69 ਵੀਆਂ ਪੰਜਾਬ ਸਕੂਲ ਖੇਡਾਂ ਜੂਡੋ ਅੰਡਰ 14ਸਾਲ ਲੜਕੇ ਵਿੱਚ ਗੁਰਦਾਸਪੁਰ ਨੇ ਝੰਡੇ ਗੱਡੇ
ਸਿਵਮ ਸ਼ਰਮਾ ਗੁਰਦਾਸਪੁਰ ਜੂਡੋਕਾ ਐਲਾਨੇ ਗਏ
ਰੋਹਿਤ ਗੁਪਤਾ
ਗੁਰਦਾਸਪੁਰ 8 ਨਵੰਬਰ
ਸਿਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਮਤੀ ਪਰਮਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿਖਿਆ ਗੁਰਦਾਸਪੁਰ ਅਤੇ ਮੈਡਮ ਅਨੀਤਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਗੁਰਦਾਸਪੁਰ ਦੀ ਅਗਵਾਈ ਹੇਠ 3 ਰੋਜ਼ਾ 69 ਵੀਆਂ ਪੰਜਾਬ ਸਕੂਲ ਖੇਡਾਂ 2025-26 ਅੰਡਰ 14 ਸਾਲ ਜੂਡੋ ਲੜਕੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਲੜਕਿਆਂ ਨੇ 5 ਗੋਲਡ ਮੈਡਲ 1 ਸਿਲਵਰ ਮੈਡਲ ਜਿੱਤ ਕੇ ਇੱਕ ਪਾਸੜ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ। ਅਤੇ 28 ਅੰਕ ਪ੍ਰਾਪਤ ਕਰਕੇ ਜੇਤੂ ਟਰਾਫੀ ਹਾਸਲ ਕੀਤੀ ਹੈ। ਜਦੋਂ ਕਿ ਹੁਸ਼ਿਆਰਪੁਰ, ਲੁਧਿਆਣਾ 8 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਦੂਜੇ ਸਥਾਨ ਤੇ ਅਤੇ ਪਠਾਨਕੋਟ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਲੜਕੀਆਂ ਦੇ ਗਰੁੱਪ ਵਿਚ ਜਲੰਧਰ ਪਹਿਲੇ ਨੰਬਰ ਤੇ, ਹੁਸ਼ਿਆਰਪੁਰ ਦੂਜੇ ਸਥਾਨ ਤੇ ਅਤੇ ਗੁਰਦਾਸਪੁਰ ਤੀਜੇ ਸਥਾਨ ਤੇ ਆਇਆ। ਇਸ ਟੂਰਨਾਮੈਂਟ ਵਿੱਚ ਸ਼ਿਵਮ ਸ਼ਰਮਾ ਗੁਰਦਾਸਪੁਰ ਅਤੇ ਪ੍ਰਿਆ ਜਲੰਧਰ ਬੈਸਟ ਜੂਡੋਕਾ ਐਲਾਨੇ ਗਏ। ਅੱਜ ਦੇ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਜੂਡੋ ਖਿਡਾਰੀ ਡੀ ਐਸ ਪੀ ਬਟਾਲਾ ਕਪਿਲ ਕੌਸਲ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਕੋਚਾਂ ਦੀ ਆਗਿਆ ਦਾ ਪਾਲਣ ਕਰਨ ਅਤੇ ਸਖ਼ਤ ਮਿਹਨਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ।ਮੈਡਮ ਅਨੀਤਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਦੇ ਤਕਰੀਬਨ 20 ਜ਼ਿਲਿਆਂ ਦੇ 200 ਦੇ ਲਗਭਗ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਖਿਡਾਰੀਆਂ ਦੀ ਵੱਖ ਵੱਖ ਸਕੂਲਾਂ ਵਿੱਚ ਰਿਹਾਇਸ਼ ਦਿੱਤੀ ਗਈ ਅਤੇ ਜ਼ਿਲ੍ਹਾ ਸਕੂਲ ਖੇਡ ਕਮੇਟੀ ਦੀ ਦੇਖ ਰੇਖ ਹੇਠ ਖਿਡਾਰੀਆਂ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ 5 ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ ਅਤੇ ਅਗਲੇ ਦਿਨਾਂ ਵਿੱਚ ਅੰਡਰ 19 ਸਾਲ ਸਕੂਲ ਖੇਡਾਂ ਪਠਾਨਕੋਟ ਵਿਖੇ ਹੋ ਰਹੀਆਂ ਹਨ ਜਿਸ ਵਿਚ ਗੁਰਦਾਸਪੁਰ ਦੀ ਜੂਡੋ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਸਾਬਕਾ ਜੂਡੋ ਖਿਡਾਰੀ ਜਤਿੰਦਰ ਪਾਲ ਸਿੰਘ ਐਸ ਐਚ ਓ ਕਲਾਨੌਰ ਸਾਹਿਲ ਪਠਾਣੀਆਂ ਐਸ ਐਚ ਓ ਬਹਿਰਾਮਪੁਰ, ਦਵਿੰਦਰ ਪ੍ਰਕਾਸ਼ ਐਸ ਐਚ ਓ ਸਿਟੀ, ਅਮਨਦੀਪ ਸਿੰਘ ਐਸ ਐਚ ਓ ਸਦਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਖਿਡਾਰੀ ਨਵਜੋਤ ਸਿੰਘ ਚਾਨਾ ਹੁਸ਼ਿਆਰਪੁਰ ਨੇ ਉਭਰਦੇ ਜੂਡੋ ਖਿਡਾਰੀਆਂ ਨੂੰ ਮੈਡਲ ਵੰਡੇ। ਇਸ ਤਿੰਨ ਰੋਜ਼ਾ ਟੂਰਨਾਮੈਂਟ ਦਾ ਉਦਘਾਟਨ ਮੈਡਮ ਪਰਮਜੀਤ ਕੌਰ ਨੇ ਕੀਤਾ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਖੇਡ ਕਮੇਟੀ ਮੈਂਬਰ ਅਜ਼ੀਤ ਪਾਲ ਲੁਧਿਆਣਾ, ਸਟੇਟ ਐਵਾਰਡ ਵਿਜੇਤਾ ਹਰਪਾਲ ਸਿੰਘ ਗੁਰਦਾਸਪੁਰ ਉਚੇਚੇ ਤੌਰ ਤੇ ਹਾਜਰ ਸਨ। ਇਸ ਮੌਕੇ ਜ਼ਿਲ੍ਹਾ ਖੇਡ ਕਮੇਟੀ ਵੱਲੋਂ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਦਿੱਤੀਆਂ ਸੇਵਾਵਾਂ ਬਦਲੇ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਿਹਨਾਂ ਵਿੱਚ ਸੁਰਿੰਦਰ ਕੁਮਾਰ ਜਲੰਧਰ ਜਰਨਲ ਸਕੱਤਰ ਪੰਜਾਬ ਜੂਡੋ ਐਸੋਸੀਏਸ਼ਨ ਅਤੇ ਟੂਰਨਾਮੈਂਟ ਦੇ ਅਬਜਰਵਰ, ਅਮਰਜੀਤ ਸ਼ਾਸਤਰੀ ਸੰਚਾਲਕ ਜੂਡੋ ਸੈਂਟਰ,ਅੰਤਰਰਾਸ਼ਟਰੀ ਜੂਡੋ ਕੋਚ ਰਵੀ ਕੁਮਾਰ , ਆਸ਼ਾ ਰਾਣੀ ਜਲੰਧਰ ਸਲਵਿੰਦਰ ਸਿੰਘ ਜਲੰਧਰ ਦਿਨੇਸ਼ ਕੁਮਾਰ ਬਟਾਲਾ ਪਵਨ ਕੁਮਾਰ ਪਠਾਨਕੋਟ, ਜਸਵਿੰਦਰ ਸਿੰਘ ਬਠਿੰਡਾ ਸੁਧੀਰ ਕੁਮਾਰ ਜਲੰਧਰ, ਨਰੇਸ਼ ਕੁਮਾਰ ਜਲੰਧਰ, ਅਤੁਲ ਕੁਮਾਰ ਜਲੰਧਰ, ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਲਕਸ਼ੇ ਜੂਡੋ ਕੋਚ, ਹਰਭਜਨ ਸਿੰਘ, ਵਿਜੈ ਕੁਮਾਰ ਵਿਨੋਦ ਕੁਮਾਰ ਅਤੇ ਵਰਿੰਦਰ ਮੋਹਨ ਅਤੇ ਸਰਵਜੀਤ ਸਿੰਘ ਡੀ ਪੀ ਈ ਹਰਪੁਰ ਧੰਦੋਈ ਸ਼ਾਮਲ ਸਨ ।