Chandigarh University ਦੇ 'ਏਆਈ ਫ਼ੈਸਟ 2026' ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਕੀਤਾ ਗਿਆ ਲੌਂਚ
ਚੰਡੀਗੜ੍ਹ ਯੂਨੀਵਰਸਿਟੀ ਨੇ ਡਿਜੀਟਲ ਮਾਰਕਿਟਿੰਗ ‘ਚ 'ਸੈਂਟਰ ਆਫ਼ ਐਕਸੀਲੈਂਸੀ' ਕੀਤਾ ਲੌਂਚ, 'ਅਰਨ ਵ੍ਹਾਈਲ ਲਰਨ' ਮਾਡਲ ਨੂੰ ਦਿੱਤਾ ਜਾਵੇਗਾ ਹੁਲਾਰਾ
ਪੰਜਾਬ ਨੂੰ ਨੰਬਰ ਇੱਕ ਸਟਾਰਟਅੱਪ ਸੂਬਾ ਬਣਾਉਣ ਲਈ ਵਚਨਬੱਧ ਚੰਡੀਗੜ੍ਹ ਯੂਨੀਵਰਸਿਟੀ; 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਰਾਹੀਂ 5 ਸਾਲਾਂ ਵਿੱਚ 150 ਸਟਾਰਟਅੱਪਸ ਨੂੰ ਦਿੱਤੀ ਜਾਵੇਗੀ ਸਿਖਲਾਈ: ਸਤਨਾਮ ਸਿੰਘ ਸੰਧੂ, ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਸਿਟੀ ਦੇ ਚਾਂਸਲਰ
ਭਾਰਤ ਦਾ ਰਾਸ਼ਟਰੀ ਕੁਆਂਟਮ ਮਿਸ਼ਨ ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੂੰ ਕਰੇਗਾ ਤੇਜ਼: ਡਾ ਅਰਚਨਾ ਸ਼ਰਮਾ, ਮੁੱਖ ਸਬੰਧ ਅੰਤਰਰਾਸ਼ਟਰੀ ਸੰਸਥਾਵਾਂ ਅਤੇ CERN ਵਿਖੇ ਪ੍ਰਮੁੱਖ ਵਿਗਿਆਨੀ
ਏਆਈ ਦੇ ਯੁੱਗ ਵਿੱਚ ਤੁਹਾਡੇ ਅੰਦਰ ਹਰ ਸਮੇਂ ਸਿੱਖਦੇ ਰਹਿਣ ਦੀ ਇੱਛਾ ਦਾ ਹੋਣਾ ਚਾਹੀਦੈ ਹੁਨਰ : ਵਿਸ਼ਨੂੰ ਗੋਗੁਲਾ, ਮਾਈਕ੍ਰੋਸਾਫ਼ਟ
ਭਾਵੇਂ ਰੋਬੋਟ ਸਰਜਰੀ ਕਰਨ, ਪਰ ਇਸਨੂੰ ਅੰਤਿਮ ਰੂਪ ਤਾਂ ਮਨੁੱਖੀ ਹੱਥ ਹੀ ਦੇਣਗੇ: ਡਾ ਭਾਨੂ ਪ੍ਰਤਾਪ ਸਿੰਘ ਸਲੂਜਾ, ਡਾਇਰੈਕਟਰ ਰੋਬੋਟਿਕ ਆਰਥਰੋਪਲਾਸਟੀ ਸੈਂਟਰ ਆਫ ਐਕਸੀਲੈਂਸ
ਏਆਈ ਸਹੂਲਤਾਂ ਦੇ ਸਕਦਾ ਹੈ, ਮਨੁੱਖੀ ਦਿਮਾਗ਼ ਦੀ ਜਗ੍ਹਾ ਨਹੀਂ ਲੈ ਸਕਦਾ: ਗਣੇਸ਼ ਪ੍ਰਸਾਦ, ਥਿੰਕ ਸਕੂਲ ਦੇ ਸੰਸਥਾਪਕ
ਏਆਈ ਨੂੰ ਜਲਦੀ ਕੰਮ ਕਰਨ ਲਈ ਵਰਿਤਆ ਜਾ ਸਕਦਾ ਹੈ, ਪਰ ਇਹ ਇਨਸਾਨੀ ਸਮਝ ਦੀ ਥਾਂ ਨਹੀਂ ਲੈ ਸਕਦਾ: ਹਿਮੀਸ਼ ਮਦਾਨ, ਹਿਮ-ਈਸ਼ ਮਦਾਨ ਟੇ੍ਰਨਿੰਗ ਸਾਲਿਊਸ਼ਨਜ਼ ਦੇ ਸੰਸਥਾਪਕ
ਚੰਡੀਗੜ੍ਹ ਯੂਨੀਵਰਸਿਟੀ ਦਾ 'ਏਆਈ ਫ਼ੈਸਟ 2026' ਸ਼ੁੱਕਰਵਾਰ ਨੂੰ ਆਪਣੇ ਦੂਜੇ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਫ਼ੈਸਟ ਦੇ ਦੂਜੇ ਦਿਨ ਤਕਨਾਲੋਜੀ ਬਿਜ਼ਨਸ ਇੰਕਿਊਬੇਟਰ ਵਿਭਾਗ ਵੱਲੋਂ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਨੂੰ ਲੌਂਚ ਕੀਤਾ ਗਿਆ। ਸੈਂਡਬਾਕਸ ਸੀਯੂ ਦੇ ਤਿੰਨ ਰੋਜ਼ਾ ਏਆਈ ਫ਼ੈਸਟ ਦਾ ਹਿੱਸਾ ਹੈ, ਜਿਸ ਦਾ ਮੰਤਵ ਉੱਚ ਪ੍ਰਭਾਵ ਵਾਲੀ ਏਆਈ ਨਵੀਨਤਾ (ਇਨੋਵੇਸ਼ਨ) ਨੂੰ ਸੰਸਾਰਿਕ ਚੁਣੌਤੀਆਂ ਦੇ ਤਕਨਾਲੋਜੀ ਆਧਾਰਤ ਹੱਲ ਕੱਢਣ ਅਤੇ ਉਦਮਤਾ ਰਾਹੀਂ ਦੇਸ਼ ਦੇ ਆਰਥਕਿ ਵਿਕਾਸ ਵਿੱਚ ਯੋਗਦਾਨ ਦੇਣਾ ਹੈ। ਇਸ ਦੇ ਨਾਲ ਹੀ ਫ਼ੈਸਟ ਦੌਰਾਨ 'ਸੈਂਡਬਾਕਸ ਰੈਂਜ਼ੀਡੈਂਸੀ ਪ੍ਰੋਗਰਾਮ' ਦੀ ਅਧਿਕਾਰਤ ਵੈੱਬਸਾਈਟ ਨੂੰ ਵੀ ਲੌਂਚ ਕੀਤਾ ਗਿਆ ਅਤੇ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਰਸਮੀ ਤੌਰ 'ਤੇ ਖੋਲ ਦਿੱਤੀ ਗਈ।
ਆਪਣੇ ਇਨੋਵੇਸ਼ਨ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਨੇ ਡਿਜੀਟਲ ਮਾਰਕਿਟਿੰਗ ਵਿੱਚ ਸੈਂਟਰ ਆਫ਼ ਐਕਸੀਲੈਂਸੀ ਵੀ ਲੌਂਚ ਕੀਤਾ, ਜੋ 'ਅਰਨ ਵਿਦ ਲਰਨ' (ਸਿੱਖਦੇ ਹੋਏ ਪੈਸੇ ਕਮਾਓ) ਮਾਡਲ 'ਤੇ ਕੰਮ ਕਰ ਰਿਹਾ ਹੈ। ਸੈਂਟਰ ਵਿਦਿਆਰਥੀਆਂ ਨੂੰ ਏਆਈ ਸੰਚਾਲਿਤ ਡਿਜੀਟਲ ਟੂਲ ਦੇ ਨਾਲ ਵਿਹਾਰਕ ਤਜਰਬੇ ਪ੍ਰਾਪਤ ਕਰਦੇ ਹੋਏ ਲਾਈਵ ਉਦਯੋਗ ਪ੍ਰੋਜੈਕਟਾਂ ਅਤੇ ਸਲਾਹਕਾਰ ਪ੍ਰੋਗਰਾਮਾਂ 'ਤੇ ਕੰਮ ਕਰਨ ਲਈ ਸਮਰੱਥ ਬਣਾਵੇਗਾ। ਇਸ ਦਾ ਉਦੇਸ਼ ਉਦਮ ਆਧਾਰਤ ਸਿੱਖਿਆ, ਨਵਾਚਾਰ ਅਤੇ ਡਿਜੀਟਲ ਐਕਸੀਲੈਂਸੀ ਲਈ ਇੱਕ ਬਹੁ-ਅਨੁਸ਼ਾਸਨੀ ਗਲੋਬਲ ਕੇਂਦਰ ਵਜੋਂ ਵਿਕਸਤ ਕਰਨਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਵੱਲੋਂ ਸ਼ੁੱਕਰਵਾਰ ਨੂੰ ’ਏਆਈ ਫੈਸਟ’ ਦੇ ਦੂਜੇ ਦਿਨ ਸੈਂਡਬਾਕਸ ਪੋਰਟਲ ਨੂੰ ਲੌਂਚ ਕੀਤਾ ਗਿਆ। ਇਸ ਮੌਕੇ ਹਿਮੀਸ਼ ਮਦਾਨ (ਫਾਊਂਡਰ, ਹਿਮ-ਇਸ਼ ਮਦਾਨ ਟ੍ਰੇਨਿੰਗ ਸੋਲਿਊਸ਼ਨਜ਼), ਗਣੇਸ਼ ਪ੍ਰਸਾਦ ਐੱਸ (ਕੋ-ਫਾਊਂਡਰ ਅਤੇ ਸੀ.ਓ.ਓ., ਥਿੰਕ ਸਕੂਲ), ਨੀਰਜ ਵਾਲੀਆ (ਟੈਕਨੀਕਲ ਲੀਡ ਅਤੇ ਕੰਟੈਂਟ ਕਿ੍ਰਏਟਰ,ਯੈਲੋ.ਏਆਈ), ਨਿਵੇਦਨ ਰਾਠੀ (ਫਾਊਂਡਰ, ਫਿਊਚਰ ਐਂਡ ਏਆਈ), ਡਾ. ਅਰਚਨਾ ਗੌੜ ਸ਼ਰਮਾ (ਸੀਨੀਅਰ ਵਿਗਿਆਨੀ, ਸਾਰਨ, ਜਿਨੀਵਾ, ਸਵਿਟਜ਼ਰਲੈਂਡ), ਮਨੀਸ਼ ਸਵਾਮੀ (ਕੋ-ਫਾਊਂਡਰ ਅਤੇ ਚੀਫ਼ ਕਿ੍ਰਏਟਿਵ ਅਫ਼ਸਰ, ਫਰਸਟ ਏਆਈ ਕੰਸਲਟੈਂਸੀ ਸਰਵਿਸਿਜ਼), ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ (ਡਾਇਰੈਕਟਰ, ਰੋਬੋਟਿਕ ਆਰਥਰੋਪਲਾਸਟੀ ਸੈਂਟਰ ਆਫ ਐਕਸੀਲੈਂਸ), ਅਸ਼ੀਸ਼ ਚੱਢਾ (ਗਰੁੱਪ ਸੀ.ਈ.ਓ., ਨਾਰਥ-ਪਾਰਕ ਗਰੁੱਪ ਆਫ ਹਾਸਪੀਟਲਸ), ਵਿਜੇਲਕਸ਼ਮੀ (ਐਡ. ਸੀ.ਈ.ਓ. ਸੁਪਰ ਸਪੈਸ਼ਲਿਟੀ ਪਾਰਕ ਹਾਸਪੀਟਲਸ), ਅਮਿਤ ਸਿੰਘਲ (ਜਨਰਲ ਪਾਰਟਨਰ, ਇੰਡੀਕੋਰਨ ਐਂਜਲਸ, ਫਲੂਡ ਵੈਂਚਰਸ ਅਤੇ ਰੀਅਲਟਾਈਮ), ਜਿਮਿਸ਼ ਕਪਾਡੀਆ (ਸਹਿ-ਸੰਸਥਾਪਕ, ਗਰੋਥ ਸੈਂਸ/ ਗਰੋਥ91), ਪੁਲਕਿਤ ਮਲਹੋਤਰਾ (ਵਾਈਸ ਪ੍ਰੈਜ਼ੀਡੈਂਟ, ਯੂਨੀਕੋਰਨ ਇੰਡੀਆ ਵੈਂਚਰਸ), ਤਰਨਜੀਤ ਸਿੰਘ (ਸੰਸਥਾਪਕ ਅਤੇ ਸੀ.ਈ.ਓ., ਸਰਜ ਏਆਈ), ਸੰਜੀਵ ਬਿਸਵਾਸ (ਪਾਰਟਨਰ, ਗਰੁੱਪ ਇੰਜਨੀਅਰਿੰਗ ਮੈਨੇਜਰ, ਮਾਈਕ੍ਰੋਸਾਫਟ), ਵਿਸ਼ਨੂੰ ਗੋਗੁਲਾ (ਪਿ੍ਰੰਸੀਪਲ ਪੀ.ਐੱਮ. ਮੈਨੇਜਰ, ਮਾਈਕ੍ਰੋਸਾਫਟ), ਭਾਰਗਵ ਮੁਥੁਰ ਰਾਮਚੰਦਰਨ (ਕੋ-ਫਾਊਂਡਰ, ਇੰਟੈਲੀਕਾਰ), ਆਯੂਸ਼ ਜੈਨ (ਪਿ੍ਰੰਸੀਪਲ-ਇਨਵੈਸਟਮੈਂਟਸ ਅਤੇ ਫਾਈਨਾਂਸ, ਮਲਟੀਪਲਾਈ ਵੈਂਚਰ), ਡਾ. ਸੁਮਨ ਜੋਤੀ ਡੇਕਾ (ਕੋ-ਫਾਊਂਡਰ ਅਤੇ ਸੀ.ਈ.ਓ., ਲਾਜਵਾਬ), ਸਮੀਰ ਸ਼ੇਖ (ਕੋ-ਫਾਊਂਡਰ, ਫੰਡਇਨੇਬਲ), ਡਾ. ਮਨੀਸ਼ ਕੁਮਾਰ ਲੀਲਾ (ਫਾਊਂਡਿੰਗ ਡਾਇਰੈਕਟਰ, ਕੰਪੋਜ਼ੀਟੈਕ ਗ੍ਰੀਨਸੋਲ) ਅਤੇ ਅਨੁਜ ਅਗਰਵਾਲ (ਮਾਲਕ, ਕੋਲੀਜ਼ੀਅਮ ਟੇਲੈਂਟਸ) ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਏਆਈ ਫ਼ੈਸਟ ਦੇ ਮੌਕੇ ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, "ਪੰਜਾਬ ਵਿੱਚ ਇਸ ਸਮੇਂ 2,000 ਸਟਾਰਟਅੱਪ ਹਨ, ਇਸ ਦੇ ਨਾਲ ਹੀ ਪੰਜਾਬ ਭਾਰਤ ਦੇ ਚੋਟੀ ਦੇ 5 ਸਭ ਤੋਂ ਜ਼ਿਆਦਾ ਸਟਾਰਟਅੱਪਸ ਵਾਲੇ ਸੂਬਿਆਂ ਵਿੱਚ ਸ਼ਾਮਲ ਹੋਇਆ ਹੈ। ਪੰਜਾਬ ਵਿੱਚ ਇਸ ਵੇਲੇ 24 ਏਆਈ ਸਟਾਰਟਅੱਪ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਟੈਂਕ ਅਤੇ ਸੈਂਡਬਾਕਸ ਵਰਗੇ ਪ੍ਰੋਜੈਕਟਾਂ ਦਾ ਉਦੇਸ਼ ਪੰਜਾਬ ਨੂੰ ਨੰਬਰ ਇੱਕ ਸਟਾਰਟਅੱਪ ਸੂਬਾ ਬਣਾਉਣਾ ਹੈ। ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਵਿੱਚ ਉੱਭਰ ਰਹੇ ਸਟਾਰਟਅੱਪਸ ਨੂੰ ਸਿਖਲਾਈ, ਸਰਟੀਫ਼ਿਕੇਸ਼ਨਜ਼ ਅਤੇ ਸਮਰਥਨ ਪ੍ਰਦਾਨ ਕਰੇਗੀ। ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ 150+ ਸਟਾਰਟਅੱਪਸ ਨੂੰ ਸਿਖਲਾਈ ਦੇਣਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣਾ ਏਆਈ ਮਿਸ਼ਨ ਵੀ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ 1.5 ਲੱਖ ਨੌਜਵਾਨਾਂ ਨੂੰ ਏਆਈ ਐਥਿਕਸ ਪ੍ਰੋਗਰਾਮ ਰਾਹੀਂ ਸਿਖਲਾਈ ਦਿੱਤੀ ਜਾਵੇਗੀ।
ਸੈਂਡਬਾਕਸ ਦੇ ਉਦਘਾਟਨ ਸਮਾਰੋਹ ਮੌਕੇ ਜੈ ਇੰਦਰ ਸੰਧੂ ਨੇ ਕਿਹਾ, "ਰਵਾਇਤੀ ਪ੍ਰੋਗਰਾਮਾਂ ਦੇ ਉਲਟ ਸੈਂਡਬਾਕਸ ਇੱਕੋ ਸਿਧਾਂਤ 'ਤੇ ਕੰਮ ਕਰੇਗਾ: 'ਕਮਿਟਮੈਂਟ ਬ੍ਰੀਡਜ਼ ਆਊਟਕਮਜ਼' (ਵਚਨਬੱਧਤਾ ਨਤੀਜੇ ਲੈਕੇ ਆਉਂਦੀ ਹੈ)। ਸਹਿ ਸੰਸਥਾਪਕ ਅਤੇ ਸਾਰੀਆਂ ਟੀਮਾਂ ਨੂੰ ਮੌਕੇ 'ਤੇ ਮੌਜੂਦ ਹੋਣਾ ਸੈਂਡਬਾਕਸ ਦੀ ਪਹਿਲੀ ਸ਼ਰਤ ਹੈ। ਇਸ ਨੂੰ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਇਸ ਵਿੱਚ ਟੀਮਾਂ ਆਪਣੇ ਪ੍ਰੋਜੈਕਟ ਨੂੰ ਪੂਰਾ ਹੋਣ ਤੱਕ ਇੱਥੇ ਹੀ ਰੁਕਣਗੀਆਂ। ਜੋ ਸਟਾਰਟਅੱਪਸ ਸ਼ੁਰੂ ਹੋਣ ਵਿੱਚ 12-18 ਮਹੀਨੇ ਲੱਗਦੇ ਸਨ, ਹੁਣ ਇਹੀ ਸਟਾਰਟਅੱਪਸ 3 ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ।
ਸੰਧੂ ਨੇ ਅੱਗੇ ਕਿਹਾ, "ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦਾ ਮਕਸਦ ਉਨ੍ਹਾਂ ਬਿਹਤਰੀਨ ਬਿਜ਼ਨਸ ਆਈਡੀਆਜ਼ ਦੀ ਚੋਣ ਕਰਨਾ ਹੈ, ਜਿਨ੍ਹਾਂ ਦਾ ਮਾਰਗਦਰਸ਼ਨ ਕਰਕੇ ਉਨ੍ਹਾਂ ਨੂੰ ਉਤਪਾਦ (ਪ੍ਰੋਡਕਟ) ਵਿੱਚ ਤਬਦੀਲ ਕਰਕੇ ਤੁਰੰਤ ਬਾਜ਼ਾਰ ਵਿੱਚ ਉਤਾਰਨ ਵਿੱਚ ਮਦਦ ਕਰਨਾ ਹੈ। ਏਆਈ ਫ਼ੈਸਟ ਦੌਰਾਨ ਸੈਂਡਬਾਕਸ ਪ੍ਰੋਗਰਾਮ ਤਹਿਤ ਕੁੱਲ 300 ਪ੍ਰਤੀਯੋਗੀਆਂ ਦੇ ਸਟਾਰਟਅੱਪ ਆਈਡੀਆਜ਼ ਨੂੰ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ 20-30 ਸਭ ਤੋਂ ਬਿਹਤਰੀਨ ਆਈਡੀਆਜ਼ ਵਾਲੀਆਂ ਟੀਮਾਂ ਨੂੰ ਚੁਣਿਆ ਜਾਵੇਗਾ। ਸ਼ਾਰਟਲਿਸਟ ਕੀਤੇ ਸਟਾਰਟਅੱਪਸ ਨੂੰ ਤਿੰਨ ਵਿਸ਼ੇਸ਼ ਸਮੂਹਾਂ ਵਿੱਚ ਸ਼ਾਮਲ ਕੀਤਾ ਜਾਵੇਗਾ: ਏਆਈ ਸਮੂਹ, ਡੀਪ ਟੈੱਕ ਸਮੂਹ, ਅਤੇ ਮੀਡੀਆ ਸਮੂਹ, ਹਰ ਆਈਡੀਆ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਜਾਂਚਿਆ ਜਾਵੇਗਾ ਅਤੇ ਇਸ ਦੇ ਉੱਪਰ ਕੰਮ ਕੀਤਾ ਜਾਵੇਗਾ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਰਜਿਸਟ੍ਰੇਸ਼ਨ ਪੋਰਟਲ ਨੂੰ 20 ਫ਼ਰਵਰੀ ਤੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਇਹ ਪੋਰਟਲ 45 ਦਿਨਾਂ ਲਈ ਖੁੱਲ੍ਹਾ ਰਹੇਗਾ, ਇਸ ਦੇ ਵਿੱਚ ਹਿੱਸਾ ਲੈਣ ਦੇ ਚਾਹਵਾਨ ਦੇਸ਼ ਭਰ ਦੇ ਕਿਸੇ ਵੀ ਕੋਣੇ ਤੋਂ ਰਜਿਸਟਰ ਕਰ ਸਕਦੇ ਹਨ। ਸੈਂਡਬਾਕਸ ਰੈਜ਼ੀਡੈਂਸੀ ਪ੍ਰੋਗਰਾਮ ਦੌਰਾਨ ਸਟਾਰਟਅੱਪਸ ਨੂੰ ਵਿਆਪਕ ਇਨਕਿਊਬੇਸ਼ਨ ਸਮਰਥਨ ਪ੍ਰਦਾਨ ਕੀਤਾ ਜਾਵੇਗਾ, ਜਿਸ ਵਿੱਚ ਮਾਹਰਾਂ ਵੱਲੋਂ ਸਲਾਹ, ਮੁੱਢਲੀ ਸਹਾਇਤਾ, ਸੀਡ ਫ਼ੰਡਿੰਗ (ਆਰਥਿਕ ਮਦਦ), ਵੈੱਬਸਾਈਟ ਬਣਾਉਣ ਵਿੱਚ ਸਹਾਇਤਾ ਅਤੇ ਵਿੱਤੀ ਸਹਾਇਤਾ ਹਾਸਲ ਕਰਨ ਲਈ ਮਾਰਗਦਰਸ਼ਨ ਕਰਨਾ ਸ਼ਾਮਲ ਹੈ।“
ਏਆਈ ਸੰਚਾਲਿਤ ਉਦਮਤਾ ਵਿੱਚ ਤੇਜ਼ੀ ਲਿਆਉਣ ਲਈ ਇੱਕ ਪ੍ਰਮੁੱਖ ਰਾਸ਼ਟਰੀ ਮੰਚ ਦੇ ਰੂਪ ਵਿੱਚ ਤਿਆਰ ਕੀਤੇ ਗਏ ਏਆਈ ਫ਼ੈਸਟ 2026 ਵਿੱਚ ਤਿੰਨ ਪ੍ਰਮੁੱਖ ਪ੍ਰੋਗਰਾਮ 'ਸੀਯੂ ਇਨੋਵਫ਼ੈਸਟ 2026', ਕੈਂਪਸ ਟੈਂਕ ਅਤੇ ਸੈਂਡਬਾਕਸ ਸ਼ਾਮਲ ਹਨ।
ਏਆਈ ਫ਼ੈਸਟ ਦਰਮਿਆਨ 35 ਤੋਂ ਜ਼ਿਆਦਾ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਦੇਸ਼ ਦੁਨੀਆ ਤੋਂ 1000 ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹੀ ਨਹੀਂ ਏਆਈ ਫ਼ੈਸਟ ਵਿੱਚ 200 ਤੋਂ ਜ਼ਿਆਦਾ ਕਾਲਜ/ਯੂਨੀਵਰਸਿਟੀਆਂ ਦੇ 10,000 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਹੈ। ਇਸ ਦੇ ਨਾਲ ਹੀ ਏਆਈ ਫ਼ੈਸਟ 2026 ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਏਆਈ ਈਵੈਂਟ ਬਣ ਗਿਆ ਹੈ। ਇਸ ਦੇ ਨਾਲ ਹੀ ਏਆਈ ਫ਼ੈਸਟ ਵਿੱਚ ਜਿੱਤਣ ਵਾਲੀਆਂ ਟੀਮਾਂ ਨੂੰ 1 ਕਰੋੜ ਦੇ ਪੁਰਸਕਾਰ ਅਤੇ ਸਰਟੀਫ਼ਿਕੇਟ ਦਿੱਤੇ ਜਾਣੇ ਹਨ।
CERN (ਯੂਰਪੀਅਨ ਆਰਗੇਨਾਈਜ਼ੇਸ਼ਨ ਫਾਰ ਨਿਊਕਲੀਅਰ ਰਿਸਰਚ), ਜੋ ਕਿ ਦੁਨੀਆ ਦੇ ਸਭ ਤੋਂ ਵੱਕਾਰੀ ਵਿਗਿਆਨਕ ਖੋਜ ਕੇਂਦਰਾਂ ਵਿੱਚੋਂ ਇੱਕ ਹੈ) ਦੀ ਪ੍ਰਿੰਸੀਪਲ ਸਾਇੰਟਿਸਟ (ਮੁੱਖ ਵਿਗਿਆਨੀ) ਅਤੇ CERN ਵਿਖੇ ਅੰਤਰਰਾਸ਼ਟਰੀ ਸੰਗਠਨਾਂ ਲਈ ਸਬੰਧਾਂ ਦੀ ਮੁਖੀ ਡਾ. ਅਰਚਨਾ ਸ਼ਰਮਾ, ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਵਾਸੀ ਭਾਰਤੀ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਕਿਹਾ, "AI ਇੱਕ ਉਤਪ੍ਰੇਰਕ ਹੈ ਜੋ ਸਾਡੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰ ਰਿਹਾ ਹੈ। ਅਸੀਂ ਹਰ ਰੋਜ਼ AI ਦੀ ਵਰਤੋਂ ਕਰ ਰਹੇ ਹਾਂ, ਸਾਡੇ ਸਵੇਰੇ ਅਲਾਰਮ ਤੋਂ ਲੈਕੇ ਗੂਗਲ ਡ੍ਰਾਈਵ ਅਤੇ ਮੈਪ ਤੱਕ, ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਏਆਈ 'ਤੇ ਨਿਰਭਰ ਕਰਦੇ ਹੋ।
ਡਾ. ਸ਼ਰਮਾ ਨੇ ਅੱਗੇ ਕਿਹਾ, "ਭਾਰਤ ਦਾ ਰਾਸ਼ਟਰੀ ਕੁਆਂਟਮ ਮਿਸ਼ਨ ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ੀ ਨਾਲ ਤੇਜ਼ ਕਰੇਗਾ। ਇਸ ਲਈ, AI ਪਲੱਸ ਕੁਆਂਟਮ ਅਸੀਂ ਉਹ ਕੰਮ ਮਿੰਟਾਂ ਵਿੱਚ ਕਰ ਸਕਦੇ ਹਾਂ, ਜਿਨ੍ਹਾਂ ਨੂੰ ਕਰਨ ਵਿੱਚ ਕਈ ਮਹੀਨੇ ਅਤੇ ਸਾਲ ਲੱਗ ਜਾਂਦੇ ਸਨ।