← ਪਿਛੇ ਪਰਤੋ
ਅੰਕਰ ਗੁਪਤਾ ਆਈਪੀਐਸ ਹੋਣਗੇ ਲੁਧਿਆਣਾ (ਦਿਹਾਤੀ) ਦੇ ਨਵੇਂ ਪੁਲਿਸ ਕਪਤਾਨ
ਦੀਪਕ ਜੈਨ
ਜਗਰਾਉਂ 21 ਫਰਵਰੀ 2025 - ਪੰਜਾਬ ਸਰਕਾਰ ਵੱਲੋਂ ਅੱਜ ਵੱਡੇ ਪੱਧਰ ਤੇ ਪੁਲਿਸ ਅਫਸਰ ਸਾਹਿਬਾਨ ਦੀਆਂ ਬਦਲੀਆਂ ਕਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹਨਾਂ ਬਦਲੀਆਂ ਵਿੱਚ ਏਡੀਜੀਪੀ ਰੈਂਕ ਤੋਂ ਲੈ ਕੇ ਆਈਜੀਪੀ, ਡੀਆਈਜੀ ਅਤੇ ਕਮਿਸ਼ਨਰ ਆਫ ਪੁਲਿਸ ਅਤੇ ਕਈ ਜਿਲਿਆਂ ਦੇ ਐਸਐਸਪੀ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਨੂੰ ਬਦਲ ਕੇ ਏਆਈਜੀ ਕਰਾਈਮ ਪੰਜਾਬ ਚੰਡੀਗੜ੍ਹ ਵਿਖੇ ਲਗਾਇਆ ਗਿਆ ਹੈ ਅਤੇ ਉਹਨਾਂ ਦੀ ਥਾਂ ਤੇ ਲੁਧਿਆਣਾ ਦਿਹਾਤੀ ਦਾ ਐਸਐਸਪੀ ਅੰਕਰ ਗੁਪਤਾ ਆਈਪੀਐਸ ਨੂੰ ਲਗਾਇਆ ਗਿਆ ਹੈ। ਅੰਕਰ ਗੁਪਤਾ ਪਹਿਲਾਂ ਡੀਸੀਪੀ ਲਾ ਐਂਡ ਆਰਡਰ ਜਲੰਧਰ ਵਿਖੇ ਤੈਨਾਤ ਸਨ।
Total Responses : 505