ਪ੍ਰਿਥਵੀ ਵਰਮਾ ਚੁਣੇ ਗਏ ਈਟੀਟੀ ਦਿਵਿਆਂਗ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ
ਅਸ਼ੋਕ ਵਰਮਾ
ਮੋਹਾਲੀ, 6 ਜੂਨ 2026: ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਈਟੀਟੀ ਟੈੱਟ ਪਾਸ ਦਿਵਿਆਂਗ ਅਧਿਆਪਕਾਂ ਦੇ ਇਜਲਾਸ ਦੌਰਾਨ ਪ੍ਰਿਥਵੀ ਵਰਮਾ ਨੂੰ ਪ੍ਰਧਾਨ ਚੁਣਿਆ ਗਿਆ । ਇਸ ਤੋਂ ਪਹਿਲਾਂ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਸ੍ਰੀ ਅੰਬ ਸਾਹਿਬ ਗੁਰਦੁਆਰਾ ਮੁਹਾਲੀ ਵਿਖੇ ਮਿਤੀ 03 ਜੂਨ ਤੋਂ 05 ਜੂੂਨ ਤੱਕ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ,05 ਜੂਨ 2026 ਨੂੰ ਭੋਗ ਪਿਆ, ਇਸ ਮੌਕੇ ਯੂਨੀਅਨ ਦੇ ਸਮੂਹ ਆਗੂ ਅਤੇ ਅਧਿਆਪਕ ਸਾਥੀਆਂ ਵੱਲੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਲੰਗਰ ਪ੍ਰਸਾਦ ਛੱਕਿਆ।
ਇਸ ਦੇ ਨਾਲ ਹੀ ਈਟੀਟੀ ਦਿਵਿਆਂਗ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਇਜਲਾਸ ਬੁਲਾਇਆ ਗਿਆ ਇਜਲਾਸ ਦੀ ਅਗਵਾਈ ਸ੍ਰੀ ਵਿਕਾਸ ਕਪੂਰ ਵੱਲੋਂ ਕੀਤੀ ਗਈ ਅਤੇ ਪੰਜਾਬ ਪੱਧਰੀ ਕਮੇਟੀ ਚੁਣੀ ਗਈ ਕਮੇਟੀ ਵਿੱਚ ਪ੍ਰਿਥਵੀ ਵਰਮਾ ਅਬੋਹਰ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜਸਵਿੰਦਰ ਸਿੰਘ ਬਠਿੰਡਾ ਮੀਤ ਪ੍ਰਧਾਨ,ਅਜੈ ਕੁਮਾਰ ਜਨਰਲ ਸਕੱਤਰ,ਗੁਰਪ੍ਰੀਤ ਸਿੰਘ ਪਟਿਆਲਾ ਵਿੱਤ ਸਕੱਤਰ, ਹਰਪ੍ਰੀਤ ਸਿੰਘ ਜਲੰਧਰ ਸਹਾਇਕ ਵਿੱਤ ਸਕੱਤਰ,ਮਨਜੀਤ ਸਿੰਘ ਗੁਰਦਾਸਪੁਰ ਕਾਨੂੰਨੀ ਸਲਾਹਕਾਰ, ਨੀਰਜ ਕੁਮਾਰ ਅਬੋਹਰ,ਜਗਜੀਤ ਸਿੰਘ ਮਾਨਸਾ,ਮਲਕੀਤ ਕੌਰ ਮਾਨਸਾ, ਜਨਕੋਰਾਣੀ ਫਾਜ਼ਿਲਕਾ,ਜੋਰਜ ਮਸ਼ੀਹ ਗੁਰਦਾਸਪੁਰ ਨੂੰ ਸੂਬਾ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।