ਸਮਾਣਾ ਨਿਵਾਸੀ ਕਾਂਗਰਸ ਪਾਰਟੀ ਦੀ ਟਿਕਟ 'ਤੇ ਰਛਪਾਲ ਸਿੰਘ ਜੌੜਾਮਾਜਰਾ ਨੂੰ ਵਿਧਾਇਕ ਦੇ ਰੂਪ 'ਚ ਦੇਖਣ ਲਈ ਉਤਾਵਲੇ
ਡਕਾਲਾ/ਬਲਬੇੜ੍ਹਾ 6 ਅਪ੍ਰੈਲ (ਗੁਰਪ੍ਰੀਤ ਸਿੰਘ ਜਖਵਾਲੀ ) : ਪੰਜਾਬ ਵਿਧਾਨ ਸਭਾ ਇਲੈਕਸ਼ਨ 2027 ਦੇ ਨੂੰ ਲੈ ਕੇ ਸੂਬੇ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਲਗਾਤਾਰ ਤੇਜ ਕੀਤੀਆਂ ਹੋਈਆਂ ਹਨ। ਬੇਸ਼ੱਕ 2022 ਤੋਂ ਪਹਿਲਾਂ ਤੱਕ ਵਿਧਾਨ ਸਭਾ ਹਲਕਾ ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਅਦਲ ਬਦਲ ਕੇ ਐ੬ਮਐਲਏ ਦੇ ਤੌਰ ਤੇ ਸਮਾਣਾ ਹਲਕੇ ਦੇ ਲੋਕਾਂ 'ਚ ਵਿਚਰਦੇ ਰਹੇ ਹਨ, ਪਰ 2022 ਤੋਂ ਸੱਤਾ ਤੇ ਕਾਬਜ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ 'ਚ ਵਿਧਾਨ ਸਭਾ ਹਲਕਾ ਸਮਾਣਾ ਦੇ ਨਿਵਾਸੀਆਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਕਾਰਗੁਜਾਰੀ ਤੋਂ ਇੰਨੇ ਕੁ ਜਿਆਦਾ ਨਿਰਾਸ਼ਾ ਦੇਖਣ 'ਚ ਸਾਹਮਣੇ ਆ ਰਹੀ ਹੈ, ਕਿ ਸਮਾਣਾ ਹਲਕੇ ਦੇ ਲੋਕਾਂ 'ਚ ਰਵਾਇਤੀ ਪਾਰਟੀਆਂ ਦੀ ਕਾਰਜ ਸ਼ੈਲੀ ਦੀ ਜਿੱਥੇ ਵੱਡੇ ਰੂਪ ਸਰਾਹਨਾ ਕਰਦੇ ਨਜ਼ਰ ਆ ਰਹੇ ਹਨ। ਬੇਸ਼ੱਕ ਸਿਆਸੀ ਰੈਲੀਆਂ ਜਾਂ ਮੀਟਿੰਗਾਂ 'ਚ ਇਕੱਠੀ ਹੋਣ ਵਾਲੀ ਭੀੜ ਤੋਂ ਸਿਆਸੀ ਆਗੂ ਨੂੰ ਮਿਲਣ ਵਾਲੇ ਹੁੰਗਾਰੇ ਦਾ ਕੋਈ ਤਰਤੀਬ ਪੈਮਾਨਾ ਤਾਂ ਨਹੀਂ ਮੰਨਿਆ ਜਾਂਦਾ ਪਰ, ਸਿਆਸੀ ਸਫਾ ਦੇ ਇਤਿਹਾਸ ਨੂੰ ਜੇਕਰ ਫਰੋਲ ਕੇ ਦੇਖਿਆ ਜਾਵੇ ਤਾਂ ਨਤੀਜੇ ਇਹੀ ਸਪਸ਼ਟ ਕਰਦੇ ਹਨ, ਕਿ ਜਦੋਂ ਲੋਕਾਂ ਨੂੰ ਪੁਰਾਣੇ ਲੀਡਰ ਆਪਣੇ ਕੀਤੇ ਹੋਏ ਵਾਅਦੇ ਵਫਾ ਕਰਨ ਤੋਂ ਆਸਮਰੱਥ ਨਜ਼ਰ ਆਉਣ ਲੱਗ ਜਾਣ, ਤਾਂ ਲੋਕ ਨਵੇਂ ਆਗੂ ਨੂੰ ਚੁਣਨ ਲਈ ਪੱਬਾਂ ਭਾਰ ਹੋ ਕੇ ਆਪਣਾ ਪਸੰਦੀ ਦਾ ਲੀਡਰ ਚੁਣਨ ਲਈ ਉਸਦੀ ਸਪੋਰਟ 'ਚ ਆਪ ਮੁਹਾਰੇ ਉਤਰਦੇ ਨਜ਼ਰ ਆਉਂਦੇ ਦਿਖਾਈ ਦਿੰਦੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਦੇ ਸੂਝਵਾਨ ਤੇ ਸਿਆਸਤ ਨੂੰ ਨੇੜੇ ਤੋਂ ਸਮਝਣ ਵਾਲੇ ਲੋਕਾਂ ਨਾਲ ਜਦੋਂ ਅਦਾਰਾ ਚੜ੍ਹਦੀਕਲਾ ਦੀ ਟੀਮ ਨੇ ਗੱਲਬਾਤ ਕੀਤੀ, ਤਾਂ ਉਹਨਾਂ ਦੱਸਿਆ ਕਿ ਹਲਕੇ ਦੇ ਲੋਕ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਹਲਕਾ ਸਮਾਣਾ ਨਾਲ ਸਬੰਧਤ ਸਰਗਰਮ ਆਗੂ ਰਸ਼ਪਾਲ ਸਿੰਘ ਜੌੜਾ ਮਾਜਰਾ ਨੂੰ ਵਿਧਾਨ ਸਭਾ ਹਲਕਾ ਸਮਾਣਾ ਤੋਂ ਹਲਕੇ ਦੇ ਲੋਕ ਵਿਧਾਇਕ ਦੇ ਰੂਪ ਵਿੱਚ ਦੇਖਣ ਲਈ ਉਤਾਵਲੇ ਨਜ਼ਰ ਆ ਰਹੇ ਹਨ, ਜਿਸ ਦੀ ਗਵਾਹੀ ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਜੌੜਾ ਮਾਜਰਾ ਵੱਲੋਂ ਹਲਕੇ ਦੇ ਪਿੰਡਾਂ 'ਚ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ 'ਚ ਆਪ ਮੁਹਾਰੇ ਲੋਕਾਂ ਦਾ ਹੋ ਰਿਹਾ ਇਕੱਠ ਮੂੰਹੋਂ ਬੋਲ ਕੇ ਭਰ ਰਿਹਾ ਹੈ।
Click to Follow Babushahi Facebook Page →