3 ਸਾਲ ਸੇਵਾ ਦੇਣ ਤੋਂ ਬਾਅਦ 253 ਮਾਸਟਰ ਕਾਡਰ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਗਲਤ: MLA ਸੁਖਵਿੰਦਰ ਸੁੱਖੀ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 23 ਮਈ , 2026
ਵਿਧਾਨ ਸਭਾ ਹਲਕਾ ਬੰਗਾ ਦੇ ਐਮਐਲਏ ਸ੍ਰੀ ਸੁੱਖਵਿੰਦਰ ਸੁਖੀ ਜੀ ਨੂੰ ਅੱਜ 4161 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ 253 ਅਧਿਆਪਕਾਂ ਨੇ ਮਿਲ ਕੇ ਆਪਣਾ ਮਸਲਾ ਪੇਸ਼ ਕੀਤਾ।
ਅਧਿਆਪਕਾਂ ਨੇ ਦੱਸਿਆ ਕਿ 2022 ਵਿੱਚ ਹੋਈ 4161 ਅਧਿਆਪਕ ਭਰਤੀ ਤਹਿਤ ਉਹਨਾਂ ਨੂੰ 2023 ਵਿੱਚ ਸਕੂਲਾਂ ਵਿੱਚ ਜੁਆਇਨ ਕਰਵਾਇਆ ਗਿਆ ਸੀ। ਪਿਛਲੇ 3 ਸਾਲਾਂ ਤੋਂ ਉਹ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਹਨ। ਪਰ ਪਰਖ ਸਮਾਂ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਦਕਿ ਇਸ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ।
ਮਾਮਲਾ ਸੁਣਨ ਤੋਂ ਬਾਅਦ MLA ਸੁਖਵਿੰਦਰ ਸੁੱਖੀ ਜੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ। ਸਿੱਖਿਆ ਵਿਭਾਗ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਭਾਰੀ ਕਮੀ ਹੈ। ਅਜਿਹੇ ਹਾਲਾਤ ਵਿੱਚ 253 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਗਲਤ ਕਦਮ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਇਹ ਮਸਲਾ ਲੈ ਕੇ ਜਾਣਗੇ।
ਇਸ ਮੌਕੇ 4161 ਅਧਿਆਪਕ ਯੂਨੀਅਨ ਅਤੇ ਪ੍ਰਭਾਵਿਤ ਅਧਿਆਪਕਾਂ ਵਿੱਚੋਂ ਸਤਪਾਲ ਸਿੰਘ, ਰਾਜੂ ਸਿੰਘ, ਸ਼੍ਰੀਮਤੀ ਸੰਗੀਤਾ,ਸ਼੍ਰੀਮਤੀ ਕਰਮਜੀਤ ਕੌਰ ਮੈਡਮ ਸੋਨੀਆ, ਸ਼੍ਰੀਮਤੀ ਪਰਮਜੀਤ ਕੌਰ, ਮੈਡਮ ਨਵਜੋਤ ਕੌਰ, ਅਤੇ ਲੈਕ. ਨਰਿੰਦਰ ਪਾਲ ਸਿੰਘ ਕੈਂਥ, ਮਾਸਟਰ ਬਲਦੇਵ ਸਿੰਘ ਸਿੱਧੂ ਮਾਸਟਰ ਹਾਜ਼ਰ ਸਨ।