ਗੁਰਦਾਸਪੁਰ: ਸੜਕ ਕੰਡੇ ਤੋਂ ਨੌਜਵਾਨ ਦੀ ਲਾਸ਼ ਮਿਲੀ
ਰੋਹਿਤ ਗੁਪਤਾ , ਗੁਰਦਾਸਪੁਰ
ਗੁਰਦਾਸਪੁਰ ਕਲਾਨੌਰ ਰੋਡ ਤੇ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ ਇੱਕ ਦੀ ਮਾਰਕੀਟ ਦੇ ਸਾਹਮਣੇ ਸਥਿਤ ਇੱਕ ਨਿੱਜੀ ਮਾਲ ਦੇ ਬਾਹਰੋਂ ਸੜਕ ਕਿਨਾਰਿਓਂਂ ਭੇਦ ਭਰੇ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਨ ਰਾਜਾ ਪੁੱਤਰ ਵੀ ਹੀਰਾ ਮਸੀਹ ਵਾਸੀ ਕੋਟ ਮੋਹਨ ਦੇ ਤੌਰ ਤੇ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੀ ਜਾਂਚ ਕਰ ਰਹੀ ਹੈ ਕਿ ਇਹ ਕੋਈ ਸੜਕ ਦੁਰਘਟਨਾ ਹੈ ਜਾਂ ਫਿਰ ਗਰਮੀ ਜਾਂ ਕਿਸੇ ਹੋਰ ਵਜਾਹ ਨਾਲ ਨੌਜਵਾਨ ਦੀ ਮੌਤ ਹੋਈ ਹੈ।
ਮੌਕੇ ਤੇ ਪਹੁੰਚੇ ਨੌਜਵਾਨ ਦੇ ਪਿੰਡ ਦੇ ਵਿਅਕਤੀ ਵਿਪਨ ਕੁਮਾਰ ਨੇ ਦੱਸਿਆ ਕਿ ਨੌਜਵਾਨ ਕੋਟ ਮੋਹਨ ਦਾ ਰਹਿਣ ਵਾਲਾ ਹੈ ਤੇ ਦਿਹਾੜੀਦਾਰ ਮਜ਼ਦੂਰ ਹੈ। ਅੱਜ ਵੀ ਸ਼ਾਇਦ ਉਹ ਕੰਮ ਦੇ ਸਿਲਸਿਲੇ ਵਿੱਚ ਹੀ ਗੁਰਦਾਸਪੁਰ ਆਇਆ ਹੋਵੇਗਾ । ਉਹ ਇਧਰੋਂ ਗੁਜਰ ਰਹੇ ਸਨ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸੜਕ ਕਿਨਾਰੇ ਕੋਈ ਨੌਜਵਾਨ ਡਿੱਗਿਆ ਪਿਆ ਹੈ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹ ਉਹਨਾਂ ਦੇ ਪਿੰਡ ਰਾਜਾ ਸੀ ਜੋ ਦਿਹਾੜੀ ਟੱਪਾ ਕਰਦਾ ਹੈ ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਜੇ ਰਾਜਨ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾ ਦਾ ਪਤਾ ਲੱਗੇਗਾ ।
- Download Babushahi App
-
-