਅਧਿਕਾਰੀ ਅਤੇ ਕਰਮਚਾਰੀ ਐਸੋਸੀਏਸ਼ਨ, ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ, ਪੰਜਾਬ , ਮਲਟੀਪਰਪਜ ਹੈਲਥ ਇੰਪਲਾਈਜ ਮੇਲ, ਫੀਮੇਲ ਯੂਨੀਅਨ ਪੰਜਾਬ", ਪੰਜਾਬ ਰੋਡਵੇਜ ਡਰਾਇਵਰ ਏਕਤਾ ਯੂਨੀਅਨ, ਸਰਵੇਅਰ ਐਸੋਸੀਏਸ਼ਨ, ਸੋਆਇਲ ਐਂਡ ਵਾਟਰ ਕੰਜਰਵੇਸ਼ਨ ਪੰਜਾਬ, ਡਾਇਰੈਕਟੋਰੇਟ ਹੈਲਥ ਇੰਪਲਾਈਜ ਯੂਨੀਅਨ, ਪੰਜਾਬ, ਨਹਿਰੀ ਪਟਵਾਰ ਯੂਨੀਅਨ, ਪੰਜਾਬ,ਰੈਵੇਨਿਊ ਪਟਵਾਰ ਯੂਨੀਅਨ, ਪੰਜਾਬ, ਐਲੀਮੈਂਟਰੀ ਟੀਚਰਜ ਯੂਨੀਅਨ, ਪੰਜਾਬ, ਮਾਸਟਰ ਕੇਡਰ ਯੂਨੀਅਨ, ਪੰਜਾਬ,ਕੈਨਾਲ ਸਪੀਰੀਅਰ ਰੈਵੀਨਿਊ ਐਸਟੇਬਲਿਸ਼ਮੈਂਟ ਐਸੋਸੀਏਸ਼ਨ, ਪੰਜਾਬ ਰੈਵੇਨਿਊ ਯੂਨੀਅਨ ਜਲ ਸਰੋਤ ਵਿਭਾਗ, ਪੰਜਾਬ,ਪਲਾਂਟ ਡਾਕਟਰਜ ਸਰਵਿਸ ਐਸੋਸੀਏਸ਼ਨ ਪੰਜਾਬ,ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ(ਪੂਟਾ),ਪੰਜਾਬ ਰੋਡਵੇਜ ਵਰਕਰਜ ਯੂਨੀਅਨ ਇੰਟਕ, ਪੰਜਾਬ ਰੋਡਵੇਜ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ,25/11,ਪੈਨਸ਼ਨਰਜ ਐਸੋਸੀਏਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਪੰਜਾਬ ਸਿਵਲ ਸਕੱਤਰੇਤ ਰਿਟਾਇਰਡ ਆਫੀਸਰਜ ਐਸੋਸੀਏਸ਼ਨ,ਜੇ.ਈ/ ਏ.ਈ ਐਂਡ ਪ੍ਰਮੋਟਡ ਐਸ.ਡੀ.ਓ, ਪੰਚਾਇਤੀ ਰਾਜ ਪੰਜਾਬ,ਫੈਡਰੇਸ਼ਨ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ, ਪੰਜਾਬ,ਪੰਜਾਬ ਨਾਨ ਗਜਟਿਡ ਫੌਰੇਸਟ ਆਫੀਸਰਸ ਯੂਨੀਅਨ, ਪੰਜਾਬ,ਜੰਗਲਾਤ ਵਰਕਰ ਯੂਨੀਅਨ, ਪੰਜਾਬ,ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ, ਪੰਜਾਬ,ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਰਿਟਾਇਰਡ, ਪੰਜਾਬ,ਪੰਜਾਬ ਰੋਡਵੇਜ ਪਨਬਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19,ਭੂਮੀ ਰੱਖਿਆ ਆਫੀਸਰਜ ਐਸੋਸੀਏਸ਼ਨ,ਸਹਿਕਾਰਤਾ ਵਿਭਾਗ, ਸੈਕਟਰ-17, ਪੰਜਾਬ,ਸਟਾਫ ਨਰਸਜ ਵੈਲਫੇਅਰ ਐਸੋਸੀਏਸ਼ਨ ਪੰਜਾਬ,ਪੰਜਾਬ ਸਟੇਟ ਫਾਰਮੇਸੀ ਆਫੀਸਰਜ ਐਸੋਸੀਏਸ਼ਨ,ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ, ਪੰਜਾਬ,ਕੰਪਿਊਟਰ ਟੀਚਰਜ ਯੂਨੀਅਨ, ਪੰਜਾਬ,ਫੌਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ, ਪੰਜਾਬ,ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ ਐਸੋਸੀਏਸ਼ਨ, ਪੰਜਾਬ,ਡਾਇਰੈਕਟਰ ਸਟੇਟ ਟਰਾਂਸਪੋਰਟ ਐਸੋਸੀਏਸ਼ਨ, ਪੰਜਾਬ, ਚੰਡੀਗੜ੍ਹ,ਸਟੇਸ਼ਨ ਸੁਪਰਵਾਈਜਰ ਸਟਾਫ ਯੂਨੀਅਨ, ਪੰਜਾਬ,ਪੌਲੀਟੈਕਨਿਕ ਟੀਚਰਜ ਗਜਟਿਡ ਐਸੋਸੀਏਸ਼ਨ, ਪੰਜਾਬ,ਪੰਜਾਬ ਮੰਡੀ ਬੋਰਡ ਐਸੋਸੀਏਸ਼ਨ, ਪੰਜਾਬ,ਪੰਜਾਬ ਫੀਲਡ ਵਰਕਰ ਵਰਕਸ਼ਾਪ ਐਸੋਸੀਏਸ਼ਨ, ਪੰਜਾਬ,ਪੰਜਾਬੀ ਯੂਨਿਵਰਸਿਟੀ ਨਾਨ ਟੀਚਿੰਗ ਕਰਮਚਾਰੀ ਸੰਘ,ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ, ਪੰਜਾਬ,ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨਕ), ਪੰਜਾਬ,ਪੰਜਾਬ ਸਟੇਟ ਵੈਟਨਰੀ ਇੰਸਪੈਕਟਰਸ ਐਸੋਸੀਏਸ਼ਨ,ਏ.ਐਨ.ਐਮ ਐਂਡ ਐਲ.ਐਚ.ਵੀ ਐਸੋਸੀਏਸ਼ਨ, ਪੰਜਾਬ,ਪੈਨਸ਼ਨਸ ਐਸੋਸੀਏਸ਼ਨ ਵਿੱਤੀ ਕਮਿਸ਼ਨਰ ਸਕੱਤਰੇਤ, ਪੰਜਾਬ,ਪੰਜਾਬ ਰਾਜ ਪੈਨਸ਼ਰਨਜ ਮਹਾਂ ਸੰਘ,ਇੰਸਪੈਕਟਰ ਯੂਨੀਅਨ ਫੂਡ ਐਂਡ ਸਪਲਾਈ ਵਿਭਾਗ, ਪੰਜਾਬ,ਆਈ. ਟੀ.ਆਈਜ ਇੰਪਲਾਈਜ ਯੂਨੀਅਨ, ਪੰਜਾਬ,ਠੇਕਾ ਵੈਟਨਰੀ ਦਰਜਾ-4 ਯੂਨੀਅਨ ਪੰਜਾਬ,ਪੰਜਾਬ ਸਟੇਟ ਖਜਾਨਾ ਪੈਨਸ਼ਨਰਜ ਵੈਲਫੇਅਰ ਐਸੇਸੀਏਸ਼ਨ, ਪੰਜਾਬ,ਪੰਜਾਬ ਵਿੱਤੀ ਕਮਿਸ਼ਨਰਜ ਸਕੱਤਰੇਤ ਅਧਿਕਾਰੀ ਕਰਮਚਾਰੀ ਐਸੋਸੀਏਸ਼ਨ,ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ,ਕਲਾਸ-4 ਗੌਰਮੈਂਟ ਇੰਪਲਾਈਜ ਯੂਨੀਅਨ, ਪੰਜਾਬ,ਬੀ.ਐਡ ਅਧਿਆਪਕ ਫਰੰਟ, ਪੰਜਾਬ,ਇੰਜੀਨੀਅਰ ਕੰਟਰੈਕਟ ਐਸੋਸੀਏਸ਼ਨ, ਸਪੋਰਟਸ ਕੌਂਸਲ, ਚੰਡੀਗੜ੍ਹ,ਐਪਥਾਲਮਿਕ ਆਫੀਸਰਜ ਐਸੋਸੀਏਸ਼ਨ, ਪੰਜਾਬ,ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ, ਪੰਜਾਬ ਆਦਿ।
- Download Babushahi App
-
-