ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਖ਼ੂਨਦਾਨ ਕੈਂਪ
ਐਤਵਾਰ 22 ਫਰਵਰੀ ਨੂੰ ਬੀ ਡੀ ਸੀ ਵਿਖੇ ਆਯੋਜਿਤ ਹੋਵੇਗਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21ਫ਼ਰਵਰੀ,2026
ਸ੍ਰੀ ਗੁਰੂ ਰਵੀਦਾਸ ਨੌਜਵਾਨ ਸਭਾ ਪਿੰਡ ਕਾਹਮਾ ਵਲੋਂ ਸ੍ਰੀ ਗੁਰੂ ਰਵੀਦਾਸ ਜੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਬੀ.ਡੀ.ਸੀ ਵਿਖੇ ਐਤਵਾਰ 22 ਫਰਵਰੀ ਨੂੰ 10 ਵਜੇ ਆਰੰਭ ਕੀਤਾ ਜਾਵੇਗਾ। ਇਸ ਕੈਂਪ ਲਈ ਸਵਰਗਵਾਸੀ ਮਨਮੋਹਨ ਕੌਰ ਦੇ ਹੋਣਹਾਰ ਸਪੁੱਤਰਾਂ ਹਰਪ੍ਰੀਤ ਸਿੰਘ ਤੇ ਮੈਨੇਜਰ ਮਨਮੀਤ ਸਿੰਘ ਅਤੇ ਡਾ ਅਜੇ ਬੱਗਾ ਸਹਿਯੋਗੀ ਹਨ । ਬੀ.ਡੀ.ਸੀ. ਦੇ ਬੀ.ਟੀ.ਓ ਡਾਕਟਰ ਅਜੇ ਬੱਗਾ ਨੇ ਦੱਸਿਆ ਹੈ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਵਾਲ੍ਹੇ ਉਹ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਵਜਨ 45 ਕਿਲੋ ਤੋਂ ਘੱਟ ਨਾ ਹੋਵੇ ਅਤੇ ਕੀਤੇ ਗਏ ਹੋਏ ਖੂਨਦਾਨ ਨੂੰ ਘੱਟੋ ਘੱਟ ਤਿੰਨ ਮਹੀਨੇ ਹੋ ਗਏ ਹੋਣ, ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰ ਸਕਦੇ ਹਨ। ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਅਤੇ ਮੋਟੀਵੇਟਰ ਮੁਕੇਸ਼ ਕਾਹਮਾ ਨੇ ਇਲਾਕੇ ਦੇ ਖੂਨਦਾਨੀਆਂ ਨੂੰ ਹਮੇਸ਼ਾ ਵਾਂਗ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।