ਯੁੱਧ ਨਸ਼ਿਆਂ ਵਿਰੁੱਧ” ਤਹਿਤ CASO ਆਪਰੇਸ਼ਨ ਦੌਰਾਨ ਨਸ਼ੇ ਸਮੇਤ 07 ਦੋਸ਼ੀ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 18 ਨਵੰਬਰ 2025
ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਖ਼ਿਲਾਫ਼ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਗਈ। ਸਵਪਨ ਸ਼ਰਮਾ IPS ਕਮਿਸ਼ਨਰ ਪੁਲਿਸ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡਿਪਟੀ ਕਮਿਸ਼ਨਰ ਪੁਲਿਸ- ਦਿਹਾਤੀ, ਵੈਭਵ ਸਹਿਗਲ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 04 ਲੁਧਿਆਣਾ ਕਮ- ਸਥਾਨਿਕ ਲੁਧਿਆਣਾ ਦੀ ਨਿਗਰਾਨੀ ਹੇਠ, ਇੰਦਰਜੀਤ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ-ਏ, ਸੁਮਿਤ ਸੂਦ ਸਹਾਇਕ ਕਮਿਸ਼ਨਰ ਪੁਲਿਸ ਪੂਰਬੀ ਵਲੋਂ ਜ਼ੋਨ–04 ਲੁਧਿਆਣਾ ਦੇ ਮੁੱਖ ਅਫਸਰ ਥਾਣਾ/ ਚੌਂਕੀ ਇੰਚਾਰਜ ਸਮੇਤ ਫੋਰਸ *CASO ਓਪਰੇਸ਼ਨ* ਤਹਿਤ ਅੱਜ ਮਿਤੀ- 18.11.2025 ਨੂੰ ਵੱਖ- ਵੱਖ ਏਰੀਆ ਘੋੜਾ ਕਲੋਨੀ ਤੇ ਅੰਬੇਦਕਰ ਕਲੋਨੀ, ਪਿੰਡ ਛੰਦੜਾਂ, ਪਿੰਡ ਚੌਂਤਾ, ਪਿੰਡ ਬੌਂਕੜ ਗੁਜਰਾਂ ਲੁਧਿਆਣਾ ਵਿਖੇ CASO ਸਰਚ ਓਪਰੇਸ਼ਨ ਚਲਾਇਆ ਗਿਆ।
ਇਸ ਦੌਰਾਨ ਵੱਖ–ਵੱਖ ਥਾਵਾਂ 'ਤੇ ਚੈਕਿੰਗ, ਰੇਡ ਅਤੇ ਨਿਗਰਾਨੀ ਕੀਤੀ ਗਈ, ਜਿਸ ਦੌਰਾਨ 06 ਮੁਕੱਦਮੇ ਦਰਜ ਕਰਕੇ ਵੱਖ–ਵੱਖ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।।
ਵੱਖ-ਵੱਖ ਥਾਣਿਆਂ ਵੱਲੋਂ ਕੀਤੀਆਂ ਕਾਰਵਾਈਆਂ ਅਧੀਨ ਕੁੱਲ 06 ਮੁਕੱਦਮੇ ਦਰਜ਼ ਕੀਤੇ ਗਏ। 1) ਮੁਕੱਦਮਾ ਨੰਬਰ 219 ਮਿਤੀ- 18.11.2025 ਥਾਣਾ ਮੋਤੀ ਨਗਰ ਅ/ਧ 22 NDPS Act ਤਹਿਤ ਅਕਾਸ਼ ਰਾਏ @ ਅੰਸ ਤੋਂ 250 ਨਸ਼ੀਲੀਆਂ ਗੋਲੀਆਂ ਖੁਲੀਆਂ ਬਰਾਮਦ ਹੋਈਆਂ। 2) ਮੁਕੱਦਮਾ ਨੰਬਰ 170 NDPS ਮਿਤੀ- 18.11.2025 ਥਾਣਾ ਫੋਕਲ ਪੁਆਇੰਟ ਅ/ਧ 27 NDPS Act ਤਹਿਤ ਮੁਨੀਸ਼ ਕਮਾਰ ਤੋਂ ਲਾਈਟਰ, ਪੰਨੀ, ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਆਦਿ 3) ਮੁਕੱਦਮਾ ਨੰਬਰ 140 18.11.2025 ਥਾਣਾ ਕੂੰਮ ਕਲਾਂ ਅ/ਧ 61/1/14 ਐਕਸਾਈਜ਼ ਐਕਟ ਤਹਿਤ ਕਮਲਾ ਦੇਵੀ ਤੋਂ 12 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ। 4) ਮੁਕੱਦਮਾ ਨੰਬਰ 139 ਮਿਤੀ- 18.11.2025 ਥਾਣਾ ਕੂੰਮ ਕਲਾਂ NDPS ਐਕਟ ਤਹਿਤ ਰਾਜੂ ਰਾਮ ਕੋਲੋਂ 2.50 kg ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। 5) ਮੁਕੱਦਮਾ ਨੰਬਰ 138 ਮਿਤੀ- 18.11.2025 ਥਾਣਾ ਕੂੰਮ ਕਲਾਂ 27 NDPS ਐਕਟ ਵਿੱਚ ਸਿਕੰਦਰ ਸਿੰਘ @ ਗੋਲੂ ਅਤੇ ਤੇਗ ਬਹਾਦਰ @ ਘੰਟੀ ਤੋਂ ਲਾਈਟਰ, ਪੰਨੀ, ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਆਦਿ ਬਰਾਮਦ ਹੋਏ। 6) ਮੁਕੱਦਮਾ ਨੰਬਰ 298 ਮਿਤੀ- 18.11.2024 ਥਾਣਾ ਡਿਵੀਜ਼ਨ ਨੰਬਰ 07, 27 NDPS ਐਕਟ ਵਿੱਚ ਸੰਨੀ ਪੁੱਤਰ ਕੇਹਰ ਸਿੰਘ ਤੋਂ ਵੀ ਇਹੀ ਸਮੱਗਰੀ—ਲਾਈਟਰ, ਪੰਨੀ , ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਆਦਿ ਬਰਾਮਦ ਕੀਤੇ ਗਏ।
ਉਪਰੋਕਤ ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾਂ ਦੀ ਪੁੱਛਗਿੱਛ ਦੇ ਆਧਾਰ ’ਤੇ, ਇਹਨਾਂ ਕੇਸਾਂ ਵਿੱਚ ਬੈਕਵਰਡ/ਫ਼ਾਰਵਰਡ ਲਿੰਕ ਦੌਰਾਨ ਸਫਾ ਮਿਸਲ ਪਰ ਆਈ ਸ਼ਹਾਦਤਾਂ ਅਨੁਸਾਰ ਸੰਬੰਧਤ ਵਿਅਕਤੀਆਂ ਖ਼ਿਲਾਫ਼ ਵੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।