ਵੱਡੀ ਖ਼ਬਰ: ਪੰਜਾਬ 'ਚ ਸਾਬਕਾ MLA ਦੇ ਪੋਤੇ ਨੂੰ ਮਾਰੀਆਂ ਗੋਲੀਆਂ
ਦੋ ਮੋਟਰਸਾਈਕਲ ਸਵਾਰਾਂ ਨੇ ਦਿੱਤੀ ਵਾਰਦਾਤ ਨੂੰ ਅੰਜਾਮ
ਰੋਹਿਤ ਗੁਪਤਾ
ਗੁਰਦਾਸਪੁਰ 18 ਨਵੰਬਰ 2025- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਤਹਿਤ ਆਉਂਦੇ ਇਲਾਕੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਪਹਿਲਦੀਪ ਸਿੰਘ ਆਪਣੀ ਐਕਟੀਵਾ ਸਕੂਟਰੀ 'ਤੇ ਆਪਣੇ ਘਰ ਘੁੰਮਣ ਕਲਾਂ ਵੱਲ ਨੂੰ ਜਾ ਰਿਹਾ ਸੀ ਕਿ ਵੱਡੇ ਘੁੰਮਣ ਪਿੰਡ ਨੇੜੇ ਉਸ 'ਤੇ ਸਪਲੈਂਡਰ ਸਵਾਰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾ ਦਿੱਤੀ ਗਈ।
ਗੋਲੀ ਪਹਿਲਦੀਪ ਸਿੰਘ ਦੇ ਗਲੇ ਨੂੰ ਛੂੰਹਦੀ ਹੋਈ ਨਿਕਲ ਗਈ, ਜਿਸ ਕਾਰਨ ਪਹਿਲਦੀਪ ਸਿੰਘ ਜਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਵਾਰਦਾਤ ਦੀ ਪੁਸ਼ਟੀ ਕਰ ਦਿੱਤੀ ਹੈ। ਪਹਿਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਾਬਕਾ ਐਮਐਲਏ ਹਰਬੰਸ ਸਿੰਘ ਘੁੰਮਣ ਦਾ ਪੋਤਾ ਹੈ।