ਵੱਡੀ ਖ਼ਬਰ: 21 HPS ਅਫ਼ਸਰ ਬਣੇ IPS, ਸੂਚੀ ਜਾਰੀ
UPSC ਵੱਲੋਂ ਸਾਲ 2021 ਤੋਂ 2025 ਤੱਕ ਦੀ ਪ੍ਰਮੋਸ਼ਨ ਸੂਚੀ ਜਾਰੀ; 21 ਅਧਿਕਾਰੀਆਂ ਨੂੰ ਮਿਲੀ ਤਰੱਕੀ; ਸੁਮੇਰ ਸਿੰਘ ਅਤੇ ਤਾਨਿਆ ਸਿੰਘ ਨੂੰ ਆਰਜ਼ੀ (ਅਸਥਾਈ) ਤੌਰ 'ਤੇ ਮਿਲੀ ਪਦਉੱਨਤੀ
Babushahi Network
ਚੰਡੀਗੜ੍ਹ, 21 ਮਈ 2026- ਹਰਿਆਣਾ ਪੁਲਿਸ ਪ੍ਰਸ਼ਾਸਨ ਵਿੱਚ ਉਸ ਸਮੇਂ ਵੱਡੀ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਹਰਿਆਣਾ ਪੁਲਿਸ ਸੇਵਾ (HPS) ਦੇ 21 ਸੀਨੀਅਰ ਅਫ਼ਸਰਾਂ ਨੂੰ ਭਾਰਤੀ ਪੁਲਿਸ ਸੇਵਾ (IPS) ਕਾਡਰ ਵਿੱਚ ਪਦਉੱਨਤ (Promote) ਕਰ ਦਿੱਤਾ ਗਿਆ। UPSC ਵੱਲੋਂ ਸਾਲ 2021 ਤੋਂ 2025 ਤੱਕ ਦੀਆਂ ਚੋਣ ਸੂਚੀਆਂ ਦੇ ਆਧਾਰ 'ਤੇ ਇਨ੍ਹਾਂ ਅਫ਼ਸਰਾਂ ਨੂੰ ਆਈ.ਪੀ.ਐਸ. ਵਜੋਂ ਤਰੱਕੀ ਦੇਣ ਦਾ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਸਭ ਤੋਂ ਪ੍ਰਮੁੱਖ ਨਾਂ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਮਮਤਾ ਖ਼ਰਬ ਦਾ ਹੈ, ਜੋ ਹੁਣ ਹਰਿਆਣਾ ਪੁਲਿਸ ਵਿੱਚ ਆਈ.ਪੀ.ਐਸ. ਅਧਿਕਾਰੀ ਬਣ ਗਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੋਈ ਵਿਭਾਗੀ ਪਦਉੱਨਤੀ ਕਮੇਟੀ (DPC) ਦੀ ਅਹਿਮ ਬੈਠਕ ਵਿੱਚ 29 ਐਚ.ਪੀ.ਐਸ. ਅਫ਼ਸਰਾਂ ਦੇ ਨਾਂ ਪਦਉੱਨਤੀ ਲਈ ਵਿਚਾਰੇ ਗਏ ਸਨ, ਜਿਨ੍ਹਾਂ ਵਿੱਚੋਂ 21 ਅਫ਼ਸਰਾਂ ਦੇ ਨਾਵਾਂ 'ਤੇ ਅੰਤਿਮ ਮੋਹਰ ਲਗਾਈ ਗਈ ਹੈ। ਜਾਰੀ ਕੀਤੀ ਗਈ 21 ਅਫ਼ਸਰਾਂ ਦੀ ਸੂਚੀ ਵਿੱਚ ਸ਼ਾਮਲ ਸੁਮੇਰ ਸਿੰਘ ਅਤੇ ਤਾਨਿਆ ਸਿੰਘ ਨੂੰ ਫਿਲਹਾਲ ਅਸਥਾਈ (Provisional) ਆਧਾਰ 'ਤੇ ਪਦਉੱਨਤੀ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਚਾਰ ਸਾਲਾਂ ਦੀ ਚੋਣ ਸੂਚੀ ਵਿੱਚ ਸ਼ਾਮਲ ਸੁਮੇਰ ਸਿੰਘ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲੰਬਿਤ (Pending) ਹੈ। ਇਸੇ ਤਰ੍ਹਾਂ ਮਹਿਲਾ ਅਫ਼ਸਰ ਤਾਨਿਆ ਸਿੰਘ ਦੇ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਲੰਬਿਤ ਹੋਣ ਕਾਰਨ ਇਨ੍ਹਾਂ ਦੋਵਾਂ ਨੂੰ ਆਰਜ਼ੀ ਤੌਰ 'ਤੇ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਾਲ-ਵਾਰ ਅਫ਼ਸਰਾਂ ਦੀ ਚੋਣ ਸੂਚੀ
ਚੋਣ ਸੂਚੀ - 2020: ਰਾਜੀਵ ਦੇਸ਼ਵਾਲ, ਸੁਮੇਰ ਸਿੰਘ, ਮੁਕੇਸ਼ ਕੁਮਾਰ, ਸੁਰੇਸ਼ ਕੁਮਾਰ ਅਤੇ ਵੀਰੇਂਦਰ ਸਿੰਘ।
ਚੋਣ ਸੂਚੀ - 2021: ਸੁਮੇਰ ਸਿੰਘ, ਕ੍ਰਿਸ਼ਨ ਕੁਮਾਰ, ਧਰਮਬੀਰ ਸਿੰਘ, ਬਲਜਿੰਦਰ ਸਿੰਘ ਅਤੇ ਜੈਬੀਰ ਸਿੰਘ।
ਚੋਣ ਸੂਚੀ - 2022: ਸੁਮੇਰ ਸਿੰਘ, ਧਿਆਨ ਸਿੰਘ ਪੂਨੀਆ, ਰਾਜਕੁਮਾਰ ਵਾਲੀਆ, ਤਾਹਿਰ ਹੁਸੈਨ ਅਤੇ ਰਾਜੇਸ਼ ਕੁਮਾਰ।
ਚੋਣ ਸੂਚੀ - 2023: ਸੁਮੇਰ ਸਿੰਘ ਅਤੇ ਰਵਿੰਦਰ ਕੁਮਾਰ।
ਚੋਣ ਸੂਚੀ - 2024: ਸੁਮੇਰ ਸਿੰਘ, ਨਰਿੰਦਰ ਸਿੰਘ, ਵਿਜੇ ਸਿੰਘ ਅਤੇ ਸਿਧਾਰਥ ਢਾਂਡਾ।
ਚੋਣ ਸੂਚੀ - 2025: ਮਮਤਾ ਖ਼ਰਬ, ਤਾਨਿਆ ਸਿੰਘ, ਕਰਨ ਗੋਇਲ ਅਤੇ ਸੰਦੀਪ ਕੁਮਾਰ।
- Download Babushahi App
-
-