ਸਲੀਪ ਐਕਸਪੋ ਮਿਡਲ ਈਸਟ 2025 ‘ਚ ਟ੍ਰਾਈਡੈਂਟ ਗਰੁੱਪ ਦਾ ਵੱਡਾ ਐਲਾਨ
6 ਮਿਲੀਅਨ ਸੰਯੁਕਤ ਅਰਬ ਅਮੀਰਾਤ ਦਿਰਹਮ (AED) ਦਾ ਨਿਵੇਸ਼, ਮਿਡਲ ਈਸਟ ਅਤੇ ਨਾਰਥ ਅਫਰੀਕਾ (ਐਮ.ਈ.ਏਨ.ਏ) ਖੇਤਰ ‘ਚ ਹੋਵੇਗੀ ਹੋਰ ਮਜ਼ਬੂਤ ਪਕੜ
ਪੰਜਾਬ/ਚੰਡੀਗੜ੍ਹ, 16 ਸਤੰਬਰ 2025
ਦੁਨੀਆ ਦੇ ਸਭ ਤੋਂ ਵੱਡੇ ਟੈਕਸਟਾਈਲ ਨਿਰਮਾਤਾਵਾਂ ‘ਚੋਂ ਇੱਕ, ਟ੍ਰਾਈਡੈਂਟ ਗਰੁੱਪ ਨੇ ਮਿਡਲ ਈਸਟ ਅਤੇ ਨਾਰਥ ਅਫਰੀਕਾ (ਐਮ.ਈ.ਏਨ.ਏ) ਖੇਤਰ ਵਿੱਚ ਆਪਣੀ ਹਿਸੇਦਾਰੀ ਨੂੰ ਹੋਰ ਮਜ਼ਬੂਤ ਕਰਦਿਆਂ ਦੋਹਰੀ ਨਿਵੇਸ਼ ਰਣਨੀਤੀ ਦੀ ਘੋਸ਼ਣਾ ਕੀਤੀ ਹੈ। ਟ੍ਰਾਈਡੈਂਟ ਗਰੁੱਪ ਪਹਿਲਾਂ ਹੀ ਖੇਤਰੀ ਵਿਸਤਾਰ ਲਈ 1 ਮਿਲੀਅਨ ਸੰਯੁਕਤ ਅਰਬ ਅਮੀਰਾਤ ਦਿਰਹਮ ਦਾ ਨਿਵੇਸ਼ ਕਰ ਚੁੱਕਾ ਹੈ। ਹੁਣ ਦੁਬਈ ਵਿੱਚ ਚੱਲ ਰਹੇ ਸਲੀਪ ਐਕਸਪੋ ਮਿਡਲ ਈਸਟ 2025 ਪ੍ਰਦਰਸ਼ਨੀ ਦੌਰਾਨ 5 ਮਿਲੀਅਨ ਸੰਯੁਕਤ ਅਰਬ ਅਮੀਰਾਤ ਦਿਰਹਮ ਦਾ ਵਾਧੂ ਨਿਵੇਸ਼ ਇੱਕ ਆਧੁਨਿਕ ਵੇਅਰਹਾਉਸ ਅਤੇ ਸਟਾਕਿੰਗ ਸੁਵਿਧਾ ਵਿੱਚ ਕਰਨ ਦੀ ਘੋਸ਼ਣਾ ਕੀਤੀ ਗਈ। ਇਸ ਕਦਮ ਨਾਲ ਟ੍ਰਾਈਡੈਂਟ ਨੇ ਮਿਡਲ ਈਸਟ ਅਤੇ ਨਾਰਥ ਅਫਰੀਕਾ ਬਾਜ਼ਾਰਾਂ ਪ੍ਰਤੀ ਆਪਣਾ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ ਸਾਫ ਕੀਤਾ ਹੈ। ਇਸ ਨਾਲ ਸਪਲਾਈ ਚੇਨ ਹੋਰ ਮਜ਼ਬੂਤ ਹੋਵੇਗੀ ਅਤੇ ਗਾਹਕਾਂ ਤੱਕ ਉਤਪਾਦਾਂ ਦੀ ਪਹੁੰਚ ਹੋਰ ਆਸਾਨ ਹੋ ਜਾਵੇਗੀ।
15 ਤੋਂ 17 ਸਤੰਬਰ ਤੱਕ ਦੁਬਈ ਵਰਲਡ ਟਰੇਡ ਸੈਂਟਰ ਦੇ ਸ਼ੇਖ ਸਾਈਦ ਹਾਲ ਅਤੇ ਟਰੇਡ ਸੈਂਟਰ ਏਰੀਨਾ ਵਿੱਚ ਹੋ ਰਹੇ ਸਲੀਪ ਐਕਸਪੋ ਮਿਡਲ ਈਸਟ 2025 ਵਿੱਚ ਟ੍ਰਾਈਡੈਂਟ ਨੇ ਬੈਡ ਅਤੇ ਬਾਥ ਲਿਨੇਨ, ਮਾਈ ਟ੍ਰਾਈਡੈਂਟ, ਯਾਰਨ, ਪੇਪਰ ਅਤੇ ਬਾਥਰੋਬਜ਼ ਸਮੇਤ ਆਪਣਾ ਪੂਰਾ ਪ੍ਰੋਡਕਟ ਪੋਰਟਫੋਲਿਓ ਪ੍ਰਦਰਸ਼ਿਤ ਕੀਤਾ। ਇਹ ਐਕਸਪੋ ਮਿਡਲ ਈਸਟ ਅਤੇ ਨਾਰਥ ਅਫਰੀਕਾ ਖੇਤਰ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਸਮਾਗਮ ਹੈ ਜੋ ਸਲੀਪ, ਮੈਟ੍ਰੈੱਸ ਅਤੇ ਬੈਡਿੰਗ ਉਦਯੋਗ ਨੂੰ ਸਮਰਪਿਤ ਹੈ। ਇਸ ਸਾਲ ਦੇ ਪ੍ਰਦਰਸ਼ਨ ਦਾ ਖ਼ਾਸ ਆਕਰਸ਼ਣ ਰਿਹਾ ਟ੍ਰਾਈਡੈਂਟ ਦੀ ਪੇਟੈਂਟਡ ਏਅਰ ਰਿਚ® ਤਕਨਾਲੋਜੀ ਦਾ 20ਵਾਂ ਵਰ੍ਹਾ। ਇਹ ਨਵੀਂਨਤਾ ਪੰਖ ਦੇ ਹਲਕੇਪਣ ਅਤੇ ਕੋਮਲਤਾ ਤੋਂ ਪ੍ਰੇਰਿਤ ਹੈ।
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਸ੍ਰੀ ਰਜਿੰਦਰ ਗੁਪਤਾ ਨੇ ਕਿਹਾ: "ਟ੍ਰਾਈਡੈਂਟ ਗਰੁੱਪ ਤਕਨੀਕੀ ਤੌਰ ‘ਤੇ ਦੁਨੀਆ ਦੇ ਸਭ ਤੋਂ ਏਡਵਾੰਸਡ ਸਲੀਪ ਅਤੇ ਬੈਡਿੰਗ ਉਤਪਾਦ ਤਿਆਰ ਕਰਦਾ ਹੈ। ਮਿਡਲ ਈਸਟ ਅਤੇ ਨਾਰਥ ਅਫਰੀਕਾ ਖੇਤਰ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਮੰਚ ਸਲੀਪ ਐਕਸਪੋ ਸਾਡੇ ਇਨੋਵੇਸ਼ਨ ਨੂੰ ਵਿਖਾਉਣ ਲਈ ਸਭ ਤੋਂ ਵਧੀਆ ਮੌਕਾ ਹੈ। ਸੰਯੁਕਤ ਅਰਬ ਅਮੀਰਾਤ ਦਿਰਹਮ 1 ਮਿਲੀਅਨ ਪਹਿਲਾਂ ਹੀ ਸ਼ੋਰੂਮ ਅਤੇ ਦਫ਼ਤਰ ਲਈ ਨਿਵੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਸੰਯੁਕਤ ਅਰਬ ਅਮੀਰਾਤ ਦਿਰਹਮ 5 ਮਿਲੀਅਨ ਦਾ ਵਾਧੂ ਨਿਵੇਸ਼ ਵੇਅਰਹਾਉਸ ਅਤੇ ਸਟਾਕਿੰਗ ਸੁਵਿਧਾ ਵਿੱਚ ਕੀਤਾ ਜਾ ਰਿਹਾ ਹੈ। ਇਹ ਸਾਡੇ ਮਿਡਲ ਈਸਟ ਅਤੇ ਨਾਰਥ ਅਫਰੀਕਾ ਬਾਜ਼ਾਰ ਪ੍ਰਤੀ ਡੂੰਘੀ ਵਚਨਬੱਧਤਾ ਦਾ ਸਬੂਤ ਹੈ।”