ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਕ੍ਰਿਤਿਕਾ ਚੌਧਰੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਸਪੀਕਰ ਸੰਧਵਾਂ ਸਣੇ ਕੈਬਿਨਟ ਮੰਤਰੀਆਂ ਨੇ ਪੂਰੇ ਪਰਿਵਾਰ ਨੂੰ ਦਿੱਤੀ ਵਧਾਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਮਾਰਚ 2026
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਯੂਪੀਐਸਸੀ ਕਲੀਅਰ ਕਰਨ ਵਾਲੇ ਬੱਚਿਆ ਲਈ ਖਾਸ ਬਣਾ ਦਿੱਤਾ ਦਰਅਸਲ ਪੰਜਾਬ ਭਰ ਵਿੱਚੋਂ ਯੂਪੀਐਸਸੀ ਕਲੀਅਰ ਕਰਨ ਵਾਲਿਆ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਇਜਲਾਸ ਦੇਖਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਅਤੇ ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਜਿਨਾਂ ਵਿੱਚੋਂ ਮੋਹਾਲੀ ਦੀ ਕ੍ਰਿਤਿਕਾ ਚੌਧਰੀ ਵੀ ਸ਼ਾਮਿਲ ਸਨ ਕ੍ਰਿਤਿਕਾ ਚੌਧਰੀ ਆਪਣੇ ਪੂਰੇ ਪਰਿਵਾਰ ਸਮੇਤ ਵਿਧਾਨ ਸਭਾ ਵਿਖੇ ਪਹੁੰਚੇ ਜਿਨਾਂ ਦਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇੰਨਾ ਹੀ ਨਹੀਂ ਵਿਧਾਨ ਸਭਾ ਵਿੱਚ ਮੌਜੂਦ ਵੱਖ-ਵੱਖ ਸਿਆਸੀ ਆਗੂਆਂ ਸਨੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਗੁਰਮੀਤ ਸਿੰਘ ਖੁਡੀਆਂ ਨੇ ਵੀ ਵਿਸ਼ੇਸ਼ ਤੌਰ ਤੇ ਕ੍ਰਿਤਿਕਾ ਚੌਧਰੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ |
ਦੱਸ ਦਈਏ ਕਿ ਕ੍ਰਿਤਿਕਾ ਚੌਧਰੀ ਨੇ ਯੂਪੀਐਸਸੀ ਵਿੱਚੋਂ 312ਵਾਂ ਰੈਂਕ ਦੇਸ਼ ਭਰ ਚੋਂ ਹਾਸਿਲ ਕੀਤਾ ਜਿਸ ਤੋਂ ਬਾਅਦ ਪੂਰੇ ਗੁੱਜਰ ਭਾਈਚਾਰੇ ਵੱਲੋਂ ਪਰਿਵਾਰ ਨੂੰ ਵਧਾਈਆਂ ਭੇਜੀਆਂ ਜਾ ਰਹੀਆਂ ਹਨ | ਪੰਜਾਬ ਵਿਧਾਨ ਸਭਾ ਵਿੱਚ ਕ੍ਰਿਤਿਕਾ ਚੌਧਰੀ ਦੇ ਪਿਤਾ ਰਾਜੀਵ ਚੌਧਰੀ ਜੋ ਕਿ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਨਾਂ ਸਮੇਤ ਕ੍ਰਿਤੀਕਾ ਦੇ ਮਾਤਾ ਦਰਸ਼ਨਾ ਕੁਮਾਰੀ, ਭਰਾ ਆਸ਼ੂਤੋਸ਼ ਗੁੱਜਰ ਅਤੇ ਕ੍ਰਿਤਿਕਾ ਦੀ ਭਾਬੀ ਦੀਕਸ਼ਾ ਚੋਧਰੀ ਵੀ ਮੌਜੂਦ ਰਹੇ।
Click to Follow Babushahi Facebook Page →