ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਦਾ ਦ੍ਰਿਸ਼
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 20 ਫਰਵਰੀ 2026 : ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਦੇ ਤਹਿਤ ਪਿੰਡਾਂ ਦੇ ਵਿੱਚ ਖੇਡ ਮੈਦਾਨ ਉਸਾਰੇ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ੇ ਵਰਗੀਆਂ ਲਾਹਣਤਾਂ ਤੋਂ ਬਚਾਉਣ ਦੇ ਲਈ ਖੇਡ ਮੈਦਾਨਾਂ ਵੱਲ ਲਿਆਂਦਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਹਰਨਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਚੌਥੇ ਸਰਬ ਸਾਂਝਾ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਦਾ ਉਦਘਾਟਨ ਕਰਨ ਮੌਕੇ ਕੀਤਾ
ਵਿਧਾਇਕ ਰਾਏ ਨੇ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਖੇਡ ਮੈਦਾਨਾਂ ਦਾ ਕੰਮ ਜਾਰੀ ਹੈ ਜੋ ਕਿ ਆਧੁਨਿਕ ਤਕਨੀਕ ਦੇ ਨਾਲ ਬਣ ਰਹੇ ਹਨ। ਜਿੱਥੇ ਮੈਦਾਨਾ ਦੇ ਵਿੱਚ ਖੇਡ ਟਰੈਕ ਬਣਾਇਆ ਜਾ ਰਿਹਾ ਹੈ, ਉੱਥੇ ਹੀ ਲਾਈਟਾਂ ਅਤੇ ਬਾਥਰੂਮਾ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਖੇਡ ਮੈਦਾਨ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨ ਪੀੜੀ ਨੂੰ ਖੇਡ ਮੈਦਾਨਾਂ ਦੇ ਵੱਲ ਲਿਆਉਣ ਦੇ ਲਈ ਖੇਡਾਂ ਵਤਨ ਪੰਜਾਬ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਅਸਰ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਅਸੀਂ ਸਾਰੇ ਇੱਕਜੁੱਟ ਹੋ ਕੇ ਇਸੇ ਤਰ੍ਹਾਂ ਲੱਗੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਕੇ ਨੌਜਵਾਨ ਪੀੜੀ ਨੂੰ ਖੇਡ ਮੈਦਾਨਾਂ ਵੱਲ ਲੈ ਆਵਾਂਗੇ। ਉਨਾਂ ਗ੍ਰਾਮ ਪੰਚਾਇਤ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ। ਗ੍ਰਾਮ ਪੰਚਾਇਤ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਦੌਰਾਨ ਜਿੱਥੇ ਨੌਜਵਾਨ ਮੁੰਡਿਆਂ ਨੇ ਕਬੱਡੀ ਦੇ ਵਿੱਚ ਜੌਹਰ ਦਿਖਾਏ, ਉੱਥੇ ਹੀ ਭਲਵਾਨਾਂ ਨੇ ਕੁਸ਼ਤੀ ਦੰਗਲ ਦੇ ਵਿੱਚ ਵੀ ਤਾਕ ਜਮਾਈ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਜੇਤੂ ਟੀਮਾਂ ਦਾ ਸਨਮਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੀ ਸਰਪੰਚ ਸਵਰਨਜੀਤ ਕੌਰ, ਹੰਸ ਰਾਜ, ਚਰਨ ਸਿੰਘ ਫੌਜੀ, ਜੰਗਜੀਤ ਸਿੰਘ ਪੰਚ, ਧਰਮਦੇਵ ਸ਼ਰਮਾ ਪੰਚ, ਕਰਮਜੀਤ ਸਿੰਘ ਪੰਚ, ਹਰਪ੍ਰੀਤ ਸ਼ਰਮਾ, ਦੇਵੀ ਦਿਆਲ ਸ਼ਰਮਾ, ਨਰਿੰਦਰ ਕੁਮਾਰ, ਧਰਮਪਾਲ ਸ਼ਰਮਾ, ਬਲਿਹਾਰ ਸਿੰਘ, ਮਹਿੰਦਰ ਸਿੰਘ, ਨਰਿੰਦਰ ਮੰਗਾ, ਬਹਾਦਰ ਸਿੰਘ ਆਦਿ ਵੀ ਹਾਜ਼ਰ ਸਨ