ਪੋਸਕੋ ਐਕਟ ਤਹਿਤ ਦੋਸ਼ੀ ਨੂੰ 20 ਸਾਲ ਹੋਈ ਸਜਾ
ਅੰਮ੍ਰਿਤਸਰ, 19 ਫਰਵਰੀ:
ਵਧੀਕ ਜਿਲ੍ਹਾ ਤੇ ਸੈਸ਼ਨ ਜੱਜ exclusively POCSO cases (ਫਾਸਟ ਟ੍ਰੈਕ ਸਪੈਸ਼ਲ ਕੋਰਟ) ਅੰਮ੍ਰਿਤਸਰ ਦੀ ਅਦਾਲਤ ਨੇ ਦੋਸ਼ੀ ਸੌਰਵ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਵਾਸੀ ਗਲੀ ਨੰ.11, ਗੁਰੂ ਨਾਨਕ ਪੁਰਾ, ਕੋਟ ਖਾਲਸਾ, ਇਸਲਾਮਾਬਾਦ, ਅੰਮ੍ਰਿਤਸਰ, ਨੂੰ FIR ਨੰਬਰ 29/2024, ਥਾਣਾ ਇਸਲਾਮਾਬਾਦ, ਅੰਮ੍ਰਿਤਸਰ, ਅਧੀਨ 376 ਆਈਪੀਸੀ ਅਤੇ 6 ਪੋਕਸੋ ਐਕਟ ਵਿੱਚ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਕੈਦ ਅਤੇ 40,000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੱਜਮੈਟ ਅਨੁਸਾਰ, 18.01.20204 ਨੂੰ, ਪੀੜਤਾ ਆਪਣੇ ਘਰ ਵਿੱਚ ਇਕੱਲੀ ਸੀ ਅਤੇ ਦੋਸ਼ੀ ਵਿਅਕਤੀ ਉਸਦੇ ਗੁਆਂਢ ਵਿੱਚ ਰਹਿੰਦਾ ਸੀ ਅਤੇ ਉਸਦੇ ਘਰ ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ ਕਿਉਂਕਿ ਉਸਦੇ ਉਸ ਨਾਲ ਭਰਾ-ਭੈਣ ਵਰਗਾ ਸਬੰਧ ਸੀ। 18.01.2024 ਤੋਂ 5-6 ਮਹੀਨੇ ਪਹਿਲਾਂ, ਦੋਸ਼ੀ ਉਸਦੇ ਘਰ ਆਇਆ ਅਤੇ ਉਸਨੂੰ ਪ੍ਰਸ਼ਾਦ ਦਿੱਤਾ। ਪ੍ਰਸ਼ਾਦ ਖਾਣ ਤੋਂ ਬਾਅਦ, ਉਹ ਬੇਹੋਸ਼ ਹੋ ਗਈ ਅਤੇ ਜਦੋਂ ਉਸਨੂੰ ਹੋਸ਼ ਆਇਆ, ਤਾਂ ਉਸਨੇ ਆਪਣੇ ਆਪ ਨੂੰ ਬਿਨਾਂ ਕੱਪੜਿਆਂ ਦੇ ਪਾਇਆ ਅਤੇ ਦੋਸ਼ੀ ਵੀ ਬਿਨਾਂ ਕੱਪੜਿਆਂ ਦੇ ਸੀ ਅਤੇ ਉਸਨੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਤਹਿਤ ਉਸਨੇ ਉਸਦੀ ਸਹਿਮਤੀ ਤੋਂ ਬਿਨਾਂ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ।
ਇਸ ਸਜ਼ਾ ਰਾਹੀਂ, ਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।