ਆੜਤੀ ਐਸੋਸੀਏਸ਼ਨ ਜਗਰਾਉਂ ਨੂੰ ਮਿਲੀ ਨਵੀਂ ਲੀਡਰਸ਼ਿਪ
ਦੋ ਸਾਲ ਬਾਅਦ ਨਿਯਮਤ ਚੋਣਾਂ ਕਰਾਉਣ ਦਾ ਫੈਸਲਾ
ਜਗਰਾਉਂ, (ਦੀਪਕ ਜੈਨ)
ਆੜਤੀ ਐਸੋਸੀਏਸ਼ਨ ਜਗਰਾਉਂ ਦੀ ਅਹਿਮ ਬੈਠਕ ਦੌਰਾਨ ਸੰਸਥਾ ਦੇ ਭਵਿੱਖ ਨਾਲ ਜੁੜੇ ਕਈ ਮਹੱਤਵਪੂਰਨ ਫੈਸਲੇ ਲੈਂਦਿਆਂ ਨਵੀਂ ਕਾਰਜਕਾਰਨੀ ਦੀ ਚੋਣ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੀ ਰਹਿਨੁਮਾਈ ਹੇਠ ਸੁਚੱਜੇ ਢੰਗ ਨਾਲ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਪ੍ਰੋ. ਸੁਖਵਿੰਦਰ ਸਿੰਘ ‘ਸੁੱਖੀ’ ਨੂੰ ਸਰਪਰਸਤ, ਸੁਰਜੀਤ ਸਿੰਘ ਕਲੇਰ ਨੂੰ ਚੇਅਰਮੈਨ, ਜਗਪਾਲ ਸਿੰਘ ਕਲੇਰ ਨੂੰ ਪ੍ਰਧਾਨ ਅਤੇ ਪ੍ਰਹਿਲਾਦ ਸਿੰਗਲਾ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਜਗਪਾਲ ਸਿੰਘ ਕਲੇਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਠਕ ਦੌਰਾਨ ਸਰਬਸੰਮਤੀ ਨਾਲ ਇਹ ਅਹਿਮ ਫੈਸਲਾ ਲਿਆ ਗਿਆ ਕਿ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਹਰ ਦੋ ਸਾਲ ਬਾਅਦ ਨਿਯਮਤ ਤੌਰ ‘ਤੇ ਕਰਵਾਈ ਜਾਵੇਗੀ, ਤਾਂ ਜੋ ਸੰਸਥਾ ਵਿੱਚ ਲੋਕਤਾਂਤਰਿਕ ਪਰੰਪਰਾਵਾਂ ਨੂੰ ਹੋਰ ਮਜ਼ਬੂਤੀ ਮਿਲੇ।
ਇਸ ਤੋਂ ਇਲਾਵਾ, ਮੀਟਿੰਗ ਵਿੱਚ ਵਪਾਰ ਨਾਲ ਜੁੜੀਆਂ ਅਹਿਮ ਸਮੱਸਿਆਵਾਂ ‘ਤੇ ਵੀ ਗੰਭੀਰ ਚਰਚਾ ਕੀਤੀ ਗਈ। ਪ੍ਰਧਾਨ ਕਲੇਰ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਆੜਤੀਆਂ ਨੂੰ ਸਮੇਂ ਸਿਰ ਭੁਗਤਾਨ ਨਾ ਕਰਨ ਕਾਰਨ ਪੈਦਾ ਹੋ ਰਹੀਆਂ ਦਿਕ਼ਤਾਂ ਨੂੰ ਦੂਰ ਕਰਨ ਲਈ ਢੰਗਸਾਰ ਪ੍ਰਣਾਲੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਇਸਦੇ ਨਾਲ ਹੀ ਸੀਜ਼ਨ ਦੌਰਾਨ ਮੂੰਗੀ ਅਤੇ ਮੱਕੀ ਦੀ ਬੋਲੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸ਼ਾਮਲ ਆੜਤੀਆਂ ਵੱਲੋਂ ਨਵੀਂ ਟੀਮ ‘ਤੇ ਭਰੋਸਾ ਜਤਾਉਂਦਿਆਂ ਸੰਗਠਨ ਨੂੰ ਮਜ਼ਬੂਤ ਬਣਾਉਣ ਅਤੇ ਸਰਕਾਰ ਨਾਲ ਸਹਿਯੋਗਾਤਮਕ ਢੰਗ ਨਾਲ ਕੰਮ ਕਰਨ ਦੀ ਵਚਨਬੱਧਤਾ ਵੀ ਜਤਾਈ ਗਈ। ਇਸ ਮੌਕੇ ਬਲਰਾਜ ਸਿੰਘ ਖਹਿਰਾ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਬੈਠਕ ਵਿੱਚ ਦਰਸ਼ਨ ਸਿੰਘ ਸਿੱਧਵਾਂ, ਹਰਪਾਲ ਸਿੰਘ ਹਾਂਸ, ਮਨਜਿੰਦਰ ਸਿੰਘ ਖਹਿਰਾ, ਵਿਸ਼ਵ ਰਤਨ, ਧਰਮਿੰਦਰ ਭਾਰਤਵਾਜ, ਰਾਜੇਸ਼ ਬਾਂਸਲ, ਮੰਗਤ ਰਾਏ ਬਾਂਸਲ, ਦੀਦਾਰ ਸਿੰਘ ਮਲਕ, ਨਿਤਿਨ ਬਬਲੂ, ਧੀਰਜ ਵਰਮਾ, ਅਰੁਣ ਕੋਹਲੀ, ਕੁਲਵਿੰਦਰ ਸਿੰਘ, ਰਮੇਸ਼ ਬਾਂਸਲ, ਜਗਮੀਤ ਸਿੰਘ ਬੁੱਟਰ, ਮਨੋਜ ਕੁਮਾਰ, ਸੰਦੀਪ ਬਾਂਸਲ, ਵਨੀਤ ਕੁਮਾਰ, ਨੀਟਾ ਅਗਰਵਾਲ, ਗੌਰਵ ਮੈਣੀ, ਬਲਵਿੰਦਰ ਸਿੰਘ ਭੰਮੀਪੁਰਾ, ਕਰਨ ਮਿੱਤਲ, ਪਰਮਜੀਤ ਸਿੰਘ ਪੰਮਾ, ਮਹਿੰਦਰ ਸਿੰਘ ਖੁਦਾਈ ਚੱਕ, ਪਰਮਜੀਤ ਸਿੰਘ ਹਾਂਸ, ਰਮੇਸ਼ ਕੁਮਾਰ ਗੋਇਲ, ਸੋਨੂ ਢੰਡ, ਨਿਰਮਲ ਕੁੰਦਰਾ, ਤਰਸੇਮ ਲਾਲ, ਬੂਟਾ ਸਿੰਘ ਵਿਰਕ, ਰਾਹੁਲ ਸਿੰਘ, ਕੁਲਦੀਪ ਸਿੰਘ ਸ਼ੇਖ ਦੌਲਤ, ਜਰਨੈਲ ਸਿੰਘ ਰਸੂਲਪੁਰ, ਰਣਜੀਤ ਸਿੰਘ ਬੱਲ, ਨਰੇਸ਼ ਥਾਪੜ ਅਤੇ ਰਾਹੁਲ ਬਾਂਸਲ ਆਦੀ ਹਾਜ਼ਰ ਸਨ।
Click to Follow Babushahi Facebook Page →