ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਐਸਆਈਐਚ-2025 ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਵਿੱਚ ਪੰਜ ਟੀਮਾਂ ਨੇ ਮਾਰੀ ਬਾਜੀ
ਨੋਡਲ ਕੇਂਦਰ ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਸਮਾਰਟ ਇੰਡੀਆ ਹੈਕਾਥਨ (ਐਸਆਈਐਚ)-2025 ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੰਜ ਟੀਮਾਂ ਨੂੰ ਜੇਤੂ ਐਲਾਨਿਆ ਗਿਆ। ਇਨ੍ਹਾਂ ਟੀਮਾਂ ਨੂੰ ਸਖ਼ਤ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ 1,50,000 ਰੁਪਏ ਦੇ ਜੇਤੂ ਇਨਾਮ ਲਈ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ 25 ਟੀਮਾਂ ਨੇ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੇ ਸਮੱਸਿਆ ਬਿਆਨਾਂ ’ਤੇ ਕੰਮ ਕੀਤਾ।
ਟੀਮ ਵਿਜ਼ਨ ਹੈਕਰਸ ਨੂੰ ਇੱਕ ਗੇਮੀਫਾਈਡ ਵਾਤਾਵਰਣ ਸਿੱਖਿਆ ਮੰਚ (ਇਨਵਾਏਰਨਮੇਂਟਲ ਐਜੂਕੇਸ਼ਨ ਪਲੇਟਫਾਰਮ) ਵਿਕਸਿਤ ਕਰਨ ਲਈ ਜੇਤੂ ਐਲਾਇਆ ਗਿਆ ਜੋ ਕਿ ਵਿਦਿਆਰਥੀਆਂ ਵਿੱਚ ਡਿਜ਼ਾਸਟਰ ਦੀ ਤਿਆਰੀ ਨੂੰ ਮਜ਼ਬੂਤ ਕਰਦਾ ਹੈ। ਟੀਮ ਟੈਕ ਪ੍ਰਵਾਹਾ ਨੇ ਇੱਕ ਇਮਰਸਿਵ ਡਿਜੀਟਲ ਲਰਨਿੰਗ ਈਕੋਸਿਸਟਮ ਤਿਆਰ ਕਰਨ ਲਈ ਜਿੱਤ ਹਾਸਲ ਕੀਤੀ ਜੋ ਵਾਤਾਵਰਣਿਕ ਸਿੱਖਿਆ ਨੂੰ ਵਧੇਰੇ ਦਿਲਚਸਪ ਬਣਾਉਂਦਾ ਹੈ।ਇਸੇ ਤਰ੍ਹਾਂ ਟੀਮ ਐਨਈਐਕਸਏਯੂਆਰਏ 2.3 ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਇੱਕ ਏਆਈ ਆਧਾਰਿਤ, ਔਫਲਾਈਨ ਪਹਿਲਾ ਖੇਤੀਬਾੜੀ ਸਲਾਹਕਾਰ ਮੰਚ ਬਣਾਉਣ ਲਈ, ਟੀਮ ਫੈਂਟਮ ਟੈਕੀਜ਼ ਨੂੰ ਅਕਾਦਮਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਇੱਕ ਸਮਾਰਟ ਪਾਠਕ੍ਰਮ ਪ੍ਰਬੰਧਨ ਐਪਲੀਕੇਸ਼ਨ ਡਿਜ਼ਾਈਨ ਕਰਨ ਲਈ ਅਤੇ ਟੀਮ ਕੌਗਨੀਸਫੀਅਰ ਨੇ ਕਿਊਆਰ, ਆਰਐਫਆਈਡੀ ਜਾਂ ਬਾਇਓਮੈਟਰਿਕਸ ਦੀ ਵਰਤੋਂ ਕਰਦਿਆਂ ਪਿੰਡ ਦੇ ਸਕੂਲਾਂ ਲਈ ਟੈਕਨੋਲੋਜੀ ਅਧਾਰਤ ਹਾਜ਼ਰੀ ਪ੍ਰਣਾਲੀ ਪੇਸ਼ ਕਰਨ ਲਈ ਜਿੱਤ ਪ੍ਰਾਪਤ ਕੀਤੀ। ਇਸ ਮੁਕਾਬਲੇ ਦੌਰਾਨ ਹਰੇਕ ਟੀਮ ਨੇ ਸਪੱਸ਼ਟ ਸਮੱਸਿਆ ਸਮਝ, ਵਿਹਾਰਕ ਹੱਲ ਡਿਜ਼ਾਈਨ, ਸਕੇਲੇਬਿਲਟੀ ਅਤੇ ਸਮਾਜਿਕ ਸਾਰਥਕਤਾ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ।
ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਹੋਏ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਬ੍ਰਹਮ ਅਲਰੇਜਾ, ਵਾਈਸ ਪ੍ਰੈਜ਼ੀਡੈਂਟ, ਟੀਆਈਈ ਚੰਡੀਗੜ੍ਹ ਅਤੇ ਇਨੋਵੇਟਿਵ ਐਂਡ ਰਿਵਾਰਡਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸੀਈਓ ਨੇ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਨਾਲ ਗੈਸਟ ਆਫ ਆਨਰ ਵਜੋਂ ਡਿਕੋਨੀਆ ਦੇ ਸੰਸਥਾਪਕ ਸ਼੍ਰੀ ਸਜਲ ਗੁਪਤਾ ਅਤੇ ਸੌਫਟਵਿਜ਼ ਇਨਫੋਟੈਕ ਦੇ ਸਹਿਮਾਲਕ ਅਤੇ ਸੀਟੀਓ ਸ਼੍ਰੀ ਅਨਿਲ ਚੰਨਾ ਵੀ ਮੌਜੂਦ ਰਹੇ। ਇਸੇ ਤਰ੍ਹਾਂ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਸ਼੍ਰੀ ਅਜਿੰਕਿਆ ਚਵਾਨ ਐਸਆਈਐਚ ਨੋਡਲ ਸੈਂਟਰ ਹੈੱਡ ਅਤੇ ਡਾ.ਸੁਸ਼ੀਲ ਕੰਬੋਜ਼, ਐਸਪੀਓਸੀ, ਨੋਡਲ ਸੈਂਟਰ, ਸੀਈਸੀ-ਸੀਜੀਸੀ ਲਾਂਡਰਾਂ ਨੇ ਵੀ ਹਾਜ਼ਰੀ ਲਗਾਈ।
ਇਸ ਪ੍ਰੋਗਰਾਮ ਨੇ ਐਸਆਈਐਚ ਵਰਗੇ ਮੰਚ ਦੀ ਉਸ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕੀਤੀ ਜੋ ਯੁਵਾ ਨਵੀਨਤਾਕਾਰਾਂ ਨੂੰ ਅਜਿਹੇ ਵਿਲੱਖਣ ਹੱਲ ਤਿਆਰ ਕਰਨ ਵੱਲ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਦੇ ਹਨ ਅਤੇ ਸੋਚ ਸਮਝ ਕੇ, ਸਹਿਯੋਗੀ ਭਾਵਨਾ ਨਾਲ ਅਤੇ ਅਰਥਪੂਰਨ ਤਕਨੀਕੀ ਤਰੱਕੀ ਜ਼ਰੀਏ ਸੰਚਾਲਿਤ ਇੱਕ ਸਵੈ ਨਿਰਭਰ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਐਸਆਈਐਚ-2025 ਦਾ ਆਯੋਜਨ ਸਿੱਖਿਆ ਮੰਤਰਾਲੇ (ਐਮਓਈ) ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਭਾਈਵਾਲ ਸੰਗਠਨਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਸੀ। ਇਹ ਐਮਓਈ ਦੇ ਇਨੋਵੇਸ਼ਨ ਸੈੱਲ ਵੱਲੋਂ ਕੀਤੀ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ ਜੋ ਵਿਦਿਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਗਠਨਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਦੀ ਹੈ।
ਇਹ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਉਦਯੋਗ ਭਾਈਵਾਲਾਂ ਦੁਆਰਾ ਪੇਸ਼ ਕੀਤੀਆਂ ਗਈਆਂ ਅਸਲ ਸੰਸਾਰ ਚੁਣੌਤੀਆਂ ਲਈ ਤਕਨਾਲੋਜੀ ਅਧਾਰਤ ਹੱਲ ਵਿਕਸਤ ਕਰਨ ਲਈ ਇਕੱਠੇ ਕਰਦੀ ਹੈ। ਇਸ ਦਾ ਉਦੇਸ਼ ਨਵੀਨਤਾ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨਾ, ਯੁਵਾ ਸਮੱਸਿਆ ਹੱਲ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਰਾਸ਼ਟਰੀ ਵਿਕਾਸ ਨੂੰ ਮਜ਼ਬੂਤ ਕਰਨ ਵਾਲੇ ਹੱਲਾਂ ਨੂੰ ਪ੍ਰੋ਼ਤਸਾਹਿਤ ਕਰਨਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ 2017 ਤੋਂ ਹਰ ਸਾਲ ਦੋ ਫਾਰਮੈਟਾਂ ਜਿਵੇਂ ਕਿ ਉੱਚ ਸਿੱਖਿਆ ਦੇ ਵਿਦਿਆਰਥੀਆਂ ਲਈ ਐਸਆਈਐਚ ਸਾਫਟਵੇਅਰ ਅਤੇ ਐਸਆਈਐਚ ਹਾਰਡਵੇਅਰ ਐਡੀਸ਼ਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।