ਪੰਜਾਬ ਸਖੀ ਸ਼ਕਤੀ ਮੇਲਾ: 19 ਮਾਰਚ ਤੋਂ 21 ਮਾਰਚ ਤੱਕ ਸਰਕਾਰੀ ITI ਮੋਗਾ ਵਿਖੇ ਲੱਗਣਗੀਆਂ ਰੌਣਕਾਂ
*ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਵੱਲੋਂ ਲੋਕਾਂ ਨੂੰ ਪਰਿਵਾਰਾਂ ਸਮੇਤ ਸ਼ਮੂਲੀਅਤ ਦਾ ਸੱਦਾ*
*-ਔਰਤਾਂ ਵੱਲੋਂ ਤਿਆਰ ਉਤਪਾਦ ਹੋਣਗੇ ਖਿੱਚ ਦਾ ਕੇਂਦਰ*
*ਪ੍ਰਸਿੱਧ ਗਾਇਕ ਮੰਡੇਰ ਬਦ੍ਰਰਜ ਕਰਨਗੇ ਲੋਕਾਂ ਦਾ ਮਨੋਰੰਜਨ*
ਮੋਗਾ, 15 ਮਾਰਚ,
ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਰੈਂਪ’ (ਆਰਏਐੱਮਪੀ) ਸਕੀਮ ਅਧੀਨ 19 ਤੋਂ 21 ਮਾਰਚ 2026 ਤੱਕ ਜ਼ਿਲ੍ਹਾ ਪੱਧਰੀ ‘ਪੰਜਾਬ ਸਖੀ ਸ਼ਕਤੀ ਮੇਲਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਲਗਾਇਆ ਜਾਵੇਗਾ। ਇਸ ਮੇਲੇ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਦਾ ਹੋਵੇਗਾ। ਪ੍ਰਸਿੱਧ ਗਾਇਕ ਮੰਡੇਰ ਬਦ੍ਰਰਜ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰਨਗੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਕਰਦਿਆਂ ਕਿਹਾ ਕਿ ਮੇਲੇ ਵਿਚ ਮਹਿਲਾਵਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਵਿਸ਼ੇਸ਼ ਸਟਾਲ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੀ ਕਾਬਲਿਯਤ ਦਰਸਾਉਣ ਦਾ ਸੁਨੇਹਰਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਮਹਿਲਾ ਉੱਦਮੀਆਂ, ਸਵੈ ਸਹਾਇਤਾ ਸਮੂਹਾਂ ਅਤੇ ਸੂਖਮ ਉਦਯੋਗਾਂ ਨੂੰ ਇਕ ਮਜ਼ਬੂਤ ਵਪਾਰਕ ਮੰਚ ਪ੍ਰਦਾਨ ਕਰਨਾ ਹੈ। ਇਸ ਮੇਲੇ ਵਿਚ ਵਪਾਰਕ ਗਤੀਵਿਧੀਆਂ ਦੇ ਨਾਲ-ਨਾਲ ਲੋਕਾਂ ਦੇ ਮਨੋਰੰਜਨ ਲਈ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹਨਾਂ ਮਹਿਲਾਉਦਮੀਆਂ ਨੇ ਸਰਕਾਰ ਪਾਸੋ ਵਿੱਤੀ ਪ੍ਰੋਤਸਾਹਨ ਲੈ ਕੇ ਆਪਣੇ ਉਦਯੋਗ ਸਥਾਪਿਤ ਕੀਤੇ ਹਨ ਜਾਂ ਆਪਣੇ ਸਵੈ-ਰੋਜਗਾਰ ਚਲਾਏ ਹਨ, ਉਹਨਾ ਨੂੰ ਆਪਣੇ ਉੱਤਪਾਦਾਂ ਦੀ ਸੇਲ ਕਰਨ ਲਈ ਮੁਫਤ ਸਟਾਲਾਂ ਦਿੱਤੀਆਂ ਜਾਣਗੀਆਂ। ਇਸ ਮੇਲੇ ਵਿੱਚ ਡੀ.ਸੀ. ਹੈਡੀਕਰਾਫਟ ਹੁਸਿਆਰਪੁਰ ਵਲੋਂ ਵੀ 5 ਸਟਾਲਾਂ ਲਗਾਈਆਂ ਜਾਣੀਆਂ ਹਨ ਅਤੇ ਵੋਮੈਨ ਸੈਲਫ ਹੈਲਪ ਗਰੁੱਪਾਂ ਵਲੋਂ ਲਾਈਵ ਫੂਡ ਸਟਾਲਜ ( ਮੱਕੀ ਦੀ ਰੋਟੀ, ਸਰੋਂ ਦਾ ਸਾਗ ਆਦਿ) ਲਗਾਈਆਂ ਜਾਣਗੀਆਂ।
ਮੇਲੇ ਵਿੱਚ ਜਿਹੜੀਆਂ ਮਹਿਲਾਵਾਂ ਵਲੋਂ ਵਧੀਆਂ ਕਾਰਜਗਾਰੀ /ਸਟਾਲ ਲਾਈ ਜਾਵੇ ਉਹਨਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ।
ਉਹਨਾਂ ਜਿਲ੍ਹੇ ਦੇ ਸਾਰੇ ਸਰਪੰਚਾਂ, ਮਿਉਂਸੀਪਲ ਕੌਸਲਾਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਆਮ ਜਨਤਾ ਨੂੰ ਇਸ ਮੇਲੇ ਵਿੱਚ ਸਾਮਲ ਹੋ ਕੇ ਮਹਿਲਾ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਓਹਨਾ ਜ਼ਿਲ੍ਹਾ ਵਾਸੀਆਂ ਨੂੰ ਇਸ ਮੇਲੇ ਵਿੱਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ।
Click to Follow Babushahi Facebook page →