ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵੱਲੋਂ ਡੀਸੀ ਦਫਤਰ ਅੱਗੇ ਦਿੱਤਾ ਗਿਆ ਵਿਸ਼ਾਲ ਧਰਨਾ
ਅਮਰੀਕਾ ਨਾਲ ਕੀਤਾ ਵਪਾਰ ਸਮਝੋਤਾ ,ਬਿਜਲੀ ਸੋਧ ਬਿੱਲ ਤੇ ਬੀਜ ਬਿਲ ,ਮਜ਼ਦੂਰਾਂ ਮਜ਼ਦੂਰਾਂ ਵਿਰੋਧੀ ਚਾਰ ਲੇਬਰ ਕਨੂੰਨ ਅਤੇ ਹਰ ਤਰ੍ਹਾਂ ਦੇ ਕਰਜੇ ਰੱਦ ਕਰਨ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 6 ਅਪ੍ਰੈਲ 2026
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ ਤੇ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਮੋਰਚੇ ਵੱਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਧਰਨੇ ਤੋਂ ਪਹਿਲਾਂ ਮਾਰਚ ਕੀਤਾ ਅਤੇ ਬਾਅਦ ਵਿੱਚ ਡੀਸੀ ਗੁਰਦਾਸਪੁਰ ਨੂੰ ਗਵਰਨਰ ਦੇ ਨਾਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਬੁਲਾਰਿਆਂ ਨੇ ਅਮਰੀਕਾ ਵੱਲੋਂ ਇਰਾਨ ਉਪਰ ਕਿਸੇ ਜਾ ਰਹੇ ਨਜਾਇਜ਼ ਹਮਲੇ ਦੀ ਘੋਰ ਨਿੰਦਿਆ ਕੀਤੀ ਤੇ ਇਸ ਨੂੰ ਫੌਰੀ ਬੰਦ ਕਰਨ ਦੀ ਮੰਗ ਕੀਤੀ ਭਾਰਤ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਇਜਰਾਇਲ ਵਿਰੁੱਧ ਸਪਸ਼ਟ ਸਟੈਂਡ ਨਾ ਲੈਣ ਅਤੇ ਉਸ ਤੇ ਉਸ ਦੀ ਆਲੋਚਨਾ ਕੀਤੀ ਗਈ ਅਤੇ ਸੇਲ ਗੈਸ ਦੀ ਕਮੀ ਦੂਰ ਕਰਨ ਲਈ ਮੰਗ ਵੀ ਉਠਾਈ ਭਾਰਤ ਅਮਰੀਕਾ ਵਪਾਰ ਸਮਝੌਤਾ ਜੋ ਕਿ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਦੇ ਬਹੁਤ ਵਿਰੋਧ ਹੈ ਨੂੰ ਰੱਦ ਕਰਨ ਮਜ਼ਦੂਰਾਂ ਉੱਪਰ ਲਾਗੂ ਕੀਤੇ ਚਾਰ ਕੋਡ ਫੌਰੀ ਵਾਪਸ ਲੈਣ ਬਿਜਲੀ ਤੇ ਬੀਜ ਸੋਧ ਬਿਲ ਰੱਦ ਕਰਨ ਤੇ ਨਾਲ ਨਾਲ ਕਿਸਾਨਾਂ ਮਜ਼ਦੂਰਾਂ ਦੇ ਸਾਰੇ ਕਰਜਾਂ ਤੇ ਲੀਕ ਫੇਰਨ ਦੀ ਮੰਗ ਉਠਾਈ ਯੂਰੀਆ ਖਾਦ ਦੀ ਵਧੀ ਕੀਮਤ ਵਾਪਸ ਲੈਣ ਦੀ ਵੀ ਮੰਗ ਕੀਤੀ ਅਤੇ ਦਰਿਆਵਾਂ ਦੇ ਪਾਣੀਆਂ ਦੀ ਰਿਪੇਰੀਅਨ ਕਾਨੂੰਨ ਤਹਿਤ ਸਾਰਥਕ ਵੰਡ ਕਰਨ ਦੇ ਆ ਅਤੇ ਭਾਰਤ ਪਾਕ ਵਪਾਰਕ ਲਾਂਘਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਬੁਲਾ ਲਿਆ ਨੇ ਪੰਜ ਰਾਜਾਂ ਵਿੱਚ ਹੁਣ ਵਾਲੀ ਚੋਣ ਵਿੱਚ ਜਾਣਬੁੱਝ ਕੇ ਜਾਇਜ ਵੋਟਾਂ ਰੱਦ ਕਰਨ ਅਤੇ ਫਿਰਕੂ ਜਹਿਰ ਫੈਲਾਉਣ ਤੇ ਨਾਲ ਨਾਲ ਮੋਦੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਅਤੇ ਚਿੰਤਾ ਪ੍ਰਗਟ ਕੀਤੀ ਕਿ ਮੋਦੀ ਸਰਕਾਰ ਤਾਨਾਸ਼ਾਹੀ ਫੈਸਲੇ ਲੈ ਰਹੀ ਹ ਜੋ ਦੇਸ਼ ਦੇ ਫੈਡਰਲ ਢਾਂਚੇ ਉੱਪਰ ਬਹੁਤ ਵੱਡੀ ਸੱਟ ਹੈ ਇੱਕ ਹੋਰ ਮਤੇ ਰਾਹੀਂ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿੱਚ ਹੈਲਥ ਕਲੀਨਿਕ ਬਣਾਉਣ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਚਤਾਵਨੀ ਦਿੱਤੀ ਗਈ ਕਿ ਅਗਰ ਇਹ ਤਜਵੀਜ ਰੱਦ ਨਾ ਕੀਤੀ ਤਾਂ ਉਥੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ ਰਣਜੀਤ ਸਿੰਘ ਕਾਦੀਆਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਅਤੇ ਸਾਜਿਸ਼ ਸਹਿਤ ਪਰਿਵਾਰ ਖਿਲਾਫ ਸਾਜਿਸ਼ ਰਚਣ ਦੀ ਨਿਖੇਦੀ ਕੀਤੀ ਗਈ ਧਰਨੇ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਗੁਲਜਾਰ ਸਿੰਘ ਬਸੰਤਕੋਟ ਮੱਖਣ ਸਿੰਘ ਕੁਹਾੜ ਬਲਵਿੰਦਰ ਸਿੰਘ ਰਾਜੂ ਔਲਖ ਤਰਲੋਕ ਸਿੰਘ ਬਹਿਰਾਮਪੁਰ ਹਰਭਜਨ ਸਿੰਘ ਬਟਾਲਾ ਤਰਸੇਮ ਸਿੰਘ ਹਰਜੀਤ ਸਿੰਘ ਲੋ ਚਾਪ ਗੁਰਮੀਤ ਸਿੰਘ ਦੋਸਤਪੁਰ ਹਰਜਿੰਦਰ ਸਿੰਘ ਆਦੀਆਂ ਕੁਲਜੀਤ ਸਿੰਘ ਰੰਧਾਵਾ ਬਬਰੀ ਬਲਬੀਰ ਸਿੰਘ ਕ ਕਥੋਵਾਲ ਹ ਸਾਧ ਸਿੰਘ ਗੌਂਸਪੁਰ ਵਿਜੇ ਸੋਹਲ ਧਿਆਨ ਸਿੰਘ ਠਾਕੁਰ ਦਿਲਬਾਗ ਸਿੰਘ ਜੋਗਰ ਜੋਗਿੰਦਰ ਪਾਲ ਪਨਿਆੜ ਅਤੇ ਸੰਜੀਵ ਸੈਣੀ ਬਲਬੀਰ ਸਿੰਘ ਬੈਂਸ ਨੇ ਸਾਂਝੇ ਤੌਰ ਤੇ ਕੀਤੀ।
ਜਦ ਕਿ ਬਚਨ ਸਿੰਘ ਭੰਬੋਈ ,ਲਖਵਿੰਦਰ ਸਿੰਘ ਮਰੜ, ਲਖਵਿੰਦਰ ਸਿੰਘ ਮੰਜਿਆਂਵਾਲੀ, ਹਰਵਿੰਦਰ ਸਿੰਘ ਮੱਲੀ, ਦਵਿੰਦਰ ਕੌਰ ਪੁਰਾਣਾ ਸ਼ਾਲਾ, ਹਰਜੀਤ ਸਿੰਘ ਕਾਹਲੋ, ਗੁਰਵਿੰਦਰ ਸਿੰਘ ਜੀਵਨ ਚੱਕ , ਅਸ਼ਵਨੀ ਕੁਮਾਰ ਲਖਣ ਕਲਾਂ ,ਮੰਗਤ ਸਿੰਘ ਜੀਵਨ ਚੱਕ , ਗੁਰਮੁਖ ਸਿੰਘ ਖਹਿਰਾ', ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਚੰਨਣ ਸਿੰਘ ਦਰਗਲਾ ਰਘਬੀਰ ਸਿੰਘ ਚਾਹਲ, ਮੱਖਣ ਸਿੰਘ ਤਿੱਬੜ, ਸ਼ਿਵ ਕੁਮਾਰ, ਬਲਬੀਰ ਸਿੰਘ ਪੀਰਾਂ ਬਾਗ, ਸੰਜੀਵ ਸ਼ਰਮਾ ,ਸੰਜੀਵ ਮਿੰਟੂ, ਆਦਿ ਆਗੂ ਵੀ ਇਸ ਮੌਕੇ ਹਾਜ਼ਰ ਸਨ।
Click to Follow Babushahi Facebook Page →