CGC ਯੂਨੀਵਰਸਿਟੀ ਮੋਹਾਲੀ ਨੇ ਮੈਨੇਜਮੈਂਟ ਸਮਿਟ 2026 ਦੌਰਾਨ 'ਯੰਗ ਇੰਡੀਅਨਜ਼' ਨਾਲ ਕੀਤਾ ਅਹਿਮ ਸਮਝੌਤਾ
ਮੋਹਾਲੀ, 20 ਮਈ
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਲੋਂ ਵਿਦਿਆਰਥੀਆਂ ਉਦਯੋਗਿਕ ਜਗਤ ਨਾਲ ਜੋੜਨ ਅਤੇ ਉਨ੍ਹਾਂ ਦੇ ਵਿਹਾਰਕ ਵਿਕਾਸ ਮਜ਼ਬੂਤ ਕਰਨ ਵੱਲ ਇੱਕ ਹੋਰ ਸਾਰਥਕ ਕਦਮ ਚੁੱਕਦਿਆਂ ਕੈਂਪਸ ਦੇ 'ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼' ਨੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੀ ਇੱਕ ਪ੍ਰਮੁੱਖ ਪਹਿਲਕਦਮੀ 'ਯੰਗ ਇੰਡੀਅਨਜ਼' ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇਹ ਸਮਝੌਤਾ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ 'ਮੈਨੇਜਮੈਂਟ ਸਮਿਟ 2026' ਦੌਰਾਨ ਕੀਤਾ ਗਿਆ।
ਇਸ ਸਮਝੌਤੇ 'ਤੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੀ ਡੀਨ ਪ੍ਰੋ. ਉਮਾ ਪੀ. ਜੈਦੇਵ ਅਤੇ 'ਕੋਰ ਮੈਟਲ ਕ੍ਰਾਫਟਸ ਲਿਮਟਿਡ' ਦੇ ਡਾਇਰੈਕਟਰ ਤੇ 'ਯੰਗ ਇੰਡੀਅਨਜ਼' (ਚੰਡੀਗੜ੍ਹ ਚੈਪਟਰ) ਦੇ ਚੇਅਰਮੈਨ ਮਿਸਟਰ ਅਕਸ਼ਿਤ ਗਰਗ ਨੇ ਡਾ. ਹਰਲੀਨ ਕੌਰ ਢਿੱਲੋਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਇੰਡਸਟਰੀ ਦੇ ਮਾਹਿਰਾਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ।
ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਕਿਤਾਬੀ ਗਿਆਨ ਅਤੇ ਕਲਾਸਰੂਮ ਤੋਂ ਬਾਹਰ ਨਿਕਲ ਕੇ ਬਹੁਤ ਕੁਝ ਨਵਾਂ ਸਿੱਖਣ ਦੇ ਮੌਕੇ ਪ੍ਰਦਾਨ ਕਰਨਾ ਹੈ। 'ਯੰਗ ਇੰਡੀਅਨਜ਼' ਪਲੇਟਫਾਰਮ ਦੇ ਜ਼ਰੀਏ ਹੁਣ ਵਿਦਿਆਰਥੀ ਲੀਡਰਸ਼ਿਪ ਪ੍ਰੋਗਰਾਮਾਂ, ਨੈੱਟਵਰਕਿੰਗ ਈਵੈਂਟਸ, ਉੱਦਮਤਾ ਨਾਲ ਜੁੜੇ ਕਾਰਜਾਂ, ਸਮਾਜਿਕ ਪ੍ਰਭਾਵ ਵਾਲੀਆਂ ਗਤੀਵਿਧੀਆਂ ਅਤੇ ਹੁਨਰ ਵਿਕਾਸ ਸੈਸ਼ਨਾਂ ਵਿੱਚ ਹਿੱਸਾ ਲੈ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਉਦਯੋਗਾਂ ਦੇ ਤਜ਼ਰਬੇਕਾਰ ਪੇਸ਼ੇਵਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦਾ ਮੌਕਾ ਵੀ ਮਿਲੇਗਾ।
ਸਮਝੌਤਾ ਹਸਤਾਖਰ ਕਰਨ ਦੀ ਰਸਮ ਦੌਰਾਨ ਕੈਂਪਸ ਦਾ ਮਾਹੌਲ ਬੇਹੱਦ ਉਤਸ਼ਾਹਜਨਕ ਸੀ। ਵਿਦਿਆਰਥੀਆਂ ਨੇ ਇਸ ਪਾਰਟਨਰਸ਼ਿਪ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ, ਕਿਉਂਕਿ ਉਹ ਇਸ ਪ੍ਰੈਕਟੀਕਲ ਐਕਸਪੋਜ਼ਰ ਹਾਸਲ ਕਰਨ, ਪੇਸ਼ੇਵਰ ਨੈੱਟਵਰਕ ਬਣਾਉਣ ਅਤੇ ਕਾਰਪੋਰੇਟ ਜਗਤ ਵਿੱਚ ਕਦਮ ਰੱਖਣ ਲਈ ਲੋੜੀਂਦਾ ਆਤਮ-ਵਿਸ਼ਵਾਸ ਹਾਸਲ ਕਰਨ ਦੇ ਇੱਕ ਸੁਨਹਿਰੀ ਮੌਕੇ ਵਜੋਂ ਦੇਖ ਰਹੇ ਹਨ।
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੈਨੇਜਮੈਂਟ ਨੇ ਹਮੇਸ਼ਾ ਅਕਾਦਮਿਕ ਸਿੱਖਿਆ ਤੋਂ ਪਰ੍ਹੇ ਜਾ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦਿੱਤਾ ਹੈ। ਯੂਨੀਵਰਸਿਟੀ ਵੱਲੋਂ ਨਵੀਨਤਾ (ੀਨਨੋਵੳਟਿੋਨ), ਅਨੁਭਵੀ ਸਿੱਖਿਆ ਅਤੇ ਲੀਡਰਸ਼ਿਪ ਦਿੱਤਾ ਜਾ ਰਿਹਾ ਨਿਰੰਤਰ ਸਮਰਥਨ ਇਸੇ ਵਿਜ਼ਨ ਦਾ ਹਿੱਸਾ ਹੈ।
ਇਸ ਦੌਰਾਨ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਨੇ ਇਸ ਸਮਾਗਮ ਸਫ਼ਲ ਬਣਾਉਣ ਲਈ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ, 'ਯੰਗ ਇੰਡੀਅਨਜ਼' ਦੇ ਨੁਮਾਇੰਦਿਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਪ੍ਰਗਟਾਇਆ। ਇਸ ਸਾਂਝੇਦਾਰੀ ਨਾਲ ਸੀ.ਜੀ.ਸੀ. ਯੂਨੀਵਰਸਿਟੀ, ਮੋਹਾਲੀ ਨੇ ਵਿਦਿਆਰਥੀਆਂ ਸਿਰਫ਼ ਨੌਕਰੀਆਂ ਲਈ ਹੀ ਨਹੀਂ, ਸਗੋਂ ਭਵਿੱਖ ਦੇ ਆਤਮ-ਵਿਸ਼ਵਾਸੀ ਲੀਡਰ ਅਤੇ ਨਵੀਨਤਾਕਾਰੀ ਬਣਾਉਣ ਦੀ ਆਪਣੀ ਵਚਨਬੱਧਤਾ ਹੋਰ ਮਜ਼ਬੂਤ ਕੀਤਾ ਹੈ।
- Download Babushahi App
-
-