ਇੰਡੀਆ ਇੰਟਰਨੈਸ਼ਨਲ ਡਿਸਬਿਊਟ ਵੀਕ ਹੋਇਆ ਸਮਾਪਤ
ਚੰਡੀਗੜ੍ਹ, 11 ਮਾਰਚ:
ਇੰਡੀਆ ਇੰਟਰਨੈਸ਼ਨਲ ਡਿਸਪਿਊਟਸ ਵੀਕ ਅੱਜ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ ਸਮਾਪਤ ਹੋਇਆ ਜਿਸ ਦੌਰਾਨ ਨਿਆਂਕਾਰਾਂ, ਆਰਬਿਟਰੇਸ਼ਨ ਪ੍ਰੈਕਟੀਸ਼ਨਰਾਂ ਅਤੇ ਨੀਤੀ ਮਾਹਿਰਾਂ ਨੇ ਭਾਰਤ ਵਿੱਚ ਆਰਬਿਟਰੇਸ਼ਨ ਅਤੇ ਅਲਟ੍ਰਨੇਟਿਵ ਡਿਸਬਿਊਟ ਰੈਸੂਲੇਸ਼ਨ (ਏਡੀਆਰ) ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁੱਖ ਭਾਸ਼ਣ ਦਿੰਦਿਆਂ, ਇੰਡੀਆ ਕੌਂਸਲ ਆਫ ਆਰਬਿਟਰੇਸ਼ਨ ਦੇ ਡਾਇਰੈਕਟਰ ਜਨਰਲ ਅਰੁਣ ਚਾਵਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਰੋਸੇਯੋਗ ਵਿਵਾਦ ਨਿਪਟਾਰਾ ਪ੍ਰਣਾਲੀਆਂ ਨਿਵੇਸ਼ਕਾਂ ਦੇ ਵਿਸ਼ਵਾਸ ਅਤੇ ਆਰਥਿਕ ਵਿਕਾਸ ਲਈ ਅਹਿਮ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਰਹੱਦ ਪਾਰੋਂ ਵਪਾਰ ਦਾ ਵਿਸਤਾਰ ਹੁੰਦਾ ਹੈ, ਸੰਸਥਾਗਤ ਆਰਬਿਟਰੇਸ਼ਨ ਨੂੰ ਮਜ਼ਬੂਤ ਕਰਨਾ ਅਤੇ ਤਕਨਾਲੋਜੀ ਨੂੰ ਅਪਣਾਉਣਾ ਭਾਰਤ ਦੇ ਵਿਵਾਦ ਨਿਪਟਾਰਾ ਈਕੋਸਿਸਟਮ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਅਹਿਮ ਹੈ।
ਭਾਰਤ ਵਿੱਚ ਏਡੀਆਰ ਅਭਿਆਸਾਂ ਦੇ ਵਿਕਾਸ ਬਾਰੇ ਕਰਵਾਈ ਪੈਨਲ ਚਰਚਾ ਦੌਰਾਨ ਨਰੇਸ਼ ਮਾਰਕੰਡਾ, ਸ਼ਾਸ਼ਵਤ ਬਾਜਪਾਈ, ਦੀਪਕ ਜਿੰਦਲ, ਅਨੀਮੇਸ਼ ਆਨੰਦ ਬੋਰਦੋਲੋਈ, ਨੀਰਜ ਕੋਚਰ, ਹਰੀਸ਼ੰਕਰ ਕੇ ਸਾਥੀਪਾਲਨ, ਅਤੇ ਕਰਨਲ ਨਰਿੰਦਰ ਸਿੰਘ, ਜੋਨਾਥਨ ਰੌਡਰਿਗਜ਼ ਨੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਵਪਾਰਕ ਝਗੜਿਆਂ ਨੂੰ ਹੱਲ ਕਰਨ ਅਤੇ ਝਗੜਿਆਂ ਦੇ ਕੁਸ਼ਲ ਨਿਪਟਾਰੇ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਮੀਡੀਏਸ਼ਨ, ਆਰਬਿਟਰੇਸ਼ਨ ਅਤੇ ਸੰਸਥਾਗਤ ਵਿਧੀ ਦੇ ਵਧ ਰਹੇ ਮਹੱਤਵ ਬਾਰੇ ਚਰਚਾ ਕੀਤੀ।
ਇੱਕ ਹੋਰ ਪੈਨਲ ਦੌਰਾਨ ਸੰਸਥਾਗਤ ਆਰਬਿਟਰੇਸ਼ਨ ਬਨਾਮ ਐਡਹਾਕ ਆਰਬਿਟਰੇਸ਼ਨ ਬਾਰੇ ਕੀਤੀ, ਜਿਸ ਵਿੱਚ ਸੰਜੀਵ ਸ਼ਰਮਾ, ਦੇਵਨਾ ਅਰੋੜਾ, ਦੇਵਥਾਸ ਸਤੀਨਾਥਨ, ਏ ਜੇ ਜਵਾਦ, ਸਿਧੇਸ਼ ਪ੍ਰਧਾਨ, ਉੱਲਾ ਗਲੇਸਰ, ਨਵੀਨ ਕੁਮਾਰ ਸਿੰਘ, ਅਤੇ ਸਾਹਿਲ ਨਾਰੰਗ, ਸ਼ਰੂਤੀ ਸੱਭਰਵਾਲ ਨੇ ਵਿਚਾਰ ਸਾਂਝੇ ਕੀਤੇ। ਪੈਨਲਿਸਟਾਂ ਨੇ ਉਜਾਗਰ ਕੀਤਾ ਕਿ ਸੰਸਥਾਗਤ ਆਰਬਿਟਰੇਸ਼ਨ ਵਧੇਰੇ ਪ੍ਰਕਿਰਿਆਤਮਕ ਸਪੱਸ਼ਟਤਾ, ਲਾਗਤ ਸਬੰਧੀ ਪਾਰਦਰਸ਼ਤਾ ਅਤੇ ਨਿਗਰਾਨੀ ਦੀ ਪੇਸ਼ਕਸ਼ ਕਰਦੀ ਹੈ, ਜੋ ਆਰਬਿਟਰਲ ਅਵਾਰਡਾਂ ਦੇ ਲਾਗੂਕਰਨ ਨੂੰ ਮਜ਼ਬੂਤ ਬਣਾਉਂਦੀ ਹੈ।
"ਐਨਾਟੋਮੀ ਆਫ ਇਨਫੋਰਸੇਬਲ ਅਵਾਰਡਸ" ਸਿਰਲੇਖ ਹੇਠ ਕਰਵਾਏ ਸੈਸ਼ਨ ਵਿੱਚ, ਐਸ. ਜੇ. ਵਜ਼ੀਫਦਾਰ ਅਤੇ ਸ਼ਿਤਿਜ ਸ਼ਰਮਾ ਨੇ ਲਾਗੂ ਕਰਨ ਦੇ ਪੜਾਅ 'ਤੇ ਚੁਣੌਤੀਆਂ ਨੂੰ ਘੱਟ ਕਰਨ ਲਈ ਧਿਆਨਪੂਰਨ ਆਰਬਿਟਰਲ ਅਵਾਰਡਾਂ ਅਤੇ ਪ੍ਰਕਿਰਿਆਤਮਕ ਅਨੁਸ਼ਾਸਨ ਦੀ ਮਹੱਤਤਾ 'ਤੇ ਚਰਚਾ ਕੀਤੀ।
ਇਸ ਤੋਂ ਪਹਿਲਾਂ, ਜੇ ਆਰ ਮਿਧਾ ਨੇ ਸੁਚਾਰੂ ਪ੍ਰਕਿਰਿਆਵਾਂ ਰਾਹੀਂ ਆਰਬਿਟਰੇਸ਼ਨ ਕੁਸ਼ਲਤਾ ਵਿੱਚ ਸੁਧਾਰ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਦੇਰੀ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਆਰਬਿਟਰੇਸ਼ਨਾਂ ਨੂੰ ਕਾਨੂੰਨੀ ਸਮਾਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ, ਉਨ੍ਹਾਂ ਨੇ ਢਾਂਚਾਗਤ ਦਲੀਲਾਂ, ਸ਼ੁਰੂ ਵਿੱਚ ਸਵੀਕਾਰ ਕੀਤੇ ਅਤੇ ਵਿਵਾਦਿਤ ਤੱਥਾਂ ਦੀ ਪਛਾਣ, ਪੁੱਛਗਿੱਛ ਅਤੇ ਵੀਡੀਓ-ਰਿਕਾਰਡ ਕੀਤੀਆਂ ਜਾਂਚਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ।
ਸਮਾਪਤੀ ਭਾਸ਼ਣ ਦਿੰਦੀਆਂ, ਦਿਨੇਸ਼ ਮਹੇਸ਼ਵਰੀ ਨੇ ਉਜਾਗਰ ਕੀਤਾ ਕਿ ਆਰਬਿਟਰੇਸ਼ਨ ਵਿਵਾਦ ਦੇ ਹੱਲ ਦੀ ਇੱਕ ਗਤੀਸ਼ੀਲ ਸੰਸਥਾ ਦੇ ਰੂਪ ਵਿੱਚ ਵਿਕਸਤ ਹੋਈ ਹੈ ਅਤੇ ਭਾਰਤ ਨੂੰ ਇੱਕ ਭਰੋਸੇਯੋਗ ਆਰਬਿਟਰੇਸ਼ਨ ਕੇਂਦਰ ਵਜੋਂ ਸਥਾਪਤ ਕਰਨ ਲਈ ਸੰਸਥਾਗਤ ਢਾਂਚੇ, ਕਾਨੂੰਨੀ ਸਕਾਲਰਸ਼ਿਪ ਅਤੇ ਵਿਸ਼ਵਪੱਧਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਆਪਣੀ ਸਮਾਪਤੀ ਭਾਸ਼ਣ ਦੌਰਾਨ, ਅਸ਼ਵਨੀ ਕੁਮਾਰ ਮਿਸ਼ਰਾ ਨੇ ਕਿਹਾ ਕਿ ਹਫ਼ਤਾ ਭਰ ਚੱਲਣ ਵਾਲੇ ਇਸ ਸਮਾਗਮ ਨੇ ਵੱਖ-ਵੱਖ ਅਧਿਕਾਰ ਖੇਤਰਾਂ ਤੋਂ ਵੱਖ-ਵੱਖ ਵਿਚਾਰਾਂ ਨੂੰ ਸਾਹਮਣੇ ਲਿਆਂਦਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਵਾਦ ਨਿਪਟਾਰਾ ਵਿਧੀ ਦਾ ਅੰਤਮ ਉਦੇਸ਼ ਸਮਾਜ ਵਿੱਚ ਸ਼ਾਂਤੀ ਅਤੇ ਨਿਆਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੌਜਵਾਨ ਵਕੀਲਾਂ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ ਅਤੇ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟ ਕੀਤਾ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਆਰਬਿਟਰੇਸ਼ਨ ਕੇਂਦਰ ਵਰਗੀਆਂ ਪਹਿਲਕਦਮੀਆਂ ਵਿਵਾਦਾਂ ਦੇ ਨਿਪਟਾਰੇ ਲਈ ਅਹਿਮ ਭੂਮਿਕਾ ਨਿਭਾਉਣਗੀਆਂ।
Click to Follow Babushahi Facebook Page →