ਗੁਰਦਾਸਪੁਰ ਸ਼ਹਿਰ ਵਿੱਚ ਪਾਈਪਡ ਨੈਚਰਲ ਗੈਸ (PNG) ਦੀ ਸਹੂਲਤ ਲੈ ਰਹੇ ਉਪਭੋਗਤਾਵਾਂ ਨੂੰ ਪੀ.ਐੱਨ.ਜੀ ਦੀ ਸਪਲਾਈ ਲਗਾਤਾਰ ਅਤੇ ਸੁਚਾਰੂ ਤਰੀਕੇ ਨਾਲ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 13 ਮਾਰਚ 2026- ਗੁਰਦਾਸਪੁਰ ਸ਼ਹਿਰ ਵਿੱਚ ਪਾਈਪਡ ਨੈਚਰਲ ਗੈਸ (PNG) ਦੀ ਸਹੂਲਤ ਲੈ ਰਹੇ ਉਪਭੋਗਤਾਵਾਂ ਲਈ ਇੱਕ ਚੰਗੀ ਖ਼ਬਰ ਹੈ ਕਿ ਪੀ.ਐੱਨ.ਜੀ ਦੀ ਸਪਲਾਈ ਲਗਾਤਾਰ ਅਤੇ ਸੁਚਾਰੂ ਤਰੀਕੇ ਨਾਲ ਜਾਰੀ ਹੈ। ਇਸ ਸਮੇਂ ਵੀ ਗੈਸ ਦੀ ਸਪਲਾਈ ਆਮ ਤਰ੍ਹਾਂ ਚੱਲ ਰਹੀ ਹੈ ਅਤੇ ਉਪਭੋਗਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।
ਚੰਦਰਕਾਂਤ ਵਾਲਾ, ਜੀਏ ਹੈੱਡ-ਹੁਸ਼ਿਆਰਪੁਰ ਅਤੇ ਗੁਰਦਾਸਪੁਰ, ਗੁਜਰਾਤ ਗੈਸ ਲਿਮਟਿਡ ਨੇ ਦੱਸਿਆ ਕਿ ਪਾਈਪਲਾਈਨ ਰਾਹੀਂ ਘਰਾਂ ਤੱਕ ਪਹੁੰਚ ਰਹੀ ਇਸ ਸਹੂਲਤ ਨਾਲ ਉਪਭੋਗਤਾਵਾਂ ਨੂੰ ਕਾਫ਼ੀ ਸੁਵਿਧਾ ਮਿਲ ਰਹੀ ਹੈ। ਕਈ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਪੀਐੱਨਜੀ ਕਨੈਕਸ਼ਨ ਮਿਲਣ ਤੋਂ ਬਾਅਦ ਉਨ੍ਹਾਂ ਦੇ ਘਰਾਂ ਵਿੱਚ ਰਸੋਈ ਦਾ ਕੰਮ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਲਗਾਤਾਰ ਨਵੇਂ ਪੀਐੱਨਜੀ ਕਨੈਕਸ਼ਨ ਵੀ ਜਾਰੀ ਕੀਤੇ ਜਾ ਰਹੇ ਹਨ ਅਤੇ ਲੋਕ ਇਸ ਸਹੂਲਤ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ।
ਜਿਨ੍ਹਾਂ ਉਪਭੋਗਤਾਵਾਂ ਦੇ ਘਰਾਂ ਵਿੱਚ ਪਹਿਲਾਂ ਤੋਂ ਪੀਐੱਨਜੀ ਕੁਨੈਕਸ਼ਨ ਲੱਗਾ ਹੋਇਆ ਹੈ, ਉਹ ਵੀ ਇਸ ਸੇਵਾ ਨਾਲ ਸੰਤੁਸ਼ਟ ਨਜ਼ਰ ਆ ਰਹੇ ਹਨ। ਹਾਲਾਂਕਿ ਪੀਐੱਨਜੀ ਨੈੱਟਵਰਕ ਦੇ ਵਿਸਥਾਰ ਨੂੰ ਲੈ ਕੇ ਕੁਝ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਸਥਾਨਕ ਲੋਕਾਂ ਅਤੇ ਵਿਸ਼ੇਸ਼ਗਿਆਨਾਂ ਦਾ ਮੰਨਣਾ ਹੈ ਕਿ ਜੇ ਸਰਕਾਰੀ ਪੱਧਰ ‘ਤੇ ਪੀ ਐੱਨ ਜੀ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇ ਤਾਂ ਸ਼ਹਿਰ ਦੇ ਵੱਧ ਤੋਂ ਵੱਧ ਇਲਾਕਿਆਂ ਤੱਕ ਇਹ ਸਹੂਲਤ ਜਲਦੀ ਪਹੁੰਚ ਸਕਦੀ ਹੈ। ਫਿਲਹਾਲ ਜਿਨ੍ਹਾਂ ਇਲਾਕਿਆਂ ਵਿੱਚ ਪੀਐੱਨਜੀ ਕੁਨੈਕਸ਼ਨ ਉਪਲਬਧ ਹਨ, ਉੱਥੇ ਗੈਸ ਸਪਲਾਈ ਪੂਰੀ ਤਰ੍ਹਾਂ ਆਮ ਹੈ ਅਤੇ ਉਪਭੋਗਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ।
Click to Follow Babushahi Facebook Page →