ਕਲਰਕਾਂ ਲਈ ਵੱਡੀ ਰਾਹਤ, ਪੇਪਰ ਕਲੀਅਰ ਕਰਨ ਲਈ ਹੋਰ ਸਮਾਂ ਮਿਲੇਗਾ, ਡਿਮੋਸ਼ਨ ਨਹੀਂ ਹੋਵੇਗੀ: ਗੁਰਪ੍ਰੀਤ ਸਿੰਘ ਖੱਟੜਾ
ਡੀਪੀਆਈ ਸ੍ਰੀ ਕੇਸ਼ਵ ਗੋਇਲ ਨਾਲ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਸਕਾਰਾਤਮਕ ਭਰੋਸਾ, 15 ਅਪ੍ਰੈਲ ਤੱਕ ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ, ਨਾਨ-ਟੀਚਿੰਗ ਟੈਂਟ ਅਤੇ ਸੁਪਰਡੰਟ ਤਰੱਕੀਆਂ ’ਤੇ ਵੀ ਜਲਦ ਫੈਸਲਾ
ਰਵਿੰਦਰ ਢਿੱਲੋਂ, ਖੰਨਾ
ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਕੇਸ਼ਵ ਗੋਇਲ ਨਾਲ ਇੱਕ ਮਹੱਤਵਪੂਰਨ ਮੀਟਿੰਗ ਮਨਿਸਟਰੀਅਲ ਸਟਾਫ ਯੂਨੀਅਨ, ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਮਿਤੀ 25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕ ਸਾਥੀਆਂ ਨੂੰ ਕਲਾਸ-4 ਦੀ ਡਿਮੋਸ਼ਨ ਸੰਬੰਧੀ ਨਿੱਜੀ ਸੁਣਵਾਈ ਲਈ ਬੁਲਾਏ ਜਾਣ ਦੇ ਮਾਮਲੇ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ।
ਮੀਟਿੰਗ ਦੌਰਾਨ ਡੀਪੀਆਈ ਸ੍ਰੀ ਕੇਸ਼ਵ ਗੋਇਲ ਜੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਸਬੰਧਤ ਕਲਰਕ ਸਾਥੀਆਂ ਨੂੰ ਪੇਪਰ ਕਲੀਅਰ ਕਰਨ ਲਈ ਹੋਰ ਸਮਾਂ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਡਿਮੋਟ ਨਹੀਂ ਕੀਤਾ ਜਾਵੇਗਾ। ਇਹ ਭਰੋਸਾ ਕਲਰਕ ਸਾਥੀਆਂ ਲਈ ਇੱਕ ਵੱਡੀ ਰਾਹਤ ਵਜੋਂ ਸਾਹਮਣੇ ਆਇਆ ਹੈ।
ਇਸ ਉਪਰੰਤ ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਸੰਬੰਧੀ ਵੀ ਵਿਸਥਾਰ ਨਾਲ ਗੱਲਬਾਤ ਹੋਈ। ਇਸ ਮੌਕੇ ਰਜਿਸਟਰਾਰ ਮੈਡਮ ਬਲਜਿੰਦਰ ਕੌਰ ਜੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਕਲਰਕਾਂ ਵੱਲੋਂ ਅਜੇ ਤੱਕ ਏਸੀਆਰ ਨਾ ਦਿੱਤੀ ਜਾਣ ਕਾਰਨ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਹਨ।
ਮੀਟਿੰਗ ਦੌਰਾਨ ਡਾਇਰੈਕਟਰ ਸਾਹਿਬ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ 15 ਅਪ੍ਰੈਲ ਤੱਕ ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ।
ਇਸ ਤੋਂ ਬਾਅਦ ਨਾਨ-ਟੀਚਿੰਗ ਦੇ ਟੈਂਟ ਸੰਬੰਧੀ ਵੀ ਗੱਲਬਾਤ ਕੀਤੀ ਗਈ। ਇਸ ਮਾਮਲੇ ਵਿੱਚ ਡੀਪੀਆਈ ਸਾਹਿਬ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਇਸ ਸੰਬੰਧੀ ਜਲਦ ਹੀ ਫੈਸਲਾ ਲਿਆ ਜਾਵੇਗਾ।
ਇਸੇ ਤਰ੍ਹਾਂ ਸੁਪਰਡੰਟ ਦੀਆਂ ਤਰੱਕੀਆਂ ਬਾਰੇ ਵੀ ਚਰਚਾ ਹੋਈ, ਜਿਸ ’ਤੇ ਉਹਨਾਂ ਦੱਸਿਆ ਕਿ ਸੁਪਰਡੰਟ ਤਰੱਕੀਆਂ ਵੀ ਬਹੁਤ ਜਲਦ ਕੀਤੀਆਂ ਜਾਣਗੀਆਂ। ਇਸ ਮੌਕੇ ਅਮਨਇੰਦਰ ਸਿੰਘ ਘੁਡਾਣੀ, ਸਤਨਾਮ ਸਿੰਘ ਚੀਮਾ, ਉਪਿੰਦਰ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਸਖਦੀਪ ਸਿੰਘ ਤਰਨਤਾਰਨ ਸਮੇਤ ਹੋਰ ਹਾਜ਼ਰ ਸਨ।
Click to Follow Babushahi Facebook Page →